ਗਊਆਂ ਕਤਲ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ
Posted on:- 23-09-2014
ਫਿਰਕੂ ਰੰਗਤ ਦੇਣ ਵਾਲੇ ਅਨਸਰਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਸਿਰ ਨਹੀਂ ਚੁੱਕਣ ਦਿਆਂਗੇ : ਸਿੱਧੂ
ਸੰਗਰੂਰ/ਪ੍ਰਵੀਨ ਸਿੰਘ : ਮਨਦੀਪ
ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ
ਪੁਲਿਸ ਦੇ ਸਾਹਮਣੇ ਮਾਲੇਰਕੋਟਲਾ ਵਿਖੇ ਨਾਲੇ ਵਿੱਚੋਂ ਮਿਲੇ ਪਸੂਆਂ ਦੇ ਕੰਕਾਲ ਮਿਲਣ
'ਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨਾ ਇੱਕ ਵੱਡੀ ਚੁਣੌਤੀ ਸੀ। ਇਸ ਸ਼ਰਾਰਤ ਵਿੱਚ ਸ਼ਾਮਲ
ਲੋਕਾਂ ਨੂੰ ਜ਼ਿਲ੍ਹਾ ਸੰਗਰੂਰ ਪੁਲਿਸ ਨੇ ਬੜੀ ਸਮਝਦਾਰੀ ਨਾਲ ਲੱਭਣ ਵਿੱਚ ਸਫਤਾ ਹਾਸ਼ਲ
ਕੀਤੀ ਹੈ। ਇਸ 6 ਮੈਂਬਰੀ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਗਊਆਂ ਦੇ ਹੋ ਰਹੇ
ਕਤਲਾਂ ਦੀ ਇਹ ਗੁੱਥੀ ਸੁਣਝਾ ਲਈ ਹੈ। ਪੁਲਿਸ ਨੇ ਮਾਲੇਰਕੋਟਲਾ ਦੇ ਦੁੱਧ ਦਾ ਕੰਮ ਕਰਨ
ਵਾਲੇ ਲੋਕਾਂ ਨਾਲ ਸੰਪਰਕ ਕਰਦੇ ਹੋਏ ਬਿਹਾਰ ਤੋਂ ਕੰਮ ਕਰਨ ਲਈ ਆਏ ਪ੍ਰਵਾਸ਼ੀ ਮਜਦੂਰਾਂ
ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸ਼ਲ ਕੀਤੀ ਹੈ। ਇਸ ਗਰੋਹ ਦੇ ਕਾਬੂ ਕੀਤੇ ਵਿਅਕਤੀ ਮੁਹੰਮਦ
ਰਾਹਿਦ ਉਰਫ ਜਾਹਿਦ, ਅਸਾਧ ਦੋਵੇਂ ਬਿਹਾਰ ਦੇ ਰਹਿਣ ਵਾਲੇ ਹਨ ਤੇ ਦੂਸਰੇ ਦੋਸ਼ੀਆਂ ਨੂੰ
ਕਾਬੂ ਕਰਨ ਲਈ ਟੀਮਾਂ ਬਿਹਾਰ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਸ. ਸਿੱਧੂ ਨੇ
ਦੱਸਿਆ ਦਿ ਦੋਸ਼ੀ ਅਵਾਰਾ ਗਾਂ ਨੂੰ ਰਾਤ ਦੇ ਸਮੇਂ ਕਾਬੂ ਕਰਕੇ ਕਤਲ ਕਰ ਦਿੰਦੇ ਤੇ ਉਸ
ਵਿੱਚੋਂ ਕੁਝ ਆਪਣੇ ਲਈ ਰੱਖ ਕੇ ਗਰੋਹ ਦਾ ਸਰਗਣਾ ਆਲਮ ਬੋਰੇ ਵਿੱਚ ਪਾ ਕੇ ਲੈ ਜਾਂਦਾ।
ਅਜਿਹਾ ਕਰਕੇ ਇਹਨਾਂ ਨੂੰ 4-5 ਰੁਪਏ ਦੀ ਆਮਦਨ ਹੋ ਜਾਂਦੀ ਸੀ। ਉਹਨਾਂ ਕਿਹਾ ਕਿ ਦੇਖਣ
ਵਾਲੀ ਗੱਲ ਇਹ ਹੈ ਕਿ ਇਸ ਗਉ ਹੱਤਿਆ ਕਾਂਡ ਵਿੱਚ ਕੋਈ ਵੀ ਸਥਾਨਕ ਵਿਅਕਤੀ ਸਾਮਲ ਨਹੀਂ ਹੈ
ਤੇ ਸ਼ਰਾਰਤੀ ਅਨਸਰ ਇਲਾਕੇ ਵਿੱਚ ਫਿਰਕੂ ਜਹਿਰ ਫੈਲਾਉਣ ਵਿੱਚ ਸਫਲ ਨਹੀਂ ਹੋਏ, ਕਿਉਕਿ
ਜ਼ਿਲ੍ਹਾ ਸੰਗਰੂਰ ਦੇ ਸਾਰੇ ਫਿਰਕਿਆਂ ਦੇ ਲੋਕ ਇਹ ਸਮਝਦੇ ਸਨ ਕਿ ਅਜਿਹਾ ਕਾਰਾ ਕੋਈ ਇਲਾਕੇ
ਦਾ ਆਦਮੀ ਨਹੀਂ ਕਰ ਸਕਦਾ। ਉਹਨਾਂ ਇਸ ਕੇਸ ਨੂੰ ਹੱਲ ਕਰਨ ਤੇ ਮਿਲੇ ਸਾਰੇ ਫਿਰਕੂਆਂ ਦੇ
ਲੋਕਾਂ ਦੇ ਸਹਿਯੋਗ ਤੇ ਖਾਸ ਕਰਕੇ ਮੀਡੀਆਂ ਵੱਲੋਂ ਨਿਭਾਈ ਭੂਮਿਕਾ ਦੀ ਸਰਾਹਣਾ ਕੀਤੀ।
ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਜਿਨ੍ਹਾਂ ਇਸ ਕੇਸ ਨੂੰ ਹੱਲ ਕਰਨ ਵਿੱਚ
ਅਹਿਮ ਭੂਮਿਕਾ ਨਿਭਾਈ ਹੈ ਉਨ੍ਹਾਂ ਦੇ ਨਾਂ ਐਵਾਰਡ ਲਈ ਭੇਜੇ ਹਨ। ਉਹਨਾਂ ਇਸ ਗੱਲ ਦਾ ਵੀ
ਖੁਲਾਸਾ ਕੀਤਾ ਕਿ ਮਾਲੇਰਕੋਟਲਾ ਸ਼ਹਿਰ ਦੀ ਕੋਈ ਹੱਡਾ ਰੋੜੀ ਵੀ ਨਹੀਂ ਹੈ ਤੇ ਮਰੇ ਡੰਗਰ
ਨੂੰ ਚੁਕਵਾਉਣ ਲਈ ਲੋਕਾਂ ਨੂੰ ਪੈਸੇ ਦੇਣੇ ਪੈਦੇ ਹਨ। ਕਈ ਵਾਰੀ ਲੋਕ ਬੇਆਬਾਦ ਥਾਂ ਤੇ ਵੀ
ਮਰ੍ਹੇ ਪਸੂ ਸੁੱਟ ਜਾਂਦੇ ਹਨ।