ਚੀਫ਼ ਜਸਟਿਸ ਵਜੋਂ ਅੱਜ ਸਹੁੰ ਚੁੱਕਣਗੇ ਜਸਟਿਸ ਦੱਤੂ
Posted on:- 28-09-2014
ਨਵੀਂ ਦਿੱਲੀ : ਜਸਟਿਸ
ਐਚ ਐਲ ਦੱਤੂ ਐਤਵਾਰ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ।
ਰਾਸ਼ਟਰਪਤੀ ਪ੍ਰਣਬ ਮੁਖਰਜੀ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ 'ਚ ਇੱਕ ਸਮਾਰੋਹ ਵਿੱਚ ਸਵੇਰੇ
11 ਵਜੇ ਸੁਪਰੀਮ ਕੋਰਟ ਦੇ 42ਵੇਂ ਚੀਫ਼ ਜਸਟਿਸ ਵਜੋਂ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ
ਸਹੁੰ ਚੁਕਾਉਣਗੇ। ਚੀਫ਼ ਜਸਟਿਸ ਦੇ ਅਹੁਦੇ 'ਤੇ ਜਸਟਿਸ ਦੱਤੂ ਦਾ ਕਾਰਜਕਾਲ ਕਰੀਬ 14
ਮਹੀਨੇ ਦਾ ਹੋਵੇਗਾ। ਉਹ 2 ਦਸੰਬਰ 2015 ਨੂੰ ਸੇਵਾਮੁਕਤ ਹੋਣਗੇ। ਜਸਟਿਸ ਦੱਤੂ, ਆਰ ਐਮ
ਲੋਧਾ ਦੀ ਥਾਂ ਲੈਣਗੇ ਜੋ ਸ਼ਨੀਵਾਰ ਨੂੰ ਸੇਵਾਮੁਕਤ ਹੋ ਰਹੇ ਹਨ। ਹਾਲਾਂਕਿ ਸ਼ੁੱਕਰਵਾਰ
ਨੂੰ ਹੀ ਉਨ੍ਹਾਂ ਦੇ ਕਾਰਜਕਾਲ ਦਾ ਆਖ਼ਰੀ ਕੰਮ ਵਾਲਾ ਦਿਨ ਸੀ। ਜਸਟਿਸ ਲੋਧਾ 27 ਅਪ੍ਰੈਲ
2014 ਨੂੰ 41ਵੇਂ ਚੀਫ਼ ਜਸਟਿਸ ਬਣੇ ਸਨ।