Thu, 21 November 2024
Your Visitor Number :-   7253665
SuhisaverSuhisaver Suhisaver

ਅਮਰੀਕਾ 'ਚ ਮੋਦੀ ਵੱਲੋਂ ਸੀਈਓਜ਼ ਨਾਲ ਮੁਲਾਕਾਤ

Posted on:- 30-09-2014

ਨਿਊਯਾਰਕ, ਵਾਸ਼ਿੰਗਟਨ : ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਅੱਜ 11 ਵੱਡੀਆਂ ਅਮਰੀਕੀ ਕੰਪਨੀਆਂ ਦੇ ਮੁਖੀਆਂ (ਸੀਈਓਜ਼) ਨਾਲ ਸਵੇਰੇ ਨਾਸਤੇ 'ਤੇ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਭਾਰਤ ਵਿਚ ਢਾਂਚਾਗਤ ਖੇਤਰ ਦੇ ਵਿਕਾਸ ਵਿਚ ਵੱਡਾ ਨਿਵੇਸ਼ ਕਰਨ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਈ ਮਦਦ ਦਾ ਸੱਦਾ ਦਿੱਤਾ ਹੈ।

ਇਸ ਮੀਟਿੰਗ ਵਿਚ ਪੈਪਸੀਕੋ ਦੀ ਸੀਈਓ ਇੰਦਰਾ ਨੂੰਈ, ਗੁਗਲ ਦੇ ਚੇਅਰਮੈਨ ਏਰਿਕ ਸਮਿਟ ਅਤੇ ਸਿਟੀ ਗਰੁੱਪ ਦੇ ਮੁੱਖੀ ਮਾਈਕਲ ਕਾਰਬਟ ਜਿਹੀਆਂ ਹਸਤੀਆਂ ਸ਼ਾਮਲ ਸਨ। ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਭਾਰਤ ਵਿਚ ਨਿਵੇਸ਼ ਅਤੇ ਕਾਰੋਬਾਰ ਦੇ ਮੌਕਿਆਂ 'ਤੇ ਚਰਚਾ ਕੀਤੀ ਉਨ੍ਹਾਂ ਨੇ ਉਨ੍ਹਾਂ ਉਪਾਵਾਂ 'ਤੇ ਵੀ ਚਰਚਾ ਕੀਤੀ, ਜੋ ਭਾਰਤ ਵਿਚ ਕਾਰੋਬਾਰ ਦੇ ਮਹੌਲ ਨੂੰ ਸੁਧਾਰਨ ਵਿਚ ਮੱਦਦਗਾਰ ਸਾਬਿਤ ਹੋ ਸਕਦੇ ਹਨ। ਵਿਦੇਸ ਮੰਤਰਾਲਾ ਦੇ ਬੁਲਾਰੇ ਸਈਦ ਅਕਬਰੁਦੀਨ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਟਵਿੱਟਰ 'ਤੇ ਆਪਣੇ ਸੰਦੇਸ਼ ਵਿਚ ਕਿਹਾ ਕਿ ਭਾਰਤ ਖੁੱਲ੍ਹੇ ਵਿਚਾਰਾਂ ਵਾਲਾ ਦੇਸ਼ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਤੋਂ ਵਾਸ਼ਿੰਗਟਨ ਲਈ ਰਵਾਨਾ ਹੋਣਗੇ। ਅੱਜ ਰਾਤ ਉਹ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰੀ ਰਿਹਾਇਸ਼ੀ ਭਾਵ ਵਾਈਟ ਹਾਊਸ ਵਿਚ ਡਿਨਰ ਮੌਕੇ ਮੁੱਖ ਮਹਿਮਾਨ ਹੋਣਗੇ। ਪਰ ਡਿਨਰ ਦੌਰਾਨ ਉਹ ਨਿੰਬੂ ਪਾਣੀ ਵੀ ਨਹੀਂ ਪੀਣਗੇ। ਦੱਸਿਆ ਜਾ ਰਿਹਾ ਹੈ ਕਿ ਡਿਨਰ ਮੌਕੇ ਰਸਮੀ ਤੌਰ 'ਤੇ ਹੋਣ ਵਾਲੀ ਗੱਲਬਾਤ ਵਿਚ ਭਾਰਤ–ਅਮਰੀਕਾ ਦੇ ਦਰਮਿਆਨ ਆਰਥਿਕ ਸਹਿਯੋਗ ਵਧਾਏ ਜਾਣ, ਰਣਨੀਤਿਕ ਭਾਈਵਾਲੀ ਅਤੇ ਅਫ਼ਗਾਨਿਸਤਾਨ, ਸੀਰੀਆ ਤੇ ਇਰਾਕ ਦੇ ਹਾਲਾਤ ਜਿਹੇ ਮੁੱਦੇ ਉਠ ਸਕਦੇ ਹਨ।
ਇਸੇ ਦਰਮਿਆਨ ਅੱਜ ਸ੍ਰੀ ਮੋਦੀ ਨੇ ਵਾਸ਼ਿੰਗਟਨ ਜਾਣ ਤੋਂ ਪਹਿਲਾਂ ਨਿਊਯਾਰਕ ਵਿਚ ਕਈ ਨਾਮੀ ਕੰਪਨੀਆਂ ਦੇ ਸੀਈਓ ਨਾਲ ਮੁਲਾਕਾਤ ਕੀਤੀ। ਕਾਰੋਬਾਰ ਜਗਤ ਦੀਆਂ ਹਸਤੀਆਂ ਨੂੰ ਸ੍ਰੀ ਮੋਦੀ ਨੇ ਕਿਹਾ, ''ਅਸੀਂ ਖੁੱਲ੍ਹੇ ਦਿਮਾਗ਼ ਨਾਲ ਸੋਚ ਰਹੇ ਹਾਂ ਤੇ ਅਸੀਂ ਬਦਲਾਅ ਚਾਹੁੰਦੇ ਹਾਂ, ਪਰ ਬਦਲਾਅ ਇਕਤਰਫ਼ਾ ਨਾ ਹੋਵੇ। ਆਮ ਲੋਕਾਂ, ਉਦਮੀਆਂ ਅਤੇ ਨਿਵੇਸ਼ਕਾਂ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੀ ਜਾ ਰਹੀ ਹੈ।''
ਸ੍ਰੀ ਮੋਦੀ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਗੁਗਲ ਦੇ ਏਰਿਕ ਸਮਿਟ, ਕਾਰਲਾਇਲ ਗਰੁੱਪ ਦੇ ਡੇਵਿਡ ਐਮ ਰੁਬੇਂਸਟੀਨ, ਕਾਰਗਿਲ ਦੇ ਸੀਈਓ ਡੇਵਿਡ ਮੈਕਲੇਨ, ਮਰਕ ਐਂਡ ਕੰਪਨੀ ਦੇ ਸੀਈਓ ਕੇਨੇਥ ਸੀ ਫ਼ਰੀਜ਼ੀਅ, ਹਾਸੀਪਰਾ ਚੇਅਰਮੈਨ ਜਾਨ ਸੀ ਸਟੇਲੀ, ਸਿਟੀ ਗਰੁੱਪ ਦੇ ਸੀਈਓ ਮਾਇਕਲ ਐਲ ਕਾਰਬੈਟ, ਕੈਟਰਪਿਲਰ ਦੇ ਚੇਅਰਮੈਨ ਓਬਰਹੇਲਮੈਨ, ਮਾਸਟਰਕਾਰਡ ਪਰੈਜੀਡੈਂਟ ਅਜੇ ਬੰਗਾ, ਪੈਪਸਿਕੋ ਦੇ ਚੇਅਰਮੈਨ ਅਤੇ ਸੀਈਓ ਇੰਦਰਾ ਨੂਈ ਆਦਿ ਸ਼ਾਮਲ ਸਨ। ਇਨ੍ਹਾਂ ਵਿਚੋਂ ਅਜੇ ਬੰਗਾ ਅਤੇ ਇੰਦਰਾ ਨੂਈ ਭਾਰਤੀ ਮੂਲ ਦੇ ਹਨ।
ਇਸ ਤੋਂ ਬਾਅਦ ਸ੍ਰੀ ਮੋਦੀ ਨੇ 6 ਹੋਰ ਕਾਰਪੋਰੇਟ ਹਸਤੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿਚ ਗੋਲਡਮੈਨ ਦੇ ਚੇਅਰਮੈਨ ਲਾਇਡ ਸੀ ਬਲੈਂਕਫਿਨ, ਬੋਇੰਗ ਦੇ ਚੇਅਰਮੈਨ ਡਬਲਿਯੂ ਜੇਮਸ ਮੈਕਨਰਨੀ, ਬਲੈਕਰਾਕ ਦੇ ਚੇਅਰਮੈਨ ਲਾਰੇਂਸ ਡੀ ਫ਼ਿੰਕ, ਆਈਬੀਐਮ ਦੇ ਚੇਅਰਮੈਨ ਗਿਨੀ ਰੋਮੇਟੀ, ਜਨਰਲ ਇਲੈਕਟ੍ਰਿਕ ਦੇ ਚੇਅਰਮੈਨ ਜੇਫ਼ ਇਮੇਲਟ ਆਦਿ ਸ਼ਾਮਲ ਸਨ।
ਮੋਦੀ ਦੇ ਸਨਮਾਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅੱਜ ਰਾਤ ਨੂੰ ਆਪਣੀ ਰਿਹਾਇਸ਼ 'ਤੇ ਰਾਤ ਦਾ ਖਾਣਾ ਦੇ ਰਹੇ ਹਨ। ਰਾਤ ਦੇ ਖਾਣੇ ਦਾ ਇਹ ਪ੍ਰੋਗਰਾਮ ਵਾਇਟ ਹਾਊਸ ਦੇ ਬਲੂ ਰੂਮ ਵਿਚ ਹੋਵੇਗਾ। ਇਹ ਡਿਨਰ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਸਵੇਰੇ 4 ਵਜੇ ਹੋਵੇਗਾ। ਵਾਸ਼ਿੰਗਟਨ ਵਿਚ ਸ੍ਰੀ ਮੋਦੀ ਕਈ ਅਮਰੀਕੀ ਆਗੂਆਂ ਨੂੰ ਸ਼ਰਧਾਂਜਲੀ ਦੇਣਗੇ। ਉਹ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਵੀ ਸ਼ਰਧਾ ਦੇ ਫੁੱਲ ਭੇਟ ਕਰਨਗੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