ਮੋਦੀ ਨੇ ਰੇਡੀਓ ਰਾਹੀਂ ਭਾਰਤੀਆਂ ਨੂੰ ਆਪਣੀ ਸ਼ਕਤੀ ਪਹਿਚਾਨਣ ਲਈ ਕਿਹਾ
Posted on:- 03-10-2014
ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਅੱਜ ਰੇਡੀਓ ਉਤੇ 'ਮਨ ਦੀ ਗੱਲ' ਵਿਚ ਦੇਸ਼ ਵਾਸੀਆਂ ਨੂੰ
ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਦੇਸ਼ ਦੀ ਤਾਕਤ ਪਿੰਡਾਂ ਵਿਚ ਹੈ। ਦੇਸ਼ ਦੇ ਦੂਰ ਦੁਰਾਡੇ
ਦੇ ਖੇਤਰਾਂ ਵਿਚ ਲੋਕਾਂ ਨਾਲ ਸੰਪਰਕ ਸਾਧਣ ਦੇ ਯਤਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨੇ ਅੱਜ ਪਹਿਲੀ ਵਾਰ ਰੇਡੀਓ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਨਿਰਾਸ਼ਾ
ਤਿਆਗਣ ਅਤੇ ਆਪਣੀ ਸਮਰਥਾ ਤੇ ਹੁਨਰ ਦੀ ਵਰਤੋਂ ਦੇਸ਼ ਦੇ ਵਿਕਾਸ ਲਈ ਕਰਨ ਲਈ ਕਿਹਾ।
ਸ੍ਰੀ
ਮੋਦੀ ਨੇ ਖਾਦੀ ਦੇ ਉਤਪਾਦਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਘੱਟੋ ਘੱਟ ਖਾਦੀ ਦੇ ਇਕ
ਵਸਤਰ ਦਾ ਉਪਯੋਗ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ
ਬੱਚਿਆਂ ਬਾਰੇ ਸਮਾਜ ਦੀਆਂ ਜ਼ਿੰਮੇਵਾਰੀਆਂ ਨੂੰ ਯਾਦ ਕਰਵਾਉਣ ਦਾ ਯਤਨ ਕੀਤਾ। ਰੇਡੀਓ
ਰਾਹੀਂ ਸਮੇਂ ਸਮੇਂ 'ਤੇ ਲੋਕਾਂ ਨਾਲ ਸੰਪਰਕ ਕਰਨ ਦਾ ਵਾਅਦਾ ਕਰਦਿਆਂ ਸ੍ਰੀ ਮੋਦੀ ਨੇ ਦੇਸ਼
ਦੇ ਨਾਗਰਿਕਾਂ ਤੋਂ ਸੁਝਾਓ ਮੰਗੇ ਅਤੇ ਨਾਲ ਹੀ ਦੱਸਿਆ ਕਿ ਉਨ੍ਹਾਂ ਨੂੰ ਵੱਡੀ ਗਿਣਤੀ
ਵਿਚ ਸੁਝਾਓ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਰੇਡੀਓ ਉਤੇ 'ਮਨ ਦੀ ਗੱਲ' ਵਿਚ ਇਸ ਦਾ
ਜ਼ਿਕਰ ਕਰਨਗੇ। ਕਰੀਬ 15 ਮਿੰਟ ਦੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ
ਸਵਾ ਸੌ ਕਰੋੜ ਲੋਕਾਂ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ ਉਮੀਦ ਖੁਦ ਦੀ ਸ਼ਕਤੀ ਨੂੰ
ਪਹਿਚਾਨਣ ਅਤੇ ਮਿਲ ਕੇ ਕੰਮ ਕਰਨ ਤੋਂ ਹੁੰਦੀ ਹੈ। ਅਸੀਂ ਵਿਸ਼ਵ ਦੇ ਅਜੋੜ ਲੋਕ ਹਾਂ, ਅਸੀਂ
ਮੰਗਲ 'ਤੇ ਕਿੰਨੇ ਘੱਟ ਖਰਚ ਵਿਚ ਪਹੁੰਚੇ, ਅਸੀਂ ਆਪਣੀ ਸ਼ਕਤੀ ਨੂੰ ਭੁੱਲ ਰਹੇ ਹਾਂ, ਜਿਸ
ਨੂੰ ਪਹਿਚਾਨਣ ਦੀ ਲੋੜ ਹੈ। ਲੋਕਾਂ ਨੂੰ ਨਿਰਾਸ਼ਾ ਤਿਆਗਣ ਦੀ ਅਪੀਲ ਕਰਦਿਆਂ ਪ੍ਰਧਾਨ
ਮੰਤਰੀ ਨੇ ਕਿਹਾ, ''ਮੇਰਾ ਕਹਿਣਾ ਹੈ ਕਿ ਸਵਾ ਸੌ ਕਰੋੜ ਦੇਸ਼ ਵਾਸੀਆਂ ਵਿਚ ਅਪਾਰਸ਼ਕਤੀ ਹੈ
ਜਿਸ ਨੂੰ ਪਹਿਚਾਨਣ ਦੀ ਲੋੜ ਹੈ। ਇਸ ਦੀ ਸਹੀ ਪਹਿਚਾਣ ਕਰਕੇ ਜੇਕਰ ਅਸੀਂ ਚਲਾਗੇ ਤਾਂ
ਜਿੱਤ ਹੋਵੇਗੀ। ਦੇਸ਼ ਵਾਸੀਆਂ ਦੀ ਅਥਾਹ ਸ਼ਕਤੀ ਨਾਲ ਅਸੀਂ ਅੱਗੇ ਵਧਾਗੇ।