ਆਈਐਸ ਨੇ ਸ਼ਰ੍ਹੇਆਮ ਇਰਾਕ 'ਚ 6 ਲੋਕਾਂ ਦੀ ਕੀਤੀ ਹੱਤਿਆ
Posted on:- 05-10-2014
ਬਗਦਾਦ : ਇਸਲਾਮਿਕ
ਸਟੇਟ ਗਰੁੱਪ ਦੇ ਦਹਿਸ਼ਤਗਰਦਾਂ ਨੇ ਜਨਤਕ ਤੌਰ 'ਤੇ ਅਨਵਾਰ ਸੂਬੇ ਵਿੱਚ 6 ਇਰਾਕੀ
ਸੈਨਿਕਾਂ ਦੀ ਹੱਤਿਆ ਕਰ ਦਿੱਤੀ ਹੈ। ਗਵਾਹਾਂ ਦੇ ਦੱਸਣ ਅਨੁਸਾਰ ਇੱਕ ਵਰਦੀਧਾਰੀ ਅਤੇ 5
ਸਾਦੀ ਵਿਰਦੀ ਪਾਏ ਸੈਨਿਕਾਂ ਨੂੰ ਹਿਟ ਕਸਬੇ ਵਿੱਚ ਐਤਵਾਰ ਨੂੰ ਇੱਕ ਕੰਧ ਦੇ ਸਹਾਰੇ
ਖੜ੍ਹਾ ਕਰਕੇ ਉਨ੍ਹਾਂ ਦੇ ਸਿਰ ਵਿੱਚ ਸ਼ਰ੍ਹੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ।
ਉਨ੍ਹਾਂ
ਦੱਸਿਆ ਕਿ ਇਸਲਾਮਿਕ ਸਟੇਟ ਗਰੁੱਪ ਨੇ ਹਿਟ ਵਿੱਚ ਇੱਕ ਥਾਣੇ 'ਤੇ ਭਾਰੀ ਬੰਬਬਾਰੀ ਵੀ
ਕੀਤੀ। ਹਿਟ ਰਾਜਧਾਨੀ ਬਗਦਾਦ ਤੋਂ ਤਕਰੀਬਨ 140 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ।
ਗਵਾਹਾਂ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਹੈ। ਇਸਲਾਮਿਕ ਸਟੇਟ ਸਮੂਹ
ਨੇ ਵੀਰਵਾਰ ਨੂੰ ਹਿਟ 'ਤੇ ਹਮਲਾ ਕੀਤਾ ਗਿਆ ਸੀ। ਇਹ ਅਨਵਾਰ ਵਿੱਚ ਮੁਸ਼ਕਲਾਂ ਵਿੱਚ ਘਿਰੀ
ਇਰਾਕੀ ਸੈਨਾ 'ਤੇ ਉਸ ਦੀ ਤਾਜ਼ਾ ਜਿੱਤ ਹੈ। ਅਮਰੀਕਾ ਨੇ ਅਨਵਾਰ ਵਿੱਚ ਇਸਲਾਮਿਕ ਸਟੇਟ
ਗਰੁੱਪ ਦੇ ਟਿਕਾਣਿਆਂ 'ਤੇ ਹਵਾਈ ਹਮਲਾ ਸ਼ੁਰੂ ਕਰ ਦਿੱਤਾ ਹੈ।