ਦੇਵ ਥਰੀਕੇ ਨੇ ਕੀਤਾ ਪੌਣੀ ਸਦੀ ਦਾ ਸਫਰ ਪੂਰਾ
Posted on:- 21-09-2014
ਅਨੇਕਾਂ ਗੀਤਾਂ ਦੇ ਰਚੇਤਾ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇ ਦਾ 76ਵਾਂ ਜਨਮ ਦਿਨ ਉਹਨਾਂ ਦੇ ਪ੍ਰਸੰਸਕਾਂ ਤੇ ਸਨੇਹੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਹਨਾਂ ਦੇ ਘਰ ਥਰੀਕੇ ਵਿਖੇ ਮਨਾਇਆ।ਨੈਸ਼ਨਲ ਅਵਾਰਡੀ ਕਰਮਜੀਤ ਸਿੰਘ ਗਰੇਵਾਲ,ਸ਼ਾਇਰ ਰਵਿੰਦਰ ਰਵੀ,ਸੰਗੀਤਕਾਰ ਰਾਜਿੰਦਰ ਰਾਜ,ਡਾਇਰੈਕਟਰ ਪ੍ਰਦੀਪ ਵੱਲੋਂ ਸ਼ੁਭ ਕਾਮਨਾਵਾਂ ਦਿੰਦਿਆਂ ਫੁੱਲਾਂ ਦੇ ਗੁਲਦਸਤੇ ਦਿੱਤੇ ਗਏ ਅਤੇ ਕੇਕ ਕੱਟਿਆ ਗਿਆ।
ਇਸ ਖ਼ੁਸ਼ੀ ਮੌਕੇ ਉਹਨਾਂ ਆਪਣੇ ਉਸਤਾਦ ਪ੍ਰਸਿੱਧ ਸਾਹਿਤਕਾਰ ਗਿਆਨੀ ਹਰੀ ਸਿੰਘ ਦਿਲਬਰ ਨੂੰ ਯਾਦ ਕੀਤਾ ਅਤੇ ਆਪਣੇ ਗੀਤਕਾਰੀ ਦੇ ਸਫ਼ਰ ਬਾਰੇ ਬੋਲਦਿਆਂ ਕਿਹਾ ਕਿ 20 ਸਾਲ ਦੀ ਉਮਰ ਤੋਂ ਉਹ ਗੀਤਕਾਰੀ ਕਰ ਰਹੇ ਹਨ। ਇਸ ਸਫਰ ਨੂੰ ਅੱਜ 55 ਸਾਲ ਪੂਰੇ ਹੋ ਗਏ ਹਨ।ਅੱਜ ਪੌਣੀ ਸਦੀ ਦਾ ਸਫ਼ਰ ਪੂਰਾ ਹੋਣ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੰਜਾਬੀਆਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਨ੍ਹਾਂ ਨੇ ਉਸਨੂੰ ਮਾਣ ਦਿੱਤਾ।ਉਹਨਾਂ ਦੀਆਂ ਲਿਖਤਾਂ ਤੁਹਾਡੀ ਕਚਿਹਰੀ ਵਿੱਚ ਪੇਸ਼ ਹਨ।ਕੁੱਝ ਗਲਤ ਲੱਗਿਆ ਤਾਂ ਮੁਆਫ਼ ਕਰਿਉ ਜੇ ਵਧੀਆ ਲੱਗੇ ਤਾਂ ਸਵੀਕਾਰ ਕਰਨੇ।ਉਹਨਾਂ ਦੇ ਪ੍ਰਸੰਸਕਾਂ ਨੇ ਵੱਡੀ ਗਿਣਤੀ ਵਿੱਚ ਸ਼ੁਭ ਕਾਮਨਾਵਾਂ, ਲੰਮੀ ਉਮਰ ਤੇ ਤੰਦਰੁਸਤੀ ਦੀਆਂ ਦੁਆਵਾਂ ਭੇਜੀਆਂ।