ਏਸ਼ੀਅਨ ਖੇਡਾਂ : ਨਿਸ਼ਾਨੇਬਾਜ਼ੀ 'ਚ ਭਾਰਤ ਨੇ ਜਿੱਤੇ ਦੋ ਤਮਗੇ
Posted on:- 20-09-2014
ਇੰਚਾੱਨ : ਨਿਸ਼ਾਨੇਬਾਜ਼ੀ
ਵਿੱਚ ਭਾਰਤ ਦੇ ਖਿਡਾਰੀਆਂ ਨੇ ਦੋ ਤਮਗੇ ਜਿੱਤੇ ਹਨ। ਇਨ੍ਹਾਂ ਵਿੱਚ ਜੀਤੂ ਰਾਏ ਨੇ 50
ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿÎੱਤਿਆ ਹੈ ਅਤੇ ਸ਼ਵੇਤਾ ਚੌਧਰੀ ਨੇ 10
ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਸ਼ੀ ਦਾ ਤਮਗਾ ਜਿੱਤਿਆ ਹੈ।
ਇਸ ਤਰ੍ਹਾਂ 17ਵੀਆਂ
ਏਸ਼ੀਆਈ ਖੇਡਾਂ ਵਿੱਚ ਪਹਿਲੇ ਦਿਨ ਭਾਰਤ ਦੀ ਸ਼ੁਰੂਆਤ ਚੰਗੀ ਰਹੀ। ਕਾਸ਼ੀ ਤਮਗਾ ਜਿੱਤਣ ਵਾਲੀ
ਸ਼ਵੇਤਾ ਸ਼ੁਰੂਆਤ ਤੋਂ ਹੀ ਚੰਗੀ ਰਹੀ, ਜਦਕਿ ਉਸ ਦੀ ਸਾਥੀ ਨਿਸ਼ਾਨੇਬਾਜ਼ ਹੀਨਾ ਸਿੱਧੂ ਅਤੇ
ਮਲਾਇਕਾ ਗੋਇਲ ਫਾਇਨਲ ਵਿਚ ਜਗ੍ਹਾ ਬਣਾਉਣ 'ਚ ਅਸਫ਼ਲ ਰਹੀਆਂ। ਦੁਨੀਆ ਦੀ 146ਵੀਂ ਨੰਬਰ ਦੀ
ਨਿਸ਼ਾਨੇਬਾਜ਼ ਸ਼ਵੇਤਾ ਦਾ ਫਾਇਨਲ ਵੀ ਉਤਰਾਅ ਚੜਾਅ ਵਾਲਾ ਰਿਹਾ, ਪਰ ਅੰਤ ਵਿੱਚ ਇਹ ਭਾਰਤੀ
ਨਿਸ਼ਾਨੇਬਾਜ਼ ਤੀਜਾ ਸਥਾਨ ਹਾਸਲ ਕਰਨ ਵਿੱਚ ਸਫ਼ਲ ਰਹੀ। ਏਸ਼ੀਆਈ ਖੇਡਾਂ ਦੇ ਪਹਿਲੇ ਹੀ ਦਿਨ
ਭਾਰਤ ਨੂੰ ਸੋਨੇ ਦਾ ਤਮਗਾ ਦਿਵਾਉਣ ਵਾਲੇ ਨਿਸ਼ਾਨੇਬਾਜ਼ ਜੀਤੂ ਨੂੰ ਉਤਰ ਪ੍ਰਦੇਸ਼ ਸਰਕਾਰ 50
ਲੱਖ ਰੁਪਏ ਦਾ ਇਨਾਮ ਦੇਵੇਗੀ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ
ਏਸ਼ੀਆਈ ਖੇਡਾਂ ਵਿੱਚ ਸੋਨਾ ਦਾ ਤਮਗਾ ਜਿੱਤਣ ਵਾਲੇ ਉਤਰ ਪ੍ਰਦੇਸ਼ ਦੇ ਹਰ ਖ਼ਿਡਾਰੀ ਨੂੰ
50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਜੀਤੂ ਨੂੰ ਉਨ੍ਹਾਂ ਦੀ
ਸਫ਼ਲਤਾ 'ਤੇ ਵਧਾਈ ਦਿੱਤੀ।
ਗਲਾਸਗੋ ਕਾਮਨਵੈਲਥ ਗੇਮਜ਼ ਵਿੱਚ 50 ਮੀਟਰ ਪਿਸਟਲ
ਨਿਸ਼ਾਨੇਬਾਜ਼ੀ 'ਚ ਸੋਨੇ ਦਾ ਤਮਗਾ ਜਿੱਤਣ ਦਾ ਸਿਲਸਿਲਾ ਸ਼ੁਰੂ ਕਰਨ ਵਾਲੇ 11ਵੀਂ ਗੋਰਖ਼ਾ
ਰਾਇਫਲਜ਼ ਰੈਜੀਮੈਂਟ ਲਖਨਊ ਦੇ ਫੌਜੀ ਜੀਤੂ ਰਾਏ ਨੇ ਸਪੇਨ ਦੇ ਗਰੇਨਾਡਾ ਵਿੱਚ ਵੀ ਵਿਸ਼ਵ
ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਓਲੰਪਿਕ 2016 ਦੇ ਲਈ ਕੁਆਲੀਫਾਈ ਕਰ ਲਿਆ
ਹੈ।