ਈਟੀਟੀ ਅਧਿਆਪਕਾਂ ਦਾ ਸੰਘਰਸ਼ ਸਮਾਪਤ
Posted on:- 21-09-2014
ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਕੱਠ 'ਚ ਸੌਂਪੀ ਨੋਟੀਫਿਕੇਸ਼ਨ ਦੀ ਕਾਪੀ
ਮੋਹਾਲੀ
: ਪਿਛਲੇ ਅੱਠ ਸਾਲਾਂ ਤੋਂ ਜਿਲਾ੍ਹ ਪ੍ਰੀਸ਼ਦਾਂ ਅਤੇ ਨਗਰ ਕੌਂਸਲਾਂ ਦੇ ਸਕੂਲ਼ਾਂ ਦੀ
ਸਿੱਖਿਆ ਵਿਭਾਗ ਅੰਦਰ ਵਾਪਸੀ ਲਈ ਚਲ ਰਿਹਾ ਸੰਘਰਸ਼ ਅੱਜ ਆਪਣੇ ਅੰਤਮ ਪੜਾਅ ਤੇ ਪੁੱਜ ਗਿਆ।
ਪਿਛਲੇ 64 ਦਿਨਾਂ ਤੋਂ ਮੁਹਾਲੀ ਵਿਖੇ ਡੀ.ਪੀ.ਆਈ (ਐਲੀ:) ਦੇ ਦਫਤਰ ਦੇ ਬਾਹਰ ਧਰਨਾ ਲਾ
ਕੇ 41 ਦਿਨ ਮਰਨ ਵਰਤ ਰੱਖ ਕੇ ਬੈਠੇ 13000 ਈ ਟੀ ਟੀ ਅਧਿਆਪਕਾਂ ਨੇ ਆਪਣੀ ਜਿੱਤ ਦੇ ਜਸ਼ਨ
ਮੁਹਾਲੀ ਕੈਂਪ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਜਿਥੇ ਗੁਰੂ ਸਾਹਿਬ ਦਾ
ਸ਼ੁਕਰਾਨਾ ਕਰਨ ਲਈ ਪੰਜਾਬ ਦੇ ਹਜ਼ਾਰਾਂ ਈ ਟੀ ਟੀ ਅਧਿਆਪਕ, ਸੂਬਾ ਪ੍ਰਧਾਨ ਜਸਵਿੰਦਰ ਸਿੰਘ
ਸਿੱਧੂ ਦੀ ਅਗਵਾਈ ਵਿੱਚ ਸਵੇਰ ਤੋਂ ਹੀ ਪਹੁੰਚਣੇ ਸ਼ੁਰੂ ਹੋ ਗਏ ਸਨ।
ਉਥੇ ਹਜ਼ੂਰੀ
ਰਾਗੀ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਸ਼ੌਕੀਨ ਸਿੰਘ ਜੀ ਨੇ ਕੀਰਤਨ ਰਾਹੀਂ ਸੰਗਤਾਂ
ਨੂੰ ਨਿਹਾਲ ਕੀਤਾ। ਉਥੇ ਅੱਜ ਹਜ਼ਾਰਾਂ ਦੇ ਇਕੱਠ ਵਿੱਚ ਪੰਜਾਬ ਦੇ ਪੇਂਡੂ ਵਿਕਾਸ ਅਤੇ
ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਜੀ 5752 ਸਕੂਲਾਂ ਅਤੇ 13034 ਜਿਲਾ੍ਹ
ਪ੍ਰੀਸ਼ਦਾਂ ਅੰਦਰ ਕੰਮ ਕਰਦੇ ਈ ਟੀ ਟੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ
ਸਬੰਧੀ 19/09/2014 ਨੂੰ ਪੰਜਾਬ ਸਰਕਾਰ ਵੱਲੋਂ ਪੱਤਰ ਨੰ: 2/305/2014/ਈਟੀਟੀ5/9460
ਦੇ ਤਹਿਤ ਜਾਰੀ ਕੀਤੇ ਨੋਟੀਫਿਕੇਸ਼ਨ ਦੇਣ ਲਈ ਈ ਟੀ ਟੀ ਅਧਿਆਪਕਾਂ ਦੇ ਪੰਡਾਲ ਵਿੱਚ
ਪੁੱਜੇ। ਜਿਥੇ ਜਦੋਂ ਉਹਨਾਂ੍ਹ ਨੇ ਨੋਟੀਫਿਕੇਸ਼ਨ ਦੀ ਕਾਪੀ ਸੂਬਾ ਪ੍ਰਧਾਨ ਸਿੱਧੂ ਅਤੇ
ਸਟੇਟ ਕਮੇਟੀ ਨੂੰ ਸੌਂਪੀ ਤਾਂ ਸਾਰਾ ਪੰਡਾਲ ਈ ਟੀ ਟੀ ਅਧਿਆਪਕ ਯੂਨੀਅਨ ਜ਼ਿੰਦਾਬਾਦ ਦੇ
ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਮਲੂਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਈ ਟੀ
ਟੀ ਅਧਿਆਪਕਾਂ ਦੇ ਸੰਘਰਸ਼ ਦੀ ਇਕ ਇਤਿਹਾਸਕ ਜਿੱਤ ਹੈ। ਜਿਸ ਨਾਲ ਇਕੱਲੇ ਅਧਿਆਪਕਾਂ ਨੂੰ
ਹੀ ਇਸ ਦਾ ਲਾਭ ਨਹੀਂ ਮਿਲੇਗਾ ਬਲਕਿ ਇਹਨਾਂ੍ਹ ਸਕੂਲ਼ਾਂ ਵਿੱਚ ਪੜ੍ਹਦੇ 6 ਲੱਖ ਬੱਚਿਆਂ ਦਾ
ਵੀ ਭਲਾ ਹੋਵੇਗਾ। ਉਹਨਾਂ੍ਹ ਕਿਹਾ ਕਿ ਮੈਂ ਆਪਣਾ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ ਜਿਸ
ਲਈ ਉਹਨਾਂ੍ਹ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਡਾ: ਦਲਜੀਤ
ਸਿੰਘ ਚੀਮਾ ਦਾ ਵੀ ਧੰਨਵਾਦ ਕੀਤਾ। ਅਤੇ ਨਾਲ ਦੀ ਨਾਲ ਈ ਟੀ ਟੀ ਅਧਿਆਪਕਾਂ ਨੂੰ ਵਧਾਈ
ਦਿੱਤੀ। ਇਸ ਦੌਰਾਨ ਮਰਨ ਵਰਤ ਵਾਲੇ ਸਾਥੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਵਿਪਨ
ਲੋਟਾ, ਲਖਬੀਰ ਬੋਹਾ , ਪਰਮਜੀਤ ਮਾਨ ਦਾ ਪਰਿਵਾਰਾਂ ਸਮੇਤ ਸਨਮਾਨ ਕੀਤਾ ਗਿਆ।
ਜਥੇਬੰਦੀ
ਨੇ ਮਲੂਕਾ ਜੀ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਅਤੇ ਇਸ ਮੌਕੇ ਤੇ ਪੰਜਾਬ ਦੀਆਂ
ਭਰਾਤਰੀ ਜਥੇਬੰਦੀਆਂ ਤੋਂ ਐਲੀਮੈਂਟਰੀ ਟੀਚਰ ਯੂਨੀਅਨ ਤੋਂ ਹਰਜਿੰਦਰ ਪਾਲ ਸਿੰਘ ਪੰਨੂ,
ਪੰਚਾਇਤੀ ਰਾਜ ਐਲੀਮੈਂਟਰੀ ਯੂਨੀਅਨ ਤੋਂ ਨਿਰਭੈ ਸਿੰਘ ਮਲੋਵਾਲ , ਜੀ ਟੀ ਯੂ ਦੇ ਸਾਬਕਾ
ਪ੍ਰਧਾਨ ਤ੍ਰਲੋਚਨ ਸਿੰਘ ਰਾਣਾ, ਮਾਸਟਰ ਕੇਡਰ ਯੁਨੀਅਨ ਤੋਂ ਜਗਤਾਰ ਸਿੰਘ ਈਲਵਾਲ,
ਗੁਰਪ੍ਰੀਤ ਸਿੰਘ ਰਿਆੜ, ਰੂਰਲ ਵੈਟਰਨੀ ਅਫਸਰਜ਼ ਐਸੋਸੀਏਸ਼ਨ ਨਵਦੀਪ ਸਿੰਘ ਖਿੰਡਾ ਆਦਿ ਨੂੰ
ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ, ਸਵਰਨਜੀਤ
ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ , ਹਰਜੀਤ ਸਿੰਘ ਸੈਣੀ, ਜਗਤਾਰ ਸਿੰਘ ਮਨੈਲਾ, ਜਸਵਿੰਦਰ
ਸਿੰਘ ਬਰਗਾੜੀ, ਕੁਲਵਿੰਦਰ ਸਿੰਘ ਜਹਾਂਗੀਰ, ਬੂਟਾ ਸਿੰਘ , ਜਗਪਾਲ ਸਿੰਘ, ਅਨੂਪ ਸ਼ਰਮਾਂ ,
ਗੁਰਪ੍ਰੀਤ ਬਰਾੜ, ਸ਼ਿਵ ਮੁਹਾਲੀ, ਰਛਪਾਲ ਸਿੰਘ ਕਪੂਰਥਲਾ, ਬੇਅੰਤ ਸਿੰਘ ਭਦਮਾ, ਹਰਿੰਦਰ
ਸਿੰਘ ਪੱਲਾ, ਉਂਕਾਰ ਸਿੰਘ ਗੁਰਦਾਸਪੁਰ, ਬਲਜਿੰਦਰ ਵਿਰਕ , ਸੰਪੂਰਨ ਵਿਰਕ , ਰਾਜੇਸ਼
ਮਾਨਸਾ, ਸਾਹਿਬ ਰਾਜਾ, ਸੋਮਨਾਥ, ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਦੌਰਾਨ
ਕੈਂਪ ਵਿੱਚ ਲਗਾਤਾਰ ਸੇਵਾ ਨਿਭਾਉਣ ਵਾਲੇ ਅਤੇ ਜੇਲਾ੍ਹ ਕੱਟਣ ਵਾਲੇ ਸਾਥੀਆਂ ਨੂੰ ਵੀ
ਸਨਮਾਨਿਤ ਕੀਤਾ ਗਿਆ। ਅੱਜ ਦੇ ਠਾਠਾ ਮਾਰਦੇ ਇਕੱਠ ਦੌਰਾਨ ਸੂਬਾ ਪ੍ਰਧਾਨ ਸਿੱਧੂ ਨੇ
ਜਦੋਂ ਨੋਟੀਫਿਕੇਸ਼ਨ ਦੀ ਕਾਪੀ ਪੜ੍ਹ ਕੇ ਸੁਣਾਈ ਤਾਂ ਸਾਰਾ ਪੰਡਾਲ ਖੁਸ਼ੀ ਨਾਲ ਝੂਮਣ
ਲੱਗਿਆ। ਅੱਜ ਈ ਟੀ ਟੀ ਅਧਿਆਪਕਾਂ ਦੇ ਕੈਂਪ ਅੰਦਰ ਵਿਆਹ ਵਰਗਾ ਮਾਹੌਲ ਸੀ। ਗੁਰੂ ਕਾ
ਲੰਗਰ ਅਟੁੱਟ ਵਰਤਾਇਆ ਗਿਆ।