ਮਹਾਰਾਸ਼ਟਰ : ਸ਼ਿਵ ਸੈਨਾ ਵੱਲੋਂ ਨਵੀਂ ਪੇਸ਼ਕਸ਼, ਭਾਜਪਾ 130 ਸੀਟਾਂ 'ਤੇ ਲੜ ਸਕਦੀ ਹੈ ਚੋਣ
Posted on:- 23-09-2014
ਮੁੰਬਈ : ਮਹਾਰਾਸ਼ਟਰ
'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ ਦੇ ਦਰਮਿਆਨ
ਸੀਟਾਂ ਦੀ ਵੰਡ ਸਬੰਧੀ ਚੱਲ ਰਿਹਾ ਰੇੜ੍ਹਕਾ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਸੂਤਰਾਂ
ਮੁਤਾਬਕ ਮਹਾਰਾਸ਼ਟਰ 'ਚ 288 ਸੀਟਾਂ ਵਿਚੋਂ ਸ਼ਿਵ ਸੈਨਾ 151 'ਤੇ ਚੋਣਾਂ ਲੜਨ ਲਈ ਰਾਜ਼ੀ ਹੋ
ਗਈ ਹੈ ਜਦਕਿ ਭਾਜਪਾ 130 ਸੀਟਾਂ 'ਤੇ ਚੋਣ ਲੜੇਗੀ। ਬਾਕੀ ਸਹਿਯੋਗੀ ਪਾਰਟੀਆਂ ਨੂੰ 18
ਸੀਟਾਂ ਦੀ ਬਜਾਏ ਸਿਰਫ਼ 7 ਸੀਟਾਂ ਦਿੱਤੀਆਂ ਜਾਣਗੀਆਂ। ਇਸ ਬਾਰੇ ਅਧਿਕਾਰਤ ਤੌਰ 'ਤੇ ਐਲਾਨ
ਦੇਰ ਸ਼ਾਮ ਤੱਕ ਹੋ ਸਕਦਾ ਹੈ।
ਭਾਜਪਾ ਅਤੇ ਸ਼ਿਵ ਸੈਨਾ ਦੇ ਆਗੂਆਂ ਵਿਚਾਲੇ ਮੀਟਿੰਗ
ਤੋਂ ਬਾਅਦ ਵਿਨੋਦ ਤਾਵੜੇ ਅਤੇ ਸੰਜੇ ਰਾਓਤ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ
ਦੱਸਿਆ ਕਿ 25 ਸਾਲ ਪੁਰਾਣਾ ਸ਼ਿਵ ਸੈਨਾ-ਭਾਜਪਾ ਦਾ ਗੱਠਜੋੜ ਬਰਕਰਾਰ ਰਹੇਗਾ।
ਦੂਜੇ
ਪਾਸੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦਰਮਿਆਨ ਸੀਟਾਂ ਦੀ ਵੰਡ ਨੂੰ
ਲੈ ਕੇ ਬੁੱਧਵਾਰ ਤੱਕ ਸਮਝੌਤੇ ਦਾ ਐਲਾਨ ਹੋ ਜਾਣ ਦੀ ਸੰਭਾਵਨਾ ਹੈ। ਬੁੱਧਵਾਰ ਸ਼ਾਮ ਜਾਂ
ਵੀਰਵਾਰ ਸਵੇਰੇ ਉਮੀਦਵਾਰਾਂ ਦਾ ਐਲਾਨ ਵੀ ਹੋ ਸਕਦਾ ਹੈ।