ਡੇਵਿਡ ਕੈਮਰੂਨ ਵੱਲੋਂ ਖੁਫ਼ੀਆ ਏਜੰਸੀਆਂ ਨੂੰ ਕਾਤਲ ਦਹਿਸ਼ਤਗਰਦ ਦਾ ਪਤਾ ਲਾਉਣ ਦੀ ਹਦਾਇਤ
Posted on:- 05-10-2014
ਲੰਡਨ : ਪ੍ਰਧਾਨ
ਮੰਤਰੀ ਡੇਵਿਡ ਕੈਮਰੂਨ ਨੇ ਆਪਣੀ ਖੁਫ਼ੀਆ ਏਜੰਸੀ ਦੇ ਉਚ ਅਧਿਕਾਰੀਆਂ ਨੂੰ ਕਿਹਾ ਹੈ ਕਿ
ਉਹ ਏਲਨ ਹੈਨਿੰਗ ਦਾ ਸਿਰ ਲਾਹੁਣ ਵਾਲੇ ਇਸਲਾਮੀ ਸਟੇਟ ਦੇ ਮੂੰਹ ਢਕੇ ਦਹਿਸ਼ਤਗਰਦ ਦੀ
ਪਹਿਚਾਣ ਕਰਨ ਤਾਂ ਕਿ ਉਸ ਨੂੰ ਖ਼ਤਮ ਕਰਨ ਜਾਂ ਜ਼ਿੰਦਾ ਫੜਨ ਲਈ ਵਿਸ਼ੇਸ਼ ਫੌਜੀ ਦਸਤੇ ਭੇਜੇ
ਜਾ ਸਕਣ।
ਪ੍ਰਧਾਨ ਡੇਵਿਡ ਕੈਮਰੂਨ ਨੇ ਏਲਨ ਹੈਨਿੰਗ ਨੂੰ ਕਤਲ ਕਰਨ ਵਾਲੇ ਵਿਅਕਤੀ
ਵਿਰੁੱਧ ਭਾਲ ਤੇਜ਼ ਕਰ ਦਿੱਤੀ ਹੈ। ਇਹ ਵਿਅਕਤੀ ਬਰਤਾਨਵੀ ਲਹਿਜੇ 'ਚ ਗਲ ਕਰਦਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਆਪਣੀਆਂ ਖੁਫ਼ੀਆ ਏਜੰਸੀਆਂ ਐਮਆਈ-5 ਅਤੇ ਐਮਆਈ-6 ਦੇ ਮੁਖੀਆਂ ਨੂੰ
ਕਿਹਾ ਹੈ ਕਿ ਉਹ ਕਾਤਲ ਦਾ ਜਲਦ ਪਤਾ ਲਾਉਣ। ਹੈਨਿੰਗ ਨੂੰ ਪਿਛਲੇ 26 ਦਸੰਬਰ ਨੂੰ ਸੀਰੀਆ
ਵਿੱਚ ਆਈਐਸ ਨੇ ਅਗਵਾ ਕੀਤਾ ਸੀ। ਉਹ ਆਈਐਸ ਦੇ ਦਹਿਸ਼ਤਗਰਦਾਂ ਦੁਆਰਾ ਕਤਲ ਕੀਤਾ ਚੌਥਾ
ਵਿਅਕਤੀ ਹੈ, ਉਸ ਤੋਂ ਪਹਿਲਾਂ 2 ਅਮਰੀਕੀ ਪੱਤਰਕਾਰਾਂ ਤੇ ਇੱਕ ਬਰਤਾਨਵੀ ਦਾ ਸਿਰ ਕਲਮ
ਕੀਤਾ ਗਿਆ ਸੀ।