ਚੀਨ ਦੇ ਰਾਸ਼ਟਰਪਤੀ ਦਾ ਗੁਜਰਾਤ 'ਚ ਸ਼ਾਨਦਾਰ ਸਵਾਗਤ, 3 ਸਹਿਮਤੀ ਪੱਤਰਾਂ 'ਤੇ ਦਸਤਖ਼ਤ
Posted on:- 17-09-2014
ਅਹਿਮਦਾਬਾਦ : ਚੀਨੀ
ਰਾਸ਼ਟਰਪਤੀ ਸ਼ੀ ਜਿਨਪਿੰਗ ਤਿੰਨ ਦਿਨਾਂ ਭਾਰਤ ਦੌਰੇ ਦੇ ਤਹਿਤ ਬੁੱਧਵਾਰ ਨੂੰ ਗੁਜਰਾਤ ਦੇ
ਅਹਿਮਦਾਬਾਦ ਸ਼ਹਿਰ ਪਹੁੰਚੇ। ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਸ਼ੀ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਯੂਆਨ ਦਾ ਹਯਾਤ ਹੋਟਲ ਵਿੱਚ
ਸਵਾਗਤ ਕੀਤਾ। ਦੋਵੇਂ ਨੇਤਾਵਾਂ ਦੇ ਵਿਚਕਾਰ ਗੱਲਬਾਤ ਹੋਈ ਅਤੇ ਬਾਅਦ ਵਿੱਚ ਸਮਝੌਤੇ 'ਤੇ
ਦਸਤਖ਼ਤ ਕੀਤੇ ਗਏ।
ਇਸ ਤੋਂ ਪਹਿਲਾਂ ਸ਼ੀ ਨੂੰ ਅਹਿਮਦਾਬਾਦ ਸਥਿਤ ਸਰਦਾਰ ਬਲਬ ਭਾਈ ਪਟੇਲ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਹਵਾਈ ਅੱਡੇ 'ਤੇ ਮੁੱਖ ਮੰਤਰੀ
ਆਨੰਦੀਬੇਨ ਪਟੇਲ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।
ਹੋਟਲ ਵਿੱਚ ਚੀਨੀ ਰਾਸ਼ਟਰਪਤੀ ਦਾ
ਸਵਾਗਤ ਕਰਨ ਤੋਂ ਬਾਅਦ ਮੋਦੀ ਉਨ੍ਹਾਂ ਨੂੰ ਬਡਨਗਰ ਅਤੇ ਬੁੱਧ ਨਾਲ ਜੁੜੀਆਂ ਤਸਵੀਰਾਂ ਦੀ
ਗੈਲਰੀ ਦਿਖ਼ਾਉਣ ਲੈ ਗਏ। 7ਵੀਂ ਸ਼ਤਾਬਦੀ ਵਿੱਚ ਚੀਨੀ ਯਾਤਰੀ ਹਿਊਨਸਾਂਗ ਨੇ 15 ਸਾਲ ਤੱਕ
ਆਪਣੇ ਭਾਰਤ ਯਾਤਰਾ ਦੇ ਦੌਰਾਨ ਬਡਨਗਰ ਦਾ ਦੌਰਾ ਕੀਤਾ ਸੀ। ਅਹਿਮਦਾਬਾਦ ਵਿੱਚ ਜਿਨਪਿੰਗ
ਨੇ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਕੁਝ ਸਮਾਂ
ਨਰਿੰਦਰ ਮੋਦੀ ਦੇ ਨਾਲ ਬਿਤਾਇਆ। ਇਸ ਤੋਂ ਬਾਅਦ ਉਨ੍ਹਾਂ ਮੋਦੀ ਦੇ ਮੁੱਖ ਮੰਤਰੀ ਰਹਿਣ ਦੇ
ਦੌਰਾਨ ਬਣਾਏ ਗਏ ਸਾਬਰਮਤੀ ਰੇਵਰਫਰੰਟ ਪਾਰਕ ਵਿੱਚ ਆਯੋਜਿਤ ਦਾਵਤ ਵਿੱਚ ਹਿੱਸਾ ਲਿਆ।
ਸਾਬਰਮਤੀ ਰੇਵਰਫਰੰਟ ਪਾਰਕ ਮੋਦੀ ਦੀ ਯੋਜਨਾ ਸੀ ਅਤੇ ਲੰਦਨ ਦੇ ਟੇਮਜ਼ ਨਦੀ ਦੀ ਤਰਜ਼ 'ਤੇ
ਬਣਾਈ ਗਈ