ਹਰ ਮਹੀਨੇ ਮੀਟਿੰਗਾਂ ਕਰਕੇ ਪਾਰਟੀ ਨੂੰ ਚੁਸਤ-ਦਰੁਸਤ ਬਣਾਇਆ ਜਾਵੇਗਾ : ਬਾਜਵਾ
Posted on:- 04-10-2014
ਜਲੰਧਰ : ਪੰਜਾਬ
ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੁੱਲ ਹਿੰਦ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ
ਤੇ ਜਨਰਲ ਸਕੱਤਰ ਰਾਹੁਲ ਗਾਂਧੀ ਦੀਆਂ ਹਦਾਇਤਾਂ ਮੁਤਾਬਕ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੀ
ਮੀਟਿੰਗ ਕਰਵਾਈ। ਇਸ ਮੌਕੇ ਉਨ੍ਹਾਂ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੁੱਲ ਹਿੰਦ
ਕਾਂਗਰਸ ਪ੍ਰਧਾਨ ਦੇ ਫੈਸਲੇ ਮੁਤਾਬਕ ਹਰ ਮਹੀਨੇ ਪਾਰਟੀ ਦੀਆਂ ਜ਼ਿਲ੍ਹਾ ਇਕਾਈਆਂ ਦੀ
ਮੀਟਿੰਗ ਕੀਤੀ ਜਾਵੇਗੀ ਤੇ ਜਿਹੜਾ ਅਹੁਦੇਦਾਰ ਲਗਾਤਾਰ 3 ਮੀਟਿੰਗਾਂ 'ਚ ਹਾਜ਼ਰ ਨਹੀਂ
ਹੋਵੇਗਾ, ਉਸ ਨੂੰ ਆਪਣੀ ਅਹੁਦੇਦਾਰੀ ਤੋਂ ਹੱਥ ਧੋਨਾ ਪਵੇਗਾ।
ਉਨ੍ਹਾਂ ਕਿਹਾ ਕਿ ਜਿਹੜੀਆਂ
ਜ਼ਿਲ੍ਹਾ ਕਮੇਟੀਆਂ ਦੀ ਅਜੇ ਚੋਣ ਨਹੀਂ ਹੋ ਸਕੀ, ਉਨ੍ਹਾਂ ਦੀ ਚੋਣ ਹਰ ਵਰਗ ਨੂੰ
ਨੁਮਾਇੰਦਗੀ ਦਿੰਦੇ ਹੋਏ ਕੀਤੀ ਜਾਵੇਗੀ ਤੇ ਇਸੇ ਤਹਿਸੀਲ ਤੇ ਬਲਾਕ ਪੱਧਰ ਤੱਕ ਮੀਟਿੰਗਾਂ
ਕਰਕੇ ਪਾਰਟੀ 'ਚ ਨਵੀਂ ਰੂਹ ਫੂਕੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਅਹੁਦੇਦਾਰ
ਨੂੰ ਇਕ ਨਿਸ਼ਚਿਤ ਪਾਰਟੀ ਫੰਡ ਹਰ ਮਹੀਨੇ ਦੇਣਾ ਪਵੇਗਾ ਤੇ ਜਿਸ ਦਾ ਹਿਸਾਬ ਕੈਸ਼ੀਅਰ ਹਰ
ਮਹੀਨੇ ਮੀੰਿਟੰਗ 'ਚ ਦੇਵੇਗਾ। ਉਨ੍ਹਾਂ ਦੱਸਿਆ ਕਿ ਜਲੰਧਰ ਸ਼ਹਿਰੀ ਕਮੇਟੀ ਦਾ ਇੰਨਚਾਰਜ
ਲੁਧਿਆਣਾ ਤੋ ਵਿਧਾਇਕ ਭਾਰਤ ਭੂਸ਼ਣ ਸੇਖੜੀ ਤੇ ਦਿਹਾਤੀ ਦਾ ਇਨਚਾਰਜ ਸੰਗਤ ਸਿੰਘ ਗਿੱਲ
ਟਾਂਡਾ ਤੋ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਤੇ ਜਾਂ ਹਾਰੇ ਹੋਏ ਐਮ ਪੀ ਤੇ ਵਿਧਾਇਕ
ਇਸ ਮੀਟਿੰਗ ਵਿਚ ਸ਼ਾਮਲ ਹੋਣਗੇ ਤੇ ਮੀਟਿੰਗਾਂ ਦੀ ਹਾਜ਼ਰੀ ਨੂੰ ਅਗਲੀਆਂ 2017 ਸਾਲ ਵਿਚ
ਹੋਣ ਵਾਲੀਆਂ ਚੋਣਾਂ 'ਚ ਵਿਧਾਇਕ ਉਮੀਦਵਾਰੀ ਲਈ ਇਕ ਰੀਕਾਡ ਮੰਨਿਆਂ ਜਾਵੇਗਾ ।
