ਪ੍ਰਧਾਨ ਮੰਤਰੀ ਅੱਜ ਕਰਨਗੇ 'ਮੇਕ ਇਨ ਇੰਡੀਆ' ਦਾ ਆਗਾਜ਼
Posted on:- 24-09-2014
ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ 25 ਸਤੰਬਰ, 2014 ਨੂੰ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਤੋਂ
''ਮੇਕ ਇਨ ਇੰਡੀਆ'' ਪਹਿਲ ਦਾ ਆਗਾਜ਼ ਕਰਨਗੇ। ਇਸ ਦੀ ਲਾਚਿੰਗ ਰਾਸ਼ਟਰੀ ਅਤੇ ਰਾਜ ਪੱਧਰ ਦੇ
ਨਾਲ-ਨਾਲ ਵਿਦੇਸ਼ ਸਥਿਤ ਦੂਤਾਵਾਸਾਂ ਵਿੱਚ ਵੀ ਕੀਤੀ ਜਾਵੇਗੀ। 'ਮੇਕ ਇਨ ਇੰਡੀਆ' ਪਹਿਲ
ਦਾ ਸਭ ਤੋਂ ਪਹਿਲੇ ਜ਼ਿਕਰ ਪ੍ਰਧਾਨ ਮੰਤਰੀ ਦੇ ਆਜ਼ਾਦੀ ਦਿਵਸ ਭਾਸ਼ਣ ਵਿੱਚ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ 'ਮੇਕ ਇਨ ਇੰਡੀਆ' ਦੇ ਨਾਲ ਨਾਲ 'ਜ਼ੀਰੋ ਡਿਫੈਕਟ,
ਜ਼ੀਰੋ ਇੰਫੈਕਟ ਨੀਤੀ ਦਾ ਵੀ ਜ਼ਿਕਰ ਕੀਤਾ ਸੀ। ਇਸ ਪਹਿਲ ਦਾ ਆਗਾਜ਼ ਕਰਨ ਵਿੱਚ ਰਾਜ
ਸਰਕਾਰਾਂ, ਸਨਅਤ ਮੰਡਲ ਅਤੇ ਵਿਦੇਸ਼ ਸਥਿਤ ਭਾਰਤੀ ਦੂਤਾਵਾਸ ਸਰਗਰਮ ਭੂਮਿਕਾ ਨਿਭਾ ਰਹੇ
ਹਨ।
ਸਰਕਾਰ ਇੱਕ ਨਵਾਂ ਰਾਸਤਾ ਅਖਤਿਆਰ ਕਰਨ ਦੇ ਪ੍ਰਤੀ ਵਚਨਬੱਧ ਹੈ, ਜਿਸ ਦੇ ਹੇਠ
ਸਨਅਤੀ ਇਕਾਈਆਂ ਨੂੰ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ। ਨਿਯਮਿਕ ਅਤੇ ਨੀਤੀਗਤ ਮਸਲਿਆਂ
ਨਾਲ ਜੁੜੇ ਸਾਰੇ ਪਹਿਲੂਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਦਾ ਮਾਰਗਦਰਸ਼ਨ ਸਭ ਤੋਂਪਹਿਲਾਂ
''ਇਵੈਸਟ ਇੰਡੀਆ'' ਕਰੇਗਾ। ਨਿਯਮਿਕ ਮਨਜ਼ੂਰੀ ਦਿਲਾਉਣ ਵਿੱਚ ਇਹ ਮਦਦਗਾਰ ਸਾਬਤ ਹੋਵੇਗਾ।
ਸਰਕਾਰ ਨਿਯਾਮਿਕ ਪ੍ਰਤੀਕ੍ਰਿਆਵਾਂ ਉਤੇ ਕਬੀਬੀ ਨਜ਼ਰ ਰੱਖ ਰਹੀ ਹੈ, ਤਾਂ ਕਿ ਉਨਾਂ੍ਹ ਸਰਲ
ਬਣਾਉਣ ਦੇ ਨਾਲ ਨਾਲ ਨਿਵੇਸ਼ਕਾਂ ਉਤੇ ਉਨਾਂ੍ਹ ਦੇ ਪਾਲਣ ਦਾ ਬੋਝ ਵੀ ਘੱਟ ਕੀਤਾ ਜਾ ਸਕੇ।
ਈ ਬਿੱਜ ਪੋਰਟਲ ਛੇਤੀ ਹੀ ਸਾਰੇ ਕੇਂਦਰੀ ਨਿਯਮਿਕ ਮਨਜ਼ੂਰ ਕਰਨ ਲਈ ਆਨ ਲਾਈਨ ਅਸਲ
ਸਮਾਂ ਮੰਚ 24 ਘੰਟੇ ਪ੍ਰਦਾਨ ਕਰੇਗਾ। ਰਾਜ ਸਰਕਾਰਾਂ ਦੀ ਭਾਈਵਾਲੀ ਨਾਲ ਰਾਜ ਪੱਧਰੀ
ਮਨਜ਼ੂਰੀ ਵੀ ਇਸ ਪੋਰਟਲ ਉਤੇ ਹੋਵੇਗੀ। ਇੱਕ ਸਮਰਪਿਤ ਸੈਲੱ ਪੁੱਛਗਿੱਛ ਨਿਪਟਾਉਣ ਦੀ
ਪ੍ਰਕ੍ਰਿਆ ਵਿੱਚ ਸੁਧਾਰ ਲਿਆਵੇਗਾ। ਨਿਵੇਸ਼ਕਾਂ ਨੂੰ ਸਵਾਲਾਂ ਦਾ ਛੇਤੀ ਜਵਾਬ ਦੇਣ ਲਈ
ਪੋਰਟਲ ਇੱਕ ਗੱਲਬਾਤ ਮਾਧਿਅਮ ਰਾਹੀਂ ਨਿਵੇਸ਼ਕਾਂ ਦੀ ਮਦਦ ਕਰੇਗਾ।ਮਨੁੱਖੀ ਗੱਲਬਾਤ 48 ਤੋਂ
72 ਘੰਟੇ ਵਿੱਚ ਨਵੇਂ ਜਵਾਬ ਦੇਣ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਮੰਤਵ ਲਈ ਸਾਰੇ
ਮੁੱਖ ਮੰਤਰਾਲਿਆਂ ਵਿੱਚੋਂ ਨੋਡਲ ਅਫਸਰਾਂ ਦੀ ਸ਼ਨਾਖਤ ਕੀਤੀ ਗਈ ਹੈ। ਇੱਕ ਸਮਰਥੱਕ ਸਰਗਰਮ
ਦ੍ਰਿਸ਼ਟੀਕੋਣ ਉਨਾਂ੍ਹ ਦੀ ਭੁਗੋਲਿਕ ਸਥਿਤੀ, ਵਿਆਜ਼ ਅਤੇ ਅਸਲ ਸਮਾਂ ਇਸਤੇਮਾਲ ਵਿਹਾਰ ਲਈ
ਮਹਿਮਾਨਾਂ ਨੂੰ ਟਰੈਕ ਕਰਨ ਲਈ ਤੈਨਾਤ ਕੀਤਾ ਜਾਵੇਗਾ। ਬਾਅਦ ਦੇ ਦੌਰੇ ਇਕੱਠੀ ਕੀਤੀ ਗਈ
ਜਾਣਕਾਰੀ ਦੇ ਆਧਾਰ ਉਤੇ ਮਹਿਮਾਨਾਂ ਲਈ ਪ੍ਰਚਲਿਤ ਕੀਤਾ ਜਾਵੇਗਾ। ਵੈਬਸਾਈਟ ਉਤੇ ਰਜਿਸਟਰਡ
ਮਹਿਮਾਨਾਂ ਅਤੇ ਉਨਾਂ੍ਹ ਵੱਲੋਂ ਪੁਛੇ ਗਏ ਸਵਾਲਾਂ ਦੇ ਜਵਾਬਾਂ ਦੀ ਢੁੱਕਵੀਂ ਜਾਣਕਾਰੀ
ਸਮਾਚਾਰ ਪੱਤਰਾਂ ਰਾਹੀਂ ਦਿੱਤੀ ਜਾਵੇਗੀ। ਨਿਵੇਸ਼ਕ ਸਹੂਲਤ ਸੈਲੱ ਆਉਣ ਤੇ ਜਾਣ ਦੇ ਸਮੇਂ
ਤੱਕ ਸਾਰੇ ਮਨਜ਼ੂਰ ਵਿਸ਼ਿਆਂ ਉਤੇ ਨਿਵੇਸ਼ਕਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਮੁਹਿੰਮ ਦਾ
ਟੀਚਾ ਸ਼ਨਾਖਤ ਦੇਸ਼ਾਂ ਅਤੇ ਖੇਤਰਾਂ ਦੀਆਂ ਮੁੱਖ ਕੰਪਨੀਆਂ ਨੂੰ ਦੇਸ਼ ਵਿੱਚ ਲਿਆਉਣਾ ਹੈ ।
ਭਾਰਤ ਵਿੱਚ ਬਣਾਓ ਪਹਿਲ ਦਾ ਉਦੇਸ਼ ਵੀ ਵਿਸ਼ਵ ਚੈਂਪੀਅਨ ਵਿੱਚ ਬਦਲ ਲਈ ਨਵਾਚਾਰ ਅਤੇ ਨਵੀਂ
ਤਕਨਾਲੌਜੀ ਦੇ ਖੇਤਰ ਵਿੱਚ ਅਗਵਾਈ ਕਰਨ ਵਾਲੇ ਚੋਣਵੇਂ ਘਰੇਲੂ ਦੇਸ਼ਾਂ ਦੀ ਸ਼ਨਾਖਤ ਕਰਨਾ
ਹੈ। ਇਹ ਫੋਕਸ ਹਰਿਤ ਅਤੇ ਉਨੱਤ ਉਤਪਾਦਨ ਨੂੰ ਬੜ੍ਹਾਵਾ ਦੇਣ ਅਤੇ ਇਨਾਂ੍ਹ ਕੰਪਨੀਆਂ ਨੂੰ
ਵਿਸ਼ਵੀ ਮੁੱਲ ਲੜੀ ਦਾ ਹਿੱਸਾ ਬਣਾਉਣ ਦੀ ਮਦਦ ਕਰਨ ਵਿੱਚ ਕੀਤਾ ਗਿਆ ਹੈ।
ਸਰਕਾਰ ਨੇ
ਭਾਰਤ ਵਿੱਚ ਵਪਾਰ ਅਤੇ ਨਿਰਮਾਣ ਦੀ ਪ੍ਰਕ੍ਰਿਆ ਨੂੰ ਵਧਾਉਣ ਤੇ ਨਿਵੇਸ਼ ਨੂੰ ਹੋਰ ਆਕਰਸ਼ਿਤ
ਕਰਨ ਦੀ ਸਮਰੱਥਾ ਨਾਲ ਮੁੱਖ ਖੇਤਰਾਂ ਦੀ ਪਛਾਣ ਕੀਤੀ ਹੈ। ਪ੍ਰਧਾਨ ਮੰਤਰੀ ਵਿਸ਼ੇਸ਼ 25
ਖੇਤਰ ਅਤੇ ਇੱਕ ਆਮ ਬਰੋਸ਼ਰ ਜਾਰੀ ਕਰਨਗੇ। ਬਰੋਸ਼ਰਾਂ ਵਿੱਚ ਆਟੋ ਮੋਬਾਇਲ, ਰਸਾਇਣ ,
ਸੂਚਨਾ ਤਕਨਾਲੌਜੀ, ਦਵਾਈਆਂ, ਕੱਪੜਾ, ਬੰਦਰਗਾਹਾਂ, ਸ਼ਹਿਰੀ ਹਵਾਬਾਜ਼ੀ, ਚਮੜਾ, ਸੈਰ ਸਪਾਟਾ
ਅਤੇ ਮਹਿਮਾਨਬਾਜ਼ੀ, ਭਲਾਈ ਵਰਗੇ ਖੇਤਰਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਦੂਜਿਆਂ ਵਿੱਚ
ਰੇਲ ਚਾਲਕਾਂ ਦਾ ਵਿਕਾਸ, ਨਿਵੇਸ਼ ਦੇ ਮੌਕੇ , ਐਫ.ਡੀ.ਆਈ. ਅਤੇ ਖੇਤਰੀ ਨੀਤੀ ਅਤੇ ਸਬੰਧਤ
ਏਜੰਸੀਆਂ ਦੀ ਜਾਣਕਾਰੀ ਦਿੱਤੀ ਗਈ ਹੈ। ਵੱਖ-ਵੱਖ ਕੌਮੀ ਤੇ ਕੌਮਾਂਤਰੀ ਸਨਅਤ ਜਗਤ ਦੇ
ਨੇਤਾ, ਮੰਤਰੀ, ਸੀਨੀਅਰ ਅਧਿਕਾਰੀ, ਰਾਜਦੂਤ ਅਤੇ ਰਾਏ ਨੇਤਾ ਵੀ ਲਾਂਚ ਵਿੱਚ ਹਿੱਸਾ ਲੈ
ਰਹੇ ਹਨ। ਨਵੀਂ ਸਰਕਾਰ ਵੱਲੋਂ ਕਾਰਜ ਸੰਭਾਲਣ ਦੇ ਬਾਅਦ ਤੋਂ ਪਹਿਲ ਦੀ ਇੱਕ ਲੜੀ ਆਮ ਤੇ
ਵਿਸ਼ੇਸ਼ ਤੌਰ ਉਤੇ ਨਿਰਮਾਣ ਖੇਤਰ ਵਿੱਚ ਸਨਅਤ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਸ਼ੁਰੂ ਕੀਤੀ
ਗਈ ਹੈ, ਜਿਸ ਦਾ ਹੇਠਾਂ ਜ਼ਿਕਰ ਕੀਤਾ ਗਿਆ ਹੈ। ਸਨਅਤ ਲਾਇਸੰਸ ਅਤੇ ਸਨਅਤ ਉਦੱਮ
ਵਿਗਿਆਪਨਾਂ ਲਈ ਬਿਨੈ ਪੱਤਰ ਭਰਨਾ, ਈ ਬਿਜ ਵੈਬਸਾਈਟ ਉਤੇ ਆਨ ਲਾਈਨ ਕੀਤਾ ਗਿਆ ਹੈ ।
ਸਨਅਤ
ਲਾਇਸੰਸ ਦੀ ਮਿਆਦ 3 ਸਾਲਾਂ ਲਈ ਵਧਾ ਦਿੱਤੀ ਗਈ ਹੈ । ਨੌਕਰੀ ਸਿਖਲਾਈ ਲਈ ਕੰਮ ਦੇ ਘੰਟੇ
ਵਿੱਚ ਲਚਕੀਲਾਪਣ ਅਤੇ ਸਿੱਖਿਅਕਾਂ ਦੀ ਗਿਣਤੀ ਵਧਾਉਣ ਦੇ ਮੱਦੇ ਨਜ਼ਰ ਸਰਕਾਰ ਨੇ ਕਿਰਤ
ਕਾਨੂੰਨਾਂ ਦੇ ਇੱਕ ਨੰਬਰ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ । ਨਿਯਮਿਕ ਵਾਤਾਵਰਣ ਨੂੰ
ਤਰਕ ਸੰਗਤ ਅਤੇ ਸੁਖਾਲਾ ਬਣਾਉਣ ਲਈ ਸਾਰੇ ਵਿਭਾਗਾਂ ਅਤੇ ਰਾਜ ਸਰਕਾਰਾਂ ਨੂੰ ਇੱਕ
ਸਲਾਹਕਾਰ ਭੇਜ ਦਿੱਤਾ ਗਿਆ ਹੈ।