ਏਸ਼ੀਆਈ ਖੇਡਾਂ : ਭਾਰਤ ਨੇ ਅੱਜ ਜਿੱਤੇ ਦੋ ਹੋਰ ਸੋਨ ਤਮਗੇ
Posted on:- 28-09-2014
ਇੰਚਾੱਨ : ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਅੱਜ ਦੋ ਹੋਰ ਸੋਨ ਤਮਗੇ ਜਿੱਤੇ ਹਨ, ਜਿਸ ਨਾਲ ਹੁਣ ਤੱਕ ਭਾਰਤ ਦੀ ਝੋਲੀ 'ਚ 3 ਸੋਨ ਤਮਗੇ ਪੈ ਚੁੱਕੇ ਹਨ।
ਭਾਰਤ
ਦੀ ਤੀਰਅੰਦਾਜ਼ੀ ਟੀਮ ਨੇ ਅੱਜ ਜਬਰਦਸਤ ਪ੍ਰਦਰਸ਼ਨ ਕਰਦਿਆਂ ਵਿਸ਼ਵ ਚੈਂਪੀਅਨ ਦੱਖਣੀ ਕੋਰੀਆ
ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਕੰਪਾਊਂਡ ਮੁਕਾਬਲੇ 'ਚ ਸੋਨ ਤਮਗਾ ਹਾਸਲ ਕੀਤਾ ਹੈ।
ਭਾਰਤੀ ਤੀਰ ਅੰਦਾਜ਼ ਟੀਮ ਨੇ ਮੇਜ਼ਮਾਨ ਦੇਸ਼ ਨੂੰ 227-225 ਦੇ ਫ਼ਰਕ ਨਾਲ ਹਰਾ ਕੇ ਇਤਿਹਾਸ
ਰਚ ਦਿੱਤਾ ਹੈ। ਕੰਪਾਊਂਡ ਤੀਰਅੰਦਾਜ਼ੀ ਦੇ ਟੀਮ ਵਰਗ 'ਚ ਇਹ ਭਾਰਤ ਦਾ ਦੂਜਾ ਤਮਗਾ ਹੈ। ਇਸ
ਤੋਂ ਪਹਿਲਾਂ ਮਹਿਲਾ ਟੀਮ ਨੇ ਕਾਂਸ਼ੀ ਦਾ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਅੱਜ ਭਾਰਤੀ
ਪੁਰਸ਼ ਸਕਵੈਸ਼ ਟੀਮ ਨੇ ਫਾਇਨਲ ਮੁਕਾਬਲੇ ਵਿੱਚ ਮਲੇਸ਼ੀਆ ਨੂੰ ਹਰਾ ਕੇ ਤੀਜਾ ਸੋਨ ਤਮਗਾ
ਜਿੱਤ ਲਿਆ ਹੈ। ਭਾਰਤੀ ਪੁਰਸ਼ ਸਕਵੈਸ਼ ਟੀਮ ਨੇ ਅੱਜ 17ਵੀਆਂ ਏਸ਼ੀਆਈ ਖੇਡਾਂ ਵਿੱਚ ਫਾਇਨਲ
ਮੁਕਾਬਲੇ ਵਿੱਚ ਮਲੇਸ਼ੀਆ ਨੂੰ 2-0 ਨਾਲ ਹਰਾਇਆ। ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਇਸ ਖੇਡ
'ਚ ਪਹਿਲੀ ਵਾਰ ਸੋਨ ਤਮਗਾ ਹਾਸਲ ਕੀਤਾ ਹੈ। ਭਾਰਤ ਦਾ ਪਹਿਲਾ ਮੈਚ ਹਰਿੰਦਰਪਾਲ ਸਿੰਘ
ਸੰਧੂ ਨੇ ਜਿੱਤਿਆ, ਜਦਕਿ ਦੂਜਾ ਮੈਚ ਜਿੱਤ ਕੇ ਸੋਰਵ ਘੋਸ਼ਾਲ ਨੇ ਸਕੋਰ ਭਾਰਤ ਦੇ ਪੱਖ਼ 'ਚ
2-0 ਕਰ ਦਿੱਤਾ। ਸੰਧੂ ਨੇ ਮਲੇਸ਼ੀਆ ਦੇ ਅਜਲਾਨ ਬਿਨ ਇਸ਼ਕੰਦਰ ਨੂੰ 58 ਮਿੰਟ 'ਚ 3-1 ਦੇ
ਫ਼ਰਕ ਨਾਲ ਹਰਾਇਆ। ਇਸ ਤੋਂ ਬਾਅਦ ਸਿੰਗਲ ਵਰਗ ਦਾ ਸਿਲਵਰ ਤਮਗਾ ਜਿੱਤ ਚੁੱਕੇ ਸੌਰਵ ਘੋਸ਼ਾਲ
ਨੇ ਅੋਂਗ ਬੇਂਗ ਹੀ ਨੂੰ 88 ਮਿੰਟ 'ਚ 3-2 ਦੇ ਫ਼ਰਕ ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤ
ਦੇ ਖ਼ਾਤੇ ਵਿੱਚ ਹੁਣ ਤੱਥ 3 ਸੋਨ ਤਮਗੇ ਆ ਚੁੱਕੇ ਹਨ।