ਕਾਂਗਰਸ
ਪ੍ਰਧਾਨ ਨੇ ਕਿਹਾ ਕਿ ਉਹ ਲੋਕਲ ਵਾਡੀਜ਼ ਦੀਆਂ ਚੋਣਾਂ ਪਾਰਟੀ ਚੋਣ ਨਿਸ਼ਾਨ 'ਤੇ ਲੜਣ ਦੇ
ਹੱਕ ਵਿਚ ਹਨ ਕਿਉਂਕਿ ਲੋਕ ਪਾਰਟੀ ਨਾਲ ਬੱਝੇ ਹੁੰਦੇ ਹਨ ਤੇ ਪਾਰਟੀ ਚੋਣ ਨਿਸ਼ਾਨ ਨੂੰ
ਵਧੇਰੇ ਵੋਟ ਪੈ ਸਕਦੀ ਹੈ ਤੇ ਇਸ ਤੋ ਇਲਾਵਾ ਕੋਈ ਉਮੀਦਵਾਰ ਪਾਰਟੀ ਨਿਸ਼ਾਨ ਤੇ ਜਿੱਤ ਕੇ
ਜੇਕਰ ਪਾਰਟੀ ਬਦਲਣੀ ਚਾਹੇ ਤਾਂ ਉਸ ਲਈ ਮੁਸ਼ਕਿਲ ਹੋਵੇਗੀ। ਬਾਜਵਾ ਨੇ ਕਿਹਾ ਕਿ ਜੇਕਰ
ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਬਣਾਉਣ ਦੀ ਹਾਲਤ 'ਚੇ ਪੁੱਜਦੀ ਹੈ ਤਾਂ
ਕੇਂਦਰੀ ਗ੍ਰਾਂਟਾ ਦੀ ਦੁਰਵਰਤੋ ਤੇ ਇਨ੍ਹਾਂ ਗ੍ਰਾਂਟਾ ਨੂੰ ਕਿਸੇ ਹੋਰ ਕੰਮ 'ਤੇ ਖਰਚ ਕਰਨ
ਉੱਪਰ ਰੋਕ ਲਗਾਉਣ ਲਈ ਕਾਨੂੰਨ ਬਣਾਏਗੀ। ਇਸ ਮੁੱਦੇ 'ਤੇ ਪਾਰਟੀ ਦਲਿਤਾਂ ਦੀ ਭਲਾਈ ਲਈ
ਜਾਰੀ ਕੇਂਦਰੀ ਗ੍ਰਾਂਟਾਂ ਦੀ ਦੁਰਵਰਤੋ ਨੂੰ ਹੋਰ ਵੀ ਗੰਭੀਰਤਾ ਨਾਲ ਲਵੇਗੀ। ਪਾਰਟੀ
ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ
ਉਨ੍ਹਾਂ ਦੀ ਜਾਣਮਾਲ ਦੀ ਰਾਖੀ ਲਈ ਕੇਂਦਰ ਸਰਕਾਰ ਸਾਰੀਆਂ ਪਾਰਟੀਆਂ ਦੀ ਕਮੇਟੀ ਬਣਾਕੇ
ਹਾਲਾਤ ਦਾ ਜਾਇਜ਼ਾ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਅਗਵਾਈ 'ਚ ਪਾਕਿਸਤਾਨ ਜਾਵੇ
ਤੇ ਇਸ ਸਬੰਧੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ। ਜੋਕਰ ਗੱਲਬਾਤ ਦੇ ਕਈ ਸਾਰਥਕ ਸਿੱਟੇ
ਨਹੀਂ ਨਿਕਲਦੇ ਤਾਂ ਸਰਕਾਰ ਮਾਮਲਾ ਯੂਐਨਓ ਵਿਚ ਲੈਕੇ ਜਾਵੇ।
ਗੁਆਂਢੀ ਰਾਜ ਹਰਿਆਣਾ
ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਬਾਰੇ ਸਵਾਲਾਂ ਦੇ ਜਵਾਬ 'ਚ ਬਾਜਵਾ ਨੇ ਕਿਹਾ ਕਿ
ਪੰਜਾਬ ਕਾਂਗਰਸ ਹਰਿਆਣਾ ਅਸੈਬਲੀ ਦੀਆਂ 90 ਸੀਟਾਂ ਵਿਚੋਂ 35 ਸੀਟਾਂ 'ਤੇ ਪੰਜਾਬੀ
ਵੋਟਰਾਂ ਦਾ ਕਾਫੀ ਪਭਾਵ ਹੈ । ਉਹ ਖੁਦ 7 ਅਕਤੂਬਰ ਤੋ 13 ਅਕਤੂਬਰ ਤਕ ਚੋਣ ਪ੍ਰਚਾਰ ਲਈ
ਆਾਪਣੀ ਟੀਮ ਨਾਲ ਹਰਿਆਣਾ 'ਚ ਚੋਣ ਪ੍ਰਚਾਰ ਲਈ ਜਾਣਗੇ।