ਭਗਦੜ ਮਾਮਲਾ : ਸੁਪਰਡੈਂਟ ਮੁਅੱਤਲ, 7 ਡਾਕਟਰਾਂ ਖਿਲਾਫ਼ ਕਾਰਵਾਈ
Posted on:- 08-10-2014
ਪਟਨਾ : ਬਿਹਾਰ
ਸਰਕਾਰ ਨੇ 3 ਅਕਤੂਬਰ ਨੂੰ ਦੁਸਹਿਰੇ ਮੌਕੇ ਮਚੀ ਭਗਦੜ ਦੇ ਪੀੜਤਾਂ ਨੂੰ ਹਸਪਤਾਲ ਲਿਆਂਦੇ
ਜਾਣ ਸਮੇਂ ਕਥਿਤ ਲਾਪ੍ਰਵਾਹੀ ਦੇ ਚੱਲਦਿਆਂ ਅੱਜ ਪਟਨਾ ਮੈਡੀਕਲ ਕਾਲਜ ਹਸਪਤਾਲ
(ਪੀਐਮਸੀਐਚ) ਦੇ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ, ਜਦਕਿ 7 ਡਾਕਟਰਾਂ ਖਿਲਾਫ਼ ਕਾਰਵਾਈ
ਕੀਤੀ ਗਈ। ਸਿਹਤ ਸਕੱਤਰ ਅਨੰਦ ਕਿਸ਼ੋਰ ਨੇ ਦੱਸਿਆ ਕਿ ਪੀਐਮਸੀਐਚ ਦੇ ਸੁਪਰਡੈਂਟ ਲਖਿੰਦਰ
ਪ੍ਰਸਾਦ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱÎਸਿਆ ਕਿ ਇਸ ਤੋਂ ਇਲਾਵਾ
ਆਰਥੋਪੈਡਿਕਸ, ਸਰਜਰੀ ਅਤੇ ਯੂਰੋਲਾਜੀ ਵਿਭਾਗ ਦੇ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਕੀਤਾ ਗਿਆ ਹੈ। ਸ੍ਰੀ ਕਿਸ਼ੋਰ ਨੇ ਦੱਸਿਆ ਕਿ ਸਰਜਰੀ ਯੂਰੋਲਾਜੀ ਅਤੇ ਆਰਥੋਪੈਡਿਕਸ
ਵਿਭਾਗਾਂ ਦੇ ਸਹਾਇਕ ਪ੍ਰੋਫੈਸਰ ਰੈਂਕ ਦੇ ਚਾਰ ਡਾਕਟਰਾਂ ਦਾ ਪਟਨਾ ਤੋਂ ਬਾਹਰ ਤਬਾਦਲਾ ਕਰ
ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਅੱਤਲੀ ਅਤੇ ਹੋਰ ਕਾਰਵਾਈ ਮੁੱਖ ਮੰਤਰੀ ਜੀਤਨ ਰਾਮ
ਮਾਂਝੀ ਅਤੇ ਸਿਹਤ ਮੰਤਰੀ ਰਾਮ ਧਨੀ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਕੀਤੀ ਗਈ ਹੈ। ਉਨ੍ਹਾਂ
ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਖਿਲਾਫ਼ ਵਿਭਾਗੀ ਜਾਂਚ ਕੀਤੀ ਜਾਵੇਗੀ।