ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ 3 ਜਾਪਾਨੀ ਵਿਗਿਆਨੀਆਂ ਨੂੰ
Posted on:- 08-10-2014
ਸਟਾਕਹੋਮ : ਜਾਪਾਨੀ
ਵਿਗਿਆਨੀ ਇਸਾਮੂ ਅਕਾਸਾਕੀ, ਹਿਰੋਸ਼ੀ ਅਮਾਨੋ ਅਤੇ ਅਮਰੀਕਨ ਸ਼ੂਜੀ ਨਾਕਾਮੁਰਾ ਨੂੰ ਊਰਜਾ
ਦੀ ਘੱਟ ਵਰਤੋਂ ਕਰਨ ਅਤੇ ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਉਣ ਵਾਲੇ ਰੋਸ਼ਨੀ ਦਾ ਸਰੋਤ
ਲੈਡ (ਐਲਈਡੀ) ਇਜ਼ਾਦ ਕਰਨ ਲਈ 2014 ਦਾ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਦਿੱਤਾ ਗਿਆ।
ਕਿਹਾ
ਜਾਂਦਾ ਹੈ ਕਿ 20ਵੀਂ ਸਦੀ ਵਿੱਚ ਜੇਕਰ ਬਲਬਾਂ ਨਾਲ ਘਰ ਜਗਮਗਾਉਂਦੇ ਰਹੇ ਹਨ ਤਾਂ 21ਵੀਂ
ਸਦੀ ਵਿੱਚ ਹੋਰ ਵੀ ਤਿੱਖ਼ੀ ਰੋਸ਼ਨੀ ਵਾਲੇ ਲੈਡ ਲੈਂਪਾਂ ਦੁਆਰਾ ਹਨ੍ਹੇਰਾ ਦੂਰ ਕੀਤਾ
ਜਾਵੇਗਾ।
ਵਿਗਿਆਨਾਂ ਬਾਰੇ ਰਾਇਲ ਸਵੀਡਸ ਅਕੈਡਮੀ ਨੇ ਨੋਬਲ ਪੁਰਸਕਾਰ ਦਾ ਐਲਾਨ ਕਰਦੇ ਹੋਏ
ਕਿਹਾ ਹੈ ਕਿ ਲੈਡ ਲੈਂਪਾਂ ਦੀ ਆਮਦਨ ਨਾਲ ਹੁਣ ਸਾਡੇ ਕੋਲ ਰੋਸ਼ਨੀ ਦੇ ਪੁਰਾਣੇ ਸਰੋਤਾਂ
ਦੇ ਮੁਕਾਬਲੇ ਵਧੇਰੇ ਦੇਰ ਚੱਲਣ ਵਾਲੇ ਅਤੇ ਵਧੇਰੇ ਕਾਰਗਰ ਬਦਲ ਆ ਗਏ ਹਨ। ਵਿਸ਼ਵ ਦੀ
ਬਿਜਲੀ ਦੀ ਕੁਲ ਖਪਤ ਵਿਚੋਂ ਚੌਥਾ ਹਿੱਸਾ ਰੋਸ਼ਨੀ ਕਰਨ 'ਤੇ ਖਰਚ ਹੋ ਰਿਹਾ ਹੈ, ਇਸ ਲਈ
ਲੈਡ ਲੈਂਪ ਧਰਤੀ ਸਰੋਤਾਂ ਨੂੰ ਬਚਾਉਣ ਵਿੱਚ ਮਦਦ ਕਰਨਗੇ। ਅਕਾਸਾਕੀ ਅਤੇ ਅਮਾਨੋ ਜਾਪਾਨ
ਦੀਆਂ ਯੂਨੀਵਰਸਿਟੀਆਂ ਵਿੱਚ ਕੰਮ ਕਰ ਰਹੇ ਹਨ, ਜਦੋਂ ਕਿ ਜਾਪਾਨ ਵਿੱਚ ਜਨਮੇ ਨਾਕਾਮੁਰਾ
ਹੁਣ ਅਮਰੀਕੀ ਨਾਗਰਿਕ ਹਨ ਅਤੇ ਅਮਰੀਕੀ ਇੱਕ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਹਨ। ਨੋਬਲ
ਪੁਰਸਕਾਰ ਨੂੰ ਇੱਕ ਸਭ ਤੋਂ ਵੱਡਾ ਪੁਰਸਕਾਰ ਮੰਨਿਆ ਜਾਂਦਾ ਹੈ। 1901 ਤੋਂ ਇਹ ਪੁਰਸਕਾਰ
ਹਰੇਕ ਸਾਲ ਦਿੱਤਾ ਜਾ ਰਿਹਾ ਹੈ।
ਇਸ ਨੂੰ ਡਾਇਨਾਮਾਈਟ ਦੀ ਖੋਜ ਕਰਨ ਵਾਲੇ ਐਲਫਰਡ ਨੋਬਲ ਨੇ ਸਥਾਪਤ ਕੀਤਾ ਸੀ।