ਮੋਦੀ ਦੇ ਸਵਾਗਤ 'ਚ ਵੱਡੇ ਸਟਾਰ ਬਿਖੇਰਨਗੇ ਆਪਣੇ ਫ਼ਨ ਦਾ ਜਾਦੂ
Posted on:- 21-09-2014
ਵਾਸ਼ਿੰਗਟਨ :
ਨਿਊਯਾਰਕ ਵਿਚ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਵਲੋਂ ਆਯੋਜਿਤ ਕੀਤੇ ਜਾ ਰਹੇ ਜਨਤਕ
ਸਵਾਗਤ ਪ੍ਰੋਗਰਾਮ ਵਿਚ ਵਾਇਲਨ ਵਾਦਕ ਐੱਲ. ਸੁਬਰਮਣੀਅਮ ਨਾਲ ਭਾਰਤੀ ਮੂਲ ਦੀ ਅਮਰੀਕੀ ਪੌਪ
ਸਟਾਰ ਅੰਜਲੀ ਰਣਡਿਵੇ ਅਤੇ ਗਾਇਕਾ ਕਵਿਤਾ ਸੁਬਰਮਣੀਅਮ ਆਪਣੇ ਫਨ ਦਾ ਜਾਦੂ ਬਿਖੇਰਨਗੇ।
ਇਤਿਹਾਸਕ ਮੈਡੀਸਨ ਸਕਵਾਇਰ ਗਾਰਡਨ ਵਿਚ 28 ਸਤੰਬਰ ਨੂੰ ਭਾਰਤੀ ਭਾਈਚਾਰੇ ਨੂੰ ਮੋਦੀ ਦੇ
ਸੰਬੋਧਨ ਤੋਂ ਪਹਿਲਾਂ ਸੈਕਰਾਮੈਂਟੋਂ ਕਿੰਗਸ ਦੇ ਮਾਲਕ ਵਿਵੇਕ ਰਣਡਿਵੇ ਦੀ ਬੇਟੀ ਅਮਰੀਕੀ
ਰਾਸ਼ਟਰਗਾਨ ਗਾਏਗੀ। ਕਵਿਤਾ ਭਾਰਤ ਦਾ ਰਾਸ਼ਟਰਗਾਨ ਗਾਏਗੀ।
ਹਾਲ ਹੀ ਵਿਚ ਅਮਰੀਕਾ ਅਤੇ ਭਾਰਤ
ਵਿਚ ਸਹਿਯੋਗ ਵਧਾਉਣ ਅਤੇ ਸਾਂਝੇ ਲੋਕਤੰਤਰਿਕ ਮੁੱਲਾਂ ਨੂੰ ਅੱਗੇ ਵਧਾਉਣ ਲਈ ਗਠਿਤ
ਇੰਡੀਅਨ ਅਮਰੀਕਨ ਕਮਿਊਨਿਟੀ ਫਾਊਂਡੇਸ਼ਨ ਦੇ ਅਧੀਨ ਆਯੋਜਿਤ ਇਸ ਪ੍ਰੋਗਰਾਮ ਵਿਚ ਸੁਬਰਮਣੀਅਮ
ਆਪਣੇ ਵਾਇਲਨ ਦੇ ਸੁਰਾਂ ਦਾ ਜਾਦੂ ਬਿਖੇਰਨਗੇ। ਇਕ ਬਿਆਨ ਵਿਚ ਬੁਲਾਰੇ ਆਨੰਦ ਸ਼ਾਹ ਨੇ
ਦੱਸਿਆ ਕਿ ਮੋਦੀ ਦੇ ਭਾਸ਼ਣ ਤੋਂ ਪਹਿਲਾਂ ਇਕ ਸ਼ਾਨਦਾਰ ਲੇਜ਼ਰ ਸ਼ੋਅ ਹੋਵੇਗਾ।