ਏਸ਼ੀਆਈ ਖੇਡਾਂ ਰੰਗਾ-ਰੰਗ ਸਮਾਰੋਹ ਨਾਲ ਸੰਪੰਨ
Posted on:- 04-10-2014
ਇੰਚਾੱਨ : 17ਵੀਆਂ
ਏਸ਼ੀਆਈ ਖੇਡਾਂ ਰੰਗਾ ਰੰਗ ਸਮਾਰੋਹ ਤੋਂ ਬਾਅਦ ਸ਼ਨੀਵਾਰ ਨੂੰ ਸਮਾਪਤ ਹੋ ਗਈਆਂ। ਹੁਣ
ਅਗਲੀਆਂ ਏਸ਼ੀਆਈ ਖੇਡਾਂ 4 ਸਾਲ ਬਾਅਦ ਇੰਡੋਨੇਸ਼ੀਆ ਦੀ ਰਾਜਧਾਨੀ ਜੈਕਾਰਤਾ ਵਿੱਚ ਹੋਣਗੀਆਂ।
16 ਦਿਨ ਚੱਲੇ ਖੇਡਾਂ ਦਾ ਸਮਾਪਤੀ ਸਮਾਰੋਹ ਸ਼ਨੀਵਾਰ ਨੂੰ ਇੰਚਾੱਲ ਏਸ਼ੀਆਡ ਮੁੱਖ ਸਟੇਡੀਅਮ
ਵਿੱਚ ਹੋਇਆ, ਜਿਸ ਵਿੱਚ ਕੇ ਪੋਪ ਦੇ ਪ੍ਰਦਰਸ਼ਨ ਦਾ ਖੁਮਾਰ ਛਾਇਆ। ਸੀਐਨ ਬਲੂ, ਸਿਸਤਾਰ
ਅਤੇ ਬਿਗ ਬਂੈਗ ਬੈਂਡ ਨੇ ਆਪਣੀਆਂ ਮਨਮੋਹਣੀਆਂ ਪੇਸ਼ਕਸ਼ਾਂ ਨਾਲ ਲੋਕਾਂ ਨੂੰ ਖੁਸ਼ ਕੀਤਾ।
ਸਮਾਪਤੀ ਸਮਾਰੋਹ ਦੌਰਾਨ ਪਹਿਲੇ ਹਿੱਸੇ ਵਿੱਚ ਕੋਰੀਆਈ ਕਲਾਕਾਰਾਂ ਨੇ ਆਪਣੇ ਸੱਭਿਆਚਾਰਕ
ਪ੍ਰੋਗਰਾਮਾਂ ਦੀਆਂ ਝਲਕਾਂ ਪੇਸ਼ ਕੀਤੀਆਂ ਅਤੇ ਫ਼ਿਰ ਇਨ੍ਹਾਂ ਖੇਡਾਂ ਦੇ ਯਾਦਗਾਰ ਪਲਾਂ ਨੂੰ
ਦਿਖ਼ਾਇਆ ਗਿਆ।
17ਵੀਆਂ ਏਸ਼ੀਆਈ ਖੇਡਾਂ ਦੇ ਸਮਾਪਤੀ ਦਾ ਐਲਾਨ ਓਸੀਏ ਦੇ ਪ੍ਰਧਾਨ ਸ਼ੇਖ
ਅਹਿਮਦ ਅਲ ਫਾਹਿਦ ਅਲ ਸਵਾਹ ਨੇ ਕੀਤੀ ਅਤੇ ਇੰਡੋਨੇਸ਼ੀਆ ਦੇ ਗਵਰਨਰ Âਲੈਕਸ ਨੋਰਡਨ ਨੂੰ
ਸਾਲ 2018 ਵਿੱਚ ਹੋਣ ਵਾਲੀਆਂ ਅਗਲੀਆਂ ਏਸ਼ੀਆਈ ਖੇਡਾਂ ਦੀ ਮਿਸ਼ਾਲ ਸੌਂਪੀ ਗਈ।