ਏਸ਼ੀਅਨ ਖੇਡਾਂ : 16 ਸਾਲ ਬਾਅਦ ਮਿਲਿਆ ਗੋਲਡ ਮੈਡਲ
Posted on:- 02-10-2014
ਹਾਕੀ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
ਇੰਚਾੱਨ
: ਭਾਰਤੀ ਪੁਰਸ਼ ਹਾਕੀ ਟੀਮ ਨੇ 16 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਏਸ਼ੀਆਈ ਖੇਡਾਂ
ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਭਾਰਤ 17ਵੀਆਂ ਏਸ਼ੀਆਈ ਖੇਡਾਂ ਵਿੱਚ 9ਵੇਂ ਸਥਾਨ
'ਤੇ ਪਹੁੰਚ ਗਿਆ ਹੈ। ਭਾਰਤੀ ਹਾਕੀ ਟੀਮ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ ਪੈਨਲਟੀ ਸੂਟ
ਆਊਅ ਵਿੱਚ 4-2 ਦੇ ਫ਼ਰਕ ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਅਤੇ ਰਿਓ ਓਲੰਪਿਕ 2016
ਦੇ ਲਈ ਕੁਆਲੀਫਾਈ ਕਰ ਲਿਆ ਹੈ। ਇਸ ਜਿੱਤ ਦੇ ਨਾਲ ਹੀ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ
ਤਮਗਾ ਜਿੱਤਣ ਦਾ ਭਾਰਤ ਦਾ 16 ਸਾਲਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ। ਭਾਰਤ ਨੇ ਆਖ਼ਰੀ ਵਾਰ
1998 ਵਿੱਚ ਬੈਂਕਾਕ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ।
ਨਿਰਧਾਰਤ 60 ਮਿੰਟ ਤੱਕ ਸਕੋਰ 1-1 ਦੇ ਬਰਾਬਰ ਰਹਿਣ 'ਤੇ ਮੁਕਾਬਲਾ ਪੈਨਲਟੀ ਸੂਟ ਆਊਟ
ਤੱਕ ਖਿੱਚਿਆ ਗਿਆ, ਜਿਸ ਵਿੱਚ ਭਾਰਤ ਨੇ 4 ਗੋਲ ਕੀਤੇ।
ਜਦਕਿ ਪਾਕਿਸਤਾਨ 2 ਗੋਲ ਹੀ ਕਰ
ਸਕਿਆ। ਭਾਰਤ ਦੇ ਲਈ ਅਕਾਸਦੀਪ ਸਿੰਘ, ਰੁਪਿੰਦਰ ਪਾਲ ਸਿੰਘ, ਬਰਿੰਦਰ ਲਾਕੜਾ ਅਤੇ ਧਰਮਵੀਰ
ਸਿੰਘ ਨੇ ਪੈਨਲਟੀ ਸੂਟ ਆਊਟ ਵਿੱਚ ਗੋਲ ਦਾਗੇ। ਜਦਕਿ ਮਨਪ੍ਰੀਤ ਸਿੰਘ ਅਸਫ਼ਲ ਰਿਹਾ।
ਦੂਜੇ
ਪਾਸੇ ਪਾਕਿਸਤਾਨ ਦੇ ਲਈ ਮੁਹੰਮਦ ਵਿਕਾਸ ਅਤੇ ਸਫ਼ਕਤ ਰਸੂਲ ਨੇ ਗੋਲ ਦਾਗੇ। ਜਦਕਿ ਮੁਹੰਦ
ਅਸੀਮ ਖ਼ਾਨ ਅਤੇ ਮੁਹੰਮਦ ਉਮਰ ਭੁਟਾ ਗੋਲ ਨਹੀਂ ਕਰ ਸਕੇ। ਇਸ ਤੋਂ ਪਹਿਲਾਂ ਨਿਰਧਾਰਤ ਸਮੇਂ
ਵਿੱਚ ਪਾਕਿਸਤਾਨ ਦੇ ਲਈ ਮੁਹੰਮਦ ਰਿਜ਼ਵਾਨ, ਸੀਨੀਅਰ ਨੇ ਤੀਜੇ ਹੀ ਮਿੰਟ ਵਿੱਚ ਗੋਲ ਕਰ
ਦਿੱਤਾ ਸੀ। ਭਾਰਤ ਦੇ ਲਈ ਬਰਾਬਰੀ ਦਾ ਗੋਲ 27ਵੇਂ ਮਿੰਟ 'ਚ ਕੋਥਾਜੀਤ ਸਿੰਘ ਨੇ ਕੀਤਾ।