ਜਾਇਦਾਦ ਨੂੰ ਲੈ ਕੇ ਦੋ ਸਕੇ ਭਰਾਵਾਂ ਵੱਲੋਂ ਵੱਡੇ ਭਰਾ ਦਾ ਕਤਲ
Posted on:- 30-09-2014
ਫਰੀਦਕੋਟ : ਕਹਿੰਦੇ
ਹਨ ਕਿ ਇੱਕ ਕਹਾਵਤ ਬੜੀ ਮਸ਼ਹੂਰ ਹੈ ਕਿ ਚੰਦੜ ਮਿਰਜ਼ੇ ਨੂੰ ਮਾਰਨ ਵਿਚ ਇਸ ਲਈ ਸਫਲ ਹੋਏ
ਸਨ, ਕਿÀੁਂਕਿ ਮਿਰਜ਼ੇ ਦੇ ਭਰਾ ਉਸ ਨਾਲ ਨਹੀਂ ਸਨ ਅਤੇ ਉਹ ਇਕੱਲਾ ਸੀ, ਪਰ ਅੱਜ ਦੇ ਸਮੇਂ
ਵਿਚ ਭਰਾ ਹੀ ਭਰਾ ਦਾ ਦੁਸ਼ਮਣ ਬਣ ਗਿਆ ਹੈ ਅਤੇ ਸਕੇ ਭਰਾ ਥੋੜ੍ਹੀ ਜਿਹੀ ਜਾਇਦਾਦ ਦੇ ਲਾਲਚ
ਵਿਚ ਆ ਕੇ ਆਪਣੇ ਸਕੇ ਭਰਾ ਨੂੰ ਜਾਨੋਂ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।
ਅਜਿਹਾ
ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹੇ ਦੇ ਪਿੰਡ ਬੁਰਜ ਮਸਤਾ ਵਿਚ ਜਿੱਥੇ ਦੋ ਸਕੇ
ਭਰਾਵਾਂ ਵੱਲੋਂ ਆਪਣੇ ਵੱਡੇ ਭਰਾ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ, ਕਿÀੁਂਕਿ
ਉਨ੍ਹਾਂ ਦੇ ਪਿਤਾ ਨੇ ਆਪਣੇ ਹਿੱਸੇ ਦੀ ਜ਼ਮੀਨ ਉਨ੍ਹਾਂ ਦੇ ਵੱਡੇ ਭਰਾ ਨੂੰ ਹਿੱਸੇ ਤੇ
ਵਾਹੀ ਕਰਨ ਲਈ ਦਿੱਤੀ ਸੀ।
ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ
ਫਰੀਦਕੋਟ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਬੁਰਜ ਮਸਤਾ ਵਾਸੀ ਵੀਰਪਾਲ ਕੌਰ ਪਤਨੀ
ਗੁਰਤੇਜ ਸਿੰਘ ਨੇ ਥਾਣਾ ਸਦਰ ਫਰੀਦਕੋਟ ਆ ਕੇ ਲਿਖਤੀ ਦਰਖਾਸਤ ਦਿੱਤੀ ਸੀ ਕਿ ਉਸ ਦਾ ਪਤੀ
ਜੋ ਰਾਤ ਵੇਲੇ ਖੇਤ ਪਾਣੀ ਲਗਾਉਣ ਗਿਆ ਸੀ ਹਾਲੇ ਤੱਕ ਘਰ ਨਹੀਂ ਪਰਤਿਆ। ਪੁਲਿਸ ਵੱਲੋਂ ਜਦ
ਮਾਮਲੇ ਦੀ ਜਾਂਚ ਕੀਤੀ ਗਈ ਤਾਂ ਗੁਰਤੇਜ ਸਿੰਘ ਦੀ ਲਾਸ਼ ਉਸ ਦੇ ਖੇਤੋਂ ਟਿਊਬਵੈਲ ਦੇ
ਚਬੱਚੇ ਵਿਚੋਂ ਮਿਲੀ। ਜਦ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਗੁਰਤੇਜ ਸਿੰਘ ਦਾ
ਕਤਲ ਕਰਨ ਵਾਲੇ ਕੋਈ ਹੋਰ ਨਹੀਂ, ਸਗੋਂ ਉਸ ਦੇ ਸਕੇ ਭਰਾ ਨਿਕਲੇ।
ਪੁੱਛਗਿੱਛ ਵਿਚ
ਪਤਾ ਚੱਲਿਆ ਕਿ ਗੁਰਤੇਜ ਸਿੰਘ ਅਤੇ ਉਸ ਦੇ ਦੋ ਭਰਾਵਾਂ ਵਿਚ ਸਾਂਝੇ ਟਰੈਕਟਰ ਦੀ ਵਰਤੋਂ
ਅਤੇ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਸੀ, ਜਿਸ ਕਾਰਨ ਉਸ ਦੇ ਭਰਾਵਾਂ ਨੇ ਰੰਜ਼ਿਸ਼ ਕਾਰਨ
ਗੁਰਤੇਜ ਸਿੰਘ ਦਾ ਉਸ ਵੇਲੇ ਕਤਲ ਕਰ ਦਿੱਤਾ, ਜਦੋਂ ਉਹ ਆਪਣੇ ਖੇਤ ਪੱਠਿਆਂ ਨੂੰ ਪਾਣੀ
ਲਗਾ ਰਿਹਾ ਸੀ। ਕਤਲ ਕਰਨ ਵਾਲੇ ਦੋਸ਼ੀ ਭਰਾਵਾਂ ਗੁਰਚਰਨ ਸਿੰਘ ਅਤੇ ਹਰਜਿੰਦਰ ਸਿੰਘ ਨੂੰ
ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।