ਏਸ਼ੀਆਈ ਖੇਡਾਂ : ਸਾਨੀਆ–ਸਾਕੇਤ ਨੇ ਟੈਨਿਸ 'ਚ ਜਿੱਤਿਆ ਸੋਨ ਤਮਗ਼ਾ
Posted on:- 30-09-2014
ਇੰਚਾਨ : ਟੈਨਿਸ
ਸਟਾਰ ਸਾਨੀਆ ਮਿਰਜ਼ਾ ਅਤੇ ਸਾਕੇਤ ਮਾਈਨੇਨੀ ਦੀ ਜੋੜੀ ਨੇ ਟੈਨਿਸ ਵਿਚ ਸੋਨ ਤਮਗ਼ਾ
ਜਿੱÎਤਿਆ, ਜਦਕਿ ਸੀਮਾ ਪੂਨੀਆ ਨੇ ਡਿਸਕਸ ਥ੍ਰੋਅ ਵਿਚ ਸੋਨ ਤਮਗ਼ਾ ਆਪਣੇ ਨਾਂ ਕੀਤਾ, ਜਿਸ
ਨਾਲ 17ਵੀਆਂ ਏਸ਼ੀਆਈ ਖੇਡਾਂ ਦੇ 10ਵੇਂ ਦਿਨ ਤਮਗਿਆਂ ਦੀ ਸੂਚੀ ਵਿਚ ਭਾਰਤ ਫਿਰ 9ਵੇਂ
ਸਥਾਨ 'ਤੇ ਪਹੁੰਚ ਗਿਆ ਹੈ।
ਇਸ ਤੋਂ ਪਹਿਲਾਂ ਪਹਿਲਵਾਨ ਬਜਰੰਗ ਅਤੇ ਸਨਮ ਸਿੰਘ ਤੇ
ਸਾਕੇਤ ਮਾਈਨੇਨੀ ਦੀ ਪੁਰਸ਼ ਟੈਨਿਸ ਜੋੜੀ ਨੇ ਸੋਮਵਾਰ ਨੂੰ ਚਾਂਦੀ ਦੇ ਤਮਗ਼ੇ ਜਿੱਤੇ।
ਅਥਲੈਟਿਕਸ ਵਿਚ ਓਪੀ ਜੈਸ਼ਾ (ਮਹਿਲਾ 1500 ਮੀਟਰ ਦੌੜ) ਅਤੇ ਨਵੀਨ ਕੁਮਾਰ (ਪੁਰਸ਼ਾਂ ਦੀ 3
ਹਜ਼ਾਰ ਮੀਟਰ ਸਟੀਪਲਚੈਸ) ਤੇ ਪਹਿਲਵਾਨ ਨਰਸਿੰਘ ਪੰਚਮ ਯਾਦਵ (74 ਕਿਲੋਗ੍ਰਾਮ) ਨੇ ਕਾਂਸੀ
ਦੇ ਤਮਗ਼ੇ ਜਿੱਤੇ।
ਸਾਨੀਆ ਅਤੇ ਸਾਕੇਤ ਦੀ ਜੋੜੀ ਨੇ ਸਿਰਫ਼ 69 ਮਿੰਟ ਚੱਲੇ ਫਾਈਨਲ
ਮੁਕਾਬਲੇ ਵਿਚ ਚੀਨੀ ਤਾਈਪਾ ਦੇ ਹਾਓ ਚਿੰਗਚਾਨ ਅਤੇ ਸਿਯੇਨ ਯਿਨ ਨੂੰ 6–4, 6–3 ਦੇ ਫ਼ਰਕ
ਨਾਲ ਹਰਾਇਆ।
ਇਸ ਤੋਂ ਪਹਿਲਾਂ ਭਾਰਤ ਦੇ ਸਾਕੇਤ ਮਿਨੇਨੀ ਅਤੇ ਸਨਮ ਸਿੰਘ ਦੀ ਜੋੜੀ
ਨੇ ਅੱਜ 17ਵੀਆਂ ਏਸ਼ੀਆਈ ਖੇਡਾਂ ਦੇ ਟੇਨਿਸ ਪੁਰਸ਼ ਮੁਕਾਬਲੇ 'ਚ ਚਾਂਦੀ ਦਾ ਤਮਗ਼ਾ ਹਾਸਲ
ਕੀਤਾ। ਯੇਰੋਰੂਮੁਲ ਟੇਨਿਸ ਕੰਪਲੈਕਸ ਵਿਚ ਸਨਮ ਅਤੇ ਸਾਕੇਤ ਨੂੰ ਮੇਜ਼ਵਾਨ ਦੱਖਣੀ ਕੋਰੀਆ
ਹੱਥੋਂ 0–2 ਨਾਲ ਹਰਾ ਮਿਲੀ ਕੋਰੀਆ ਦੇ ਯੋਂਗਕਿਯੂ ਲਿਮ ਅਤੇ ਹੇਯੋਨ ਚੁੰਘ ਦੀ ਜੋੜੀ ਨੇ
ਸਾਕੇਤ ਅਤੇ ਸਨਮ ਨੂੰ 7–5, 7–6 ਦੇ ਫ਼ਰਕ ਨਾਲ ਹਰਾਇਆ। ਇਹ ਮੈਚ 1:29 ਮਿੰਟ ਤੱਕ ਚੱਲਿਆ।
ਪਹਿਲਾ ਗੇੜ ਵਿਚ ਹਾਰ ਤੋਂ ਬਾਅਦ ਭਾਰਤੀ ਜੋੜੀ ਨੇ ਮੈਚ ਵਿਚ ਵਾਪਸੀ ਦੀ ਕੋਸ਼ਿਸ਼ ਕੀਤੀ।
ਦੂਜੇ ਪੜਾਅ ਵਿਚ ਇਸੇ ਕਾਰਨ ਕਾਫ਼ੀ ਫ਼ਸਵਾਂ ਮੁਕਾਬਲਾ ਰਿਹਾ ਅਤੇ ਮੈਚ ਟਾਈਬਰੇਕਰ ਤੱਕ
ਖਿੱਚਿਆ ਗਿਆ। ਟਾਈਬਰੇਕਰ ਵਿਚ ਹਾਲਾਂਕਿ ਕੋਰੀਆਈ ਜੋੜੀ 7–2 ਦੇ ਫ਼ਰਕ ਨਾਲ ਜੇਤੂ ਰਹੀ
ਅਤੇ ਸੈਟ 7–6 ਨਾਲ ਆਪਣੇ ਨਾਂ ਕਰ ਲਿਆ। ਪਹਿਲਾਂ ਪੜਾਅ 40 ਮਿੰਟ ਅਤੇ ਦੂਜਾ 49 ਮਿੰਟ
ਤੱਕ ਚੱਲਿਆ।