ਗ਼ਰੀਬ ਵਰਗ ਰੋਜ਼ਾਨਾ ਲੋੜਾਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਦੁੱਗਣੇ ਵਾਧੇ ਕਾਰਨ ਪ੍ਰੇਸ਼ਾਨ :ਜੈ ਗੋਪਾਲ ਧੀਮਾਨ
Posted on:- 27-09-2014
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਬਲਵੀਰ ਸਿੰਘ, ਦਵਿੰਦਰ ਸਿੰਘ ਥਿੰਦ, ਬਾਲ ਕਿ੍ਰਸ਼ਨ ਹਰਜੀਤ ਸਿੰਘ ਅਤੇ ਅਮਰੀਕ ਸਿੰਘ ਨੇ ਨ੍ਹਾਉਣ ਅਤੇ ਕਪੜੇ ਧੋਣ ਵਾਲੇ ਸਾਬਣ, ਕੋਕੋ ਨੇਟ ਤੇਲ ਦੀਆਂ 28 ਪ੍ਰਤੀਸ਼ਤ ਵਧੀਆਂ ਕੀਮਤਾਂ ਅਤੇ ਸ਼ੂਗਰ ਤੇ ਤਾਕਤ ਵਾਲੀਆਂ ਦਵਾਈਆਂ , ਕਾਪੀਆਂ, ਪੈਨਾਂ ਤੇ ਬਾਬਾ ਰਾਮਦੇਵ ਵਲੋਂ ਕਾਲੀ ਮਿਰਚ ਦੇ 100 ਗ੍ਰਾਮ ਪੈਕਟ ਦੀ ਕੀਮਤ 65 ਰੁਪਏ ਤੋਂ 125 ਰੁਪਏ ਕਰਨ , ਲੂਣ ਵਾਲੇ ਬਿਸਕੁਟ ਦੀ ਕੀਮਤ ਵਧਾਉਣ ਦੀ ਥਾਂ ਉਸ ਦਾ ਭਾਰ 100 ਗਾ੍ਰਮ ਤੋਂ 80 ਗ੍ਰਾਮ ਕਰਨ ਅਤੇ ਕੀਮਤ 10 ਰੁਪਏ ਹੀ ਰੱਖਣ , ਸਬਜ਼ੀਆਂ ਦੀ ਅਥਾਹ ਕੀਮਤ ਵਧਣ ਆਦਿ ਹੋਰ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਦੀ ਸਖਤ ਸ਼ਬਦਾਂ ’ ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਕਤ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਮੋਦੀ ਦੇ ਗੁਪਤ ਇਜੰਡੇ ਅਤੇ ਚੰਗੇ ਦਿਨ ਆਉਣ ਵਾਲੀ ਨੀਤੀ ਦੀ ਵਿਨਾਸ਼ ਕਾਰੀ ਸ਼ੁਰੂਆਤ ਹੈ।
ਲੋਕਾਂ ਨਾਲ ਵੋਟਾਂ ਸਮੇਂ ਵਾਅਦੇ ਮੰਹਿਗਾਈ ਤੇ ਭਿ੍ਰਸ਼ਟਾਚਾਰ ਘਟਾਉਣ ਦੇ ਕੀਤੇ ਸੀ ਪਰ ਇਨ੍ਹਾਂ ਦੇ ਨਤੀਜੇ ਸਾਰੇ ਦੇ ਸਾਰੇ ਉਲਟ ਹੀ ਨਿਕਲ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸਮੇਂ ਮਾਰਕੀਟ ਵਿਚ ਸ਼ੂਗਰ ਦੇ ਗਲਾਈਜੈਡ ਐਮ ਦੀਆਂ 15 ਗੋਲੀਆਂ ਦੇ ਪੱਤੇ ਦੀ ਕੀਮਤ ਕੁੱਝ ਦਿਨ ਪਹਿਲਾਂ 110 ਰੁਪਏ ਸੀ ਪ੍ਰੰਤੂ ਹੁਣ ਵੱਧ ਕੇ 129.30 ਰੁਪਏ ਹੋ ਗਈ ਹੈ, ਡਾਇਆਮਿਕਰੋਨ ਐਕਸ ਆਰ ਸ਼ੂਗਰ ਦੇ 60 ਮਿਲੀ ਗ੍ਰਾਮ ਵਾਲੇ ਪੱਤੇ ਦੀ ਕੀਮਤ 155 ਰੁਪਏ ਤੋਂ ਵੱਧ ਕੇ 182 ਰੁਪਏ ਅਤੇ ਬਲਿਓ ਤਾਕਤ ਦੇ ਕੈਪਸੂਲਾਂ ਦੀ ਕੀਮਤ 80 ਰੁਪਏ ਤੋਂ ਵੱਧ ਤੇ 100 , ਔਰਤਾਂ ਲਈ ਬਣੇ ਡੈਕਸੋਰੇਂਜ ਟੋਨਿਕ ਦੀ ਕੀਮਤ 60 ਰੁਪਏ ਤੋਂ ਵੱਧ ਕੇ 89 , ਕੋਕੋ ਨੈਟ ਦੇ 100 ਗ੍ਰਾਮ ਦੀ ਪੈਕਿੰਗ ਵਾਲੇ ਡੱਬੇ ਦੀ ਕੀਮਤ 50 ਰੁਪਏ ਤੋਂ ਵੱਧ ਕੇ 64, ਨ੍ਹਾਉਣ ਵਾਲੇ ਲਾਇਫ ਬੁਆਏ 4 ਪੀਸ ਦੀ ਕੀਮਤ 4 ਮਹੀਨਿਆਂ ਦੇ ਲਗਭਗ ਸਮੇਂ ਵਿਚ 82 ਰੁਪਏ ਤੋਂ 94, ਰੈਕਸੋਨਾ ਦੇ 4 ਪੀਸ ਦੀ ਕੀਮਤ 65 ਰੁਪਏ ਤੋਂ 80, ਗੂੱਡ ਡੇ ਕੰਪਨੀ ਦੇ ਬਿਸਕੁਟ ਦਾ ਭਾਰ 250 ਗ੍ਰਾਮ ਤੇ ਰੇਟ 28 ਰੁਪਏ ਸੀ ਤੇ ਹੁਣ ਭਾਰ 200 ਗ੍ਰਾਮ ਤੇ ਕੀਮਤ 35 ਰੁਪਏ ਤਕ ਹੋ ਗਈ ਹੈ। ਇਸੇ ਤਰ੍ਹਾਂ ਕਪੜੇ ਧੋਣ ਵਾਲੇ ਰਿਨ ਦੀ ਟਿਕੀ ਦਾ ਭਾਰ ਪਹਿਲਾਂ 300 ਗ੍ਰਾਮ ਸੀ ਤੇ ਰੇਟ 12 ਰੁਪਏ ਹੋਲੀ ਹੋਲੀ ਭਾਰ 250 ਗ੍ਰਾਮ ਤੇ ਰੇਟ 17 ਰੁਪਏ ਹੋਇਆ।
ਉਹਨਾਂ ਦੱਸਿਆ ਕਿ ਬਾਬਾ ਰਾਮਦੇਵ ਜੀ ਦੇ ਤਾਂ ਕਰਿਸ਼ਮੇਂ ਹੀ ਅਲੱਗ ਹਨ, ਉਸਦੀ ਕੰਪਨੀ ਨੇ 500 ਗ੍ਰਾਮ ਸ਼ਹਿਦ ਦਾ ਰੇਟ 110 ਤੋਂ ਵਧਾ ਕੇ 130 , ਨਿਮ ਦੇ 75 ਗ੍ਰਾਮ ਸਾਬਣ ਦਾ ਰੇਟ 13 ਤੋਂ 15, ਹਰੜ 100 ਗ੍ਰਾਮ ਦੇ ਪੈਕਟ ਦਾ 30 ਤੋਂ 35 , ਅਨਾਰ ਦੀ ਗੋਲੀ 100 ਗ੍ਰਾਮ ਦੀ ਪੈਕਿੰਗ ਦਾ ਰੇਟ 30 ਤੋਂ 35 ਰੁਪਏ ਕਰ ਦਿੱਤਾ ਹੈ। ਇਸ ਤਰ੍ਹਾਂ ਸਬਜੀਆਂ ਟਮਾਟਰ, ਆਲੂ, ਰਾਮ ਤੋਰੀਆਂ,ਮਟਰ, ਘੀਆ, ਅਦਰਕ, ਲਸਣ, ਫਲ, ਕੇਲੇ, ਦੁੱਧ, ਦਹੀਂ, ਪਨੀਰ ਆਦਿ ਦੀਆਂ ਕੀਮਤਾਂ ਆਮ ਸਧਾਰਨ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਉਹਨਾਂ ਕਿਹਾ ਕਿ ਮੱਧ ਵਰਗ ਦੇ ਗਰੀਬ ਲੋਕ ਮੂੰਗੀ ਮਸਰਾਂ ਦੀ ਦਾਲ ਅਤੇ ਅਚਾਰ ਤੋਂ ਵੀ ਹੋਏ ਅੋਖੇ ਹਨ ਅਤੇ ਦੇਸ਼ ਵਿਚ ਸ਼ੂਗਰ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਰ ਵਾਧਾ ਹੋ ਰਿਹਾ ਹੈ, ਭਾਰਤ ਵਿਚ 6.3 ਕਰੋੜ ਮਰੀਜਾਂ ਤੋਂ ਵੀ ਵੱਧ ਗਿਣਤੀ ਹੈ ਤੇ 2030 ਵਿਚ ਦੇਸ਼ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਪਿੱਛੇ ਛੱਡ ਦੇਵੇਗਾ । ਪਰ ਕੇਂਦਰ ਸਰਕਾਰ ਦੇ ਮੰਹਿਗਾਈ ਕੰਟਰੋਲ ਕਰਨ ਦੇ ਫਾਰਮੂਲੇ ਨੇ ਸ਼ੂਗਰ ਦੀ ਦਵਾਈ ਦੀਆਂ ਕੀਮਤਾਂ ਵਧਾਕੇ ਮਰੀਜਾਂ ਨੂੰ ਹੀ ਲੁਟਵਾਉਣਾ ਸ਼ੁਰੂ ਕਰ ਦਿਤਾ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਤੁਰੰਤ ਵਾਪਿਸ ਲਈਆਂ ਜਾਣ।