ਸੀਨੀਅਰ ਕੇਅਰ ਹੋਮ ਦੀ ਲੋੜ ਸਬੰਧੀ ਪਬਲਿਕ ਮੀਟਿੰਗ ਕੈਲਗਰੀ ਵਿਖੇ 18 ਅਕਤੂਬਰ ਨੂੰ
Posted on:- 08-10-2014
- ਬਲਜਿੰਦਰ ਸੰਘਾ
ਚਰਨਪਾਲ ਗਿੱਲ ਰੱਖਣਗੇ ਮੁੱਖ ਬੁਲਾਰੇ ਦੇ ਤੌਰ ’ਤੇ ਆਪਣੇ ਵਿਚਾਰ
ਕੈਲਗਰੀ ਦੀ ਇੰਡੀਅਨ ਐਕਸ-ਸਰਵਿਸਮੈਨ ਸੋਸਾਇਟੀ ਵਿਚ 18 ਅਕਤੂਬਰ ਦਿਨ ਸ਼ਨੀਵਾਰ ਨੂੰ ਦਿਨ ਦੇ 2 ਵਜੇ ਤੋਂ ਚਾਰ ਵਜੇ ਤੱਕ ਰੱਖੀ ਇਸ ਪਬਲਿਕ ਮੀਟਿੰਗ ਵਿਚ ਚਰਨਪਾਲ ਗਿੱਲ ਜੀ ਆਪਣੇ ਵਿਚਾਰ ਰੱਖਣਗੇ। ਜਿੱਥੇ ਹੁਣ ਕੈਨੇਡਾ ਵਿਚ ਹੋਰ ਕਈ ਕਮਿਊਨਟੀਆਂ ਦੇ ਆਪਣੇ ਸੀਨੀਅਰ ਕੇਅਰ ਹੋਮ ਹਨ ਜਿੱਥੇ ਉਹਨਾਂ ਦੇ ਬਜ਼ੁਰਗਾਂ ਨੂੰ ਆਪਣਾ ਮਹੋਲ, ਗੱਲਬਾਤ ਅਤੇ ਖਾਣਾ ਮਿਲਦਾ ਹੈ ਤਾਂ ਉਹਨਾਂ ਨੂੰ ਆਪਣਾ ਬਢੁਾਪਾ ਦੁੱਖਮਈ ਦੀ ਜਗਾ ਅਨੰਦਮਈ ਅਤੇ ਖੁਸ਼ਗਵਾਰ ਲੱਗਦਾ ਹੈ। ਚਾਹੇ ਚਰਨ ਗਿੱਲ ਵਰਗੇ ਸਿਰੜੀ ਮਨੁੱਖਾਂ ਸਦਕਾ ਅੱਜ ਕੈਨੇਡਾ ਦੇ ਵੈਨਕੂਵਰ ਸ਼ਹਿਰ ਪੰਜਾਬੀ ਵਾਸੀਆਂ ਕੋਲ ਆਪਣਾ ਸੀਨੀਅਰ ਕੇਅਰ ਹੋਮ ਹੈ ਪਰ ਜਿੱਥੇ ਕੈਲਗਰੀ ਸ਼ਹਿਰ ਨੇ ਪੰਜਾਬੀ ਕਮਿਊਨਟੀ ਦੀ ਅਬਾਦੀ ਪੱਖੋ ਪਿਛਲੇ ਦੋ ਕੁ ਦਹਾਕਿਆਂ ਵਿਚ ਬਹੁਤ ਤਰੱਕੀ ਕੀਤੀ ਹੈ।
ਉੱਥੇ ਹੁਣ ਕਮਿਊਨਟੀ ਨੂੰ ਆਪਣੇ ਸੀਨੀਅਰ ਕੇਅਰ ਹੋਮ ਦੀ ਘਾਟ ਰੜਕਣ ਲੱਗ ਗਈ ਹੈ ਜਿੱਥੇ ਲੋੜਵੰਦ ਬਜ਼ੁਰਗ ਆਪਣਾ ਬੁਢਾਪਾ ਆਪਣੇ ਖਾਣੇ ਅਤੇ ਬੋਲੀ ਦੇ ਮਹੌਲ ਵਿਚ ਵਧੀਆ ਗੁਜ਼ਾਰ ਸਕਣ, ਕਾਰਨ ਇਹ ਹੈ ਕਿ ਅੱਜ ਦੇ ਰਵਾਇਤੀ ਸੀਨੀਅਰ ਕੇਅਰ ਹੋਮਸ ਦੇ ਨੂੰ ਚਲਾਉਣ ਪਿੱਛੇ ਮੁੱਖ ਮਕਸਦ ਲਾਭ ਕਮਾਉਣਾ ਹੋਣ ਕਰਕੇ ਖਰਚੇ ਇੰਨੇ ਵਧ ਗਏ ਕਿ ਸਾਰੇ ਬਜ਼ੁਰਗ ਆਪਣੀ ਥੋੜੀ ਜਿਹੀ ਪੈਨਸ਼ਨ ਨਾਲ ਇਹਨਾਂ ਦਾ ਖਰਚਾ ਹੀ ਚੁੱਕ ਨਹੀਂ ਪਾਉਂਦੇ ਤੇ ਦੂਸਰੀ ਵੱਡੀ ਤਰਾਸਦੀ ਇਹ ਹੁੰਦੀ ਕਿ ਨਾ ਤਾਂ ਉਹਨਾਂ ਨੂੰ ਅੰਗਰੇਜੀ਼ ਆਉਂਦੀ ਹੈ ਤੇ ਨਾ ਹੀ ਉਹਨਾਂ ਨੂੰ ਆਪਣਾ ਖਾਣਾ ਮਿਲਦਾ ਹੈ ਅਜਿਹੇ ਮਹੋਲ ਵਿਚ ਕਈ ਬਜ਼ੁਰਗ ਚੁੱਪ-ਚੁੱਪ ਅਤੇ ਭੁੱਖੇ ਰਹਿਕੇ ਹੀ ਇਹਨਾਂ ਘਰਾਂ ਵਿਚ ਸਮੇਂ ਤੋਂ ਪਹਿਲਾ ਹੀ ਜਹਾਨੋਂ ਕੂਚ ਕਰ ਜਾਂਦੇ ਹਨ।
ਵੈਨਕੂਵਰ ਵਿਚ ਅਜਿਹਾ ਹੀ ਪੰਜਾਬੀ ਸੀਨੀਅਰ ਕੇਅਰ ਹੋਮ ਬਣਾਉਣ ਪਿੱਛੇ ਚਰਨਪਾਲ ਗਿੱਲ ਦੀ ਅਣਥੱਕ ਮਿਹਨਤ ਹੈ ਤੇ ਹੁਣ 126 ਕਮਰਿਆਂ ਵਾਲੇ ਇਸ ਕੇਅਰ ਹੋਮ ਵਿਚ ਲੋੜਵੰਦ ਪੰਜਾਬੀ ਬਜ਼ੁਰਗ ਬਹੁਤ ਹੀ ਘੱਟ ਖਰਚੇ ਤੇ ਘਰ ਵਾਂਗ ਰਹਿੰਦੇ ਹਨ ਜਿੱਥੇ ਬਹੁਤ ਸਾਰੇ ਵਲੰਟੀਅਰ ਵੀ ਇਹਨਾਂ ਦੀ ਨਿੱਤ ਦਿਨ ਦੀਆਂ ਲੋੜਾਂ ਵਿਚ ਕੰਮ ਸਹਾਈ ਹੁੰਦੇ ਹਨ। ਜਿ਼ਕਯੋਗ ਹੈ ਕਿ ਅਗਾਹਵਧੂ ਅਤੇ ਸਿਰੜੀ ਚਰਨਪਾਲ ਗਿੱਲ ਜੀ ਹਾਗਕਾਂਗ ਜਨਮੇ ਅਤੇ ਕੈਨੇਡਾ ਆਕੇ ਹਮੇਸ਼ਾਂ ਮਜਦੂਰਾਂ ਦੇ ਹੱਕਾਂ ਦੀ ਗੱਲ ਲਗਾਤਾਰ ਕਰਦੇ ਆ ਰਹੇ ਹਨ। ਜਿੱਥੇ ਉਹਨਾਂ ਫਾਰਮਾਂ ਵਿਚ ਕੰਮ ਕਰਨ ਵਾਲਿਆਂ ਦੇ ਹੱਕਾਂ ਲਈ ‘ਕੈਨੇਡੀਅਨ ਫਾਰਮ ਵਰਕਰ ਯੁਨੀਅਨ ਬਣਾਈ’ ਉੱਤੇ ਨਸਲਵਾਦ ਦੇ ਖਿਲਾਫ ਜਬਰਦਸਤ ਲੜਾਈ ਲੜਦਿਆਂ ਬੀ ਸੀ ਦੇ ਕਹਿੰਦੇ ਕਹਾਉਦੇ ਇਕ ਨਸਲੀ ਗਰੱਪ ਨੂੰ ਜੜੋ ਉਖੜ ਕੇ ਹੀ ਦਮ ਲਿਆ ‘ਤੇ ਹੁਣ 76 ਸਾਲਾਂ ਦੀ ਉਮਰ ਵਿਚ ਵੀ ਉਹ ਲੋਕ ਕੰਮਾਂ ਨੂੰ ਸਮਰਪਤ ਹਨ। ਸਭ ਕੈਲਗਰੀ ਨਿਵਾਸੀਆਂ ਨੂੰ ਇਸ ਪਬਲਿਕ ਮੀਟਿੰਗ ਵਿਚ ਆਉਣ ਦਾ ਖੁੱਲ੍ਹਾ ਸੱਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਹਰੀਪਾਲ ਨਾਲ 403-714-4816 ਜਾਂ ਜੋਗਿੰਦਰ ਸੰਘਾ ਨਾਲ 403-836-2500 ਤੇ ਸਪੰਰਕ ਕੀਤਾ ਜਾ ਸਕਦਾ ਹੈ।