ਪੱਚੀ ਹਜ਼ਾਰ ਕੈਨੇਡੀਅਨ ਡਾਲਰ ਦਾ ਪਹਿਲਾ 'ਢਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਪੁਰਸਕਾਰ' ਲੇਖਕ ਅਵਤਾਰ ਸਿੰਘ ਬਿਲਿੰਗ ਨੂੰ ਦੇਣ ਦਾ ਐਲਾਨ
Posted on:- 23-09-2014
ਵੈਨਕੂਵਰ
ਪੱਚੀ ਹਜ਼ਾਰ ਕੈਨੇਡੀਅਨ ਡਾਲਰ ਦਾ ਪਹਿਲਾ 'ਢਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤ
ਪੁਰਸਕਾਰ' ਕੈਲੇਫੋਰਨੀਆਂ ,ਅਮਰੀਕਾ ਵਸਦੇ ਲੇਖਕ ਅਵਤਾਰ ਸਿੰਘ ਬਿਲਿੰਗ ਨੂੰ ਨਾਵਲ "ਖਾਲੀ
ਖੂਹਾਂ ਦੀ ਕਥਾ" ਲੲੀ ਦੇਣ ਦਾ ਐਲਾਨ ਕੀਤਾ ਗਿਆ ਹੈ। ਵੈਨਕੂਵਰ ਵਿੱਚ ਕੈਨੇਡਾ ਇੰਡੀਆ
ਐਜੂਕੇਸ਼ਨ ਸੁਸਾਇਟੀ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆਂ ਵੱਲੋਂ ਕਰਵਾਏ ਗਏ ਇੱਕ
ਸ਼ਾਨਦਾਰ ਸਮਾਗਮ ਦੌਰਾਨ ਇਹ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਕੈਨੇਡਾ ਰਹਿੰਦੇ
ਬਰਜਿੰਦਰ ਉਰਫ ਬਰਜ ਢਾਹਾਂ ਅਤੇ ਢਾਹਾਂ ਪਰਿਵਾਰ ਦੀ ਪਹਿਲਕਦਮੀ ਸਦਕਾ ਪੰਜਾਬੀ ਸਾਹਿਤ
ਵਿੱਚ ਇਹ ਸਭ ਤੋਂ ਜ਼ਿਆਦਾ ਰਕਮ ਵਾਲਾ ਸਨਮਾਨ ਸ਼ੁਰੂ ਹੋਇਆ ਹੈ । 292 ਪੰਨਿਆਂ ਦੇ ਇਸ
ਨਾਵਲ ਵਿੱਚ ਲੇਖਕ ਨੇ ਆਪਣੇ ਨਾਨਕੇ ਪਿੰਡ ਦੀ ਕਥਾ ਨੂੰ ਇਕ ਵੱਡੇ ਕੈਨਵਸ ਤੇ ਫ਼ੈਲਾਇਆ
ਹੈ। ਇਸ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਲੇਖਕ ਜ਼ੂਬੈਰ ਅਹਿਮਦ ਦੀਆਂ ਕਹਾਣੀਆਂ ਦੀ
ਸ਼ਾਹਮੁੱਖੀ ਵਿੱਚ ਲਿਖੀ ਵਿੱਚ ਪੁਸਤਕ ' ਕਬੂਤਰ ਬਨੇਰੇ ਤੇ ਗਲੀਆਂ ' ਅਤੇ ਜਸਬੀਰ ਭੁੱਲਰ ਦੇ ਕਹਾਣੀ ਸੰਗ੍ਰਹਿ 'ਇਕ ਰਾਤ ਦਾ ਸਮੁੰਦਰ' ਦੀ ਪੰਜ ਹਜ਼ਾਰ
ਡਾਲਰ ਦਾ ਇਨਾਮ ਦੇਣ ਲੲੀ ਚੋਣ ਕੀਤੀ ਗਈ ਹੈ । ਅਕਤੂਬਰ ਮਹੀਨੇ ਵੈਨਕੂਵਰ ਵਿੱਚ ਇੱਕ
ਵਿਸ਼ੇਸ਼ ਸਮਾਗਮ ਦੌਰਾਨ ਇਹ ਸਨਮਾਨ ਲੇਖਕਾਂ ਨੂੰ ਦਿੱੱਤੇ ਜਾਣਗੇ।
Karn Singh
mainu appana number te sir da phone number send kari . Plz