ਕਾਬੁਲ : ਤਾਲਿਬਾਨ ਦੇ ਆਤਮਘਾਤੀ ਹਮਲੇ 'ਚ 7 ਹਲਾਕ, 15 ਜ਼ਖਮੀ
Posted on:- 01-10-2014
ਕਾਬੁਲ : ਅਫਗਾਨਿਸਤਾਨ
ਦੀ ਰਾਜਧਾਨੀ ਕਾਬੁਲ 'ਚ ਬੁੱਧਵਾਰ ਨੂੰ ਤਾਲਿਬਾਨੀ ਅੱਤਵਾਦੀਆਂ ਦੇ ਆਤਮਘਾਤੀ ਬੰਬ
ਹਮਲਿਆਂ 'ਚ 7 ਲੋਕ ਮਾਰੇ ਗਏ ਅਤੇ 15 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਹ ਹਮਲਾ ਅਫਗਾਨਿਸਤਾਨ
ਦੀ ਨਵੀਂ ਅਗਵਾਈ ਅਤੇ ਅਮਰੀਕਾ ਵਿਚਾਲੇ ਲੰਮੇ ਸਮੇਂ ਦੇ ਰੱਖਿਆ ਕਰਾਰ 'ਤੇ ਹਸਤਾਖਰ ਹੋਣ
ਦੇ ਠੀਕ ਇਕ ਦਿਨ ਬਾਅਦ ਕੀਤਾ ਗਿਆ ਹੈ।
ਅਧਿਕਾਰਕ ਸੂਤਰਾਂ ਅਨੁਸਾਰ ਸ਼ਹਿਰ 'ਚ
ਬੁੱਧਵਾਰ ਤੜਕੇ ਦੋ ਬੰਬ ਹਮਲੇ ਹੋਏ ਜਿਨ੍ਹਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਤਾਲਿਬਾਨ ਨੇ
ਟਵਿੱਟਰ 'ਚ ਲਿਖਿਆ ਹੈ ਸ਼ਹੀਦਾਂ ਨੇ ਕਾਬੁਲ ਸ਼ਹਿਰ 'ਚ ਧਮਾਕਾ ਕੀਤਾ ਹੈ। ਤਾਲਿਬਾਨ ਦੇਸ਼ 'ਚ
ਅਮਰੀਕਾ ਦੀ ਅਗਵਾਈ 'ਚ ਚਲਾਈ ਜਾ ਰਹੀ ਅੱਤਵਾਦ ਰੋਕੂ ਮੁਹਿੰਮ ਅਤੇ ਉਸ ਦੀ ਹਮਾਇਤੀ
ਸਰਕਾਰ ਦੇ ਬਨਣ ਦਾ ਵਿਰੋਧ ਕਰ ਰਿਹਾ ਹੈ। ਅਮਰੀਕਾ ਅਤੇ ਅਫਗਾਨਿਸਤਾਨ ਨੇ ਮੰਗਲਵਾਰ ਨੂੰ
ਇਕ ਰੱਖਿਆ ਸਮਝੌਤੇ 'ਤੇ ਹਸਤਾਖਰ ਕੀਤੇ ਜਿਸ ਤਹਿਤ ਅਮਰੀਕੀ ਫੌਜੀਆਂ ਨੂੰ ਇਸ ਸਾਲ ਦੇ ਖਤਮ
ਹੋਣ ਤੋਂ ਬਾਅਦ ਵੀ ਅਫਗਾਨਿਸਤਾਨ 'ਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਸ਼ਟਰਪਤੀ ਅਸ਼ਰਫ
ਘਨੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਲੋਕਾਂ ਨੂੰ ਇਸ ਦਾ ਵਾਅਦਾ ਕੀਤਾ ਸੀ।