ਦਿੱਲੀ : ਚਿੜੀਆਘਰ 'ਚ ਬਾਘ ਨੇ ਲਈ ਨੌਜਵਾਨ ਦੀ ਜਾਨ
Posted on:- 23-09-2014
ਨਵੀਂ ਦਿੱਲੀ : ਦਿੱਲੀ
ਦੇ ਚਿੜੀਆਘਰ 'ਚ ਸਫੈਦ ਬਾਘ ਦੇ ਹਮਲੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਚਸ਼ਮਦੀਦਾਂ ਦਾ
ਕਹਿਣਾ ਹੈ ਕਿ ਮੰਗਲਵਾਰ ਦੁਪਹਿਰ ਨੂੰ ਕਰੀਬ 1.30 ਵਜੇ ਮਕਸਦ ਵਾੜੇ ਦੀ ਦੀਵਾਰ 'ਤੇ ਚੜ੍ਹ
ਕੇ ਬਾਘ ਦੀਆਂ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਉਸ ਦਾ ਸੰਤੁਲਨ
ਵਿਗੜ ਗਿਆ ਅਤੇ ਉਹ ਫਿਸਲ ਕੇ ਵਾੜੇ ਦੇ ਅੰਦਰ ਬਣੀ ਸੁੱਕੀ ਖਾਈ 'ਚ ਜਾ ਡਿੱਗਿਆ। ਥੋੜ੍ਹੀ
ਦੇਰ ਬਾਅਦ ਸ਼ੇਰ ਉਸ ਦੇ ਕੋਲ ਆਇਆ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ 10 ਮਿੰਟ ਤੱਕ ਬਾਘ
ਨੇ ਮਕਸੂਦ ਨਾਂ ਦੇ ਇਸ ਨੌਜਵਾਨ 'ਤੇ ਹਮਲਾ ਨਹੀਂ ਕੀਤਾ। ਇਸੇ ਦੌਰਾਨ ਮਕਸੂਦ ਬਾਘ ਦੇ
ਸਾਹਮਣੇ ਹੱਥ ਜੋੜਦਾ ਰਿਹਾ ਪ੍ਰੰਤੂ ਇਸੇ ਦੌਰਾਨ ਕਿਸੇ ਨੇ ਕਿਸੇ ਨੇ ਬਾਘ 'ਤੇ ਪੱਥਰ ਸੁੱਟ
ਦਿੱਤਾ, ਜਿਸ ਕਾਰਨ ਉਹ ਭੜਕ ਗਿਆ ਅਤੇ ਉਸ ਨੇ ਮਕਸੂਦ 'ਤੇ ਹਮਲਾ ਬੋਲ ਦਿੱਤਾ।
ਦੱਸਿਆ
ਜਾ ਰਿਹਾ ਹੈ ਕਿ ਬਾਘ ਨੌਜਵਾਨ ਨੂੰ 15 ਮਿੰਟ ਤੱਕ ਘਸੀਟਦਾ ਰਿਹਾ। ਕੁਝ ਚਸ਼ਮਦੀਦਾਂ ਨੇ
ਮੋਬਾਇਲ ਫੋਨ ਦੀ ਸਹਾਇਤਾ ਨਾਲ ਇਸ ਘਟਨਾ ਦਾ ਵੀਡੀਓ ਵੀ ਰਿਕਾਰਡ ਕੀਤਾ ਹੈ, ਜਿਸ 'ਚ ਬਾਘ
ਨੌਜਵਾਨ ਵਿਦਿਆਰਥੀ ਨੂੰ ਆਪਣੇ ਪੰਜੇ 'ਚ ਘਸੀਟਦਾ ਹੋਇਆ ਨਜ਼ਰ ਆ ਰਿਹਾ ਹੈ। ਕੁਝ ਹੋਰ
ਚਸ਼ਮਦੀਦਾਂ ਅਨੁਸਾਰ ਚਿੜੀਆਘਰ ਦੇ ਸੁਰੱਖਿਆ ਗਾਰਡ ਲੜਕੇ ਦੇ ਖਾਈ 'ਚ ਡਿੱਗ ਜਾਣ ਦੇ ਕਰੀਬ
20 ਮਿੰਟ ਮਗਰੋਂ ਘਟਨਾ ਸਥਾਨ 'ਤੇ ਪਹੁੰਚੇ ਸਨ। ਮਕਸੂਦ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ
ਕਿ ਉਹ 12ਵੀਂ ਕਲਾਸ ਦਾ ਵਿਦਿਆਰਥੀ ਸੀ। ਇਸੇ ਦੌਰਾਨ ਖਿੜੀਆਘਰ ਪ੍ਰਸ਼ਾਸਨ ਨੇ ਇਕ ਲਿਖਤ
ਬਿਆਨ ਜਾਰੀ ਕਰਕੇ ਕਿਹਾ ਹੈ ਕਿ ਚਿੜੀਆਘਰ ਦੇ ਕੁਝ ਗਾਰਡਾਂ ਨੇ ਮਕਸੂਦ ਦੀ ਤਰਫੋਂ ਬਾਘ ਦਾ
ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਗਾਰਡ ਨਾਕਾਮ ਰਹੇ ਅਤੇ ਮਕਸੂਦ ਨੂੰ ਆਪਣੀ ਜਾਨ
ਗੁਆਉਣੀ ਪਈ। ਚਿੜੀਆਘਰ 'ਚ ਕੰਮ ਕਰਨ ਵਾਲੇ ਇਕ ਕਰਮਚਾਰੀ ਨੇ ਕਿਹਾ ਕਿ ਮਕਸੂਦ ਨੂੰ ਕਈ
ਵਾਰ ਗਾਰਡ ਨੇ ਬਾਘ ਦੇ ਵਾੜੇ ਵੱਲ ਜਾਣ ਤੋਂ ਮਨ੍ਹਾਂ ਕੀਤਾ ਸੀ। ਚਿੜੀਆਘਰ ਦੇ ਕਰਮਚਾਰੀ
ਨੇ ਇਸ ਹਾਦਸੇ ਦੇ ਲਈ ਪੂਰੀ ਗ਼ਲਤੀ ਮਕਸੂਦ ਦੇ ਸਿਰ ਥੋਪਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ
ਬਾਅਦ ਚਿੜੀਆਘਰ ਦੇ ਸੁਰੱਖਿਆ ਇੰਤਜ਼ਾਮਾਂ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ।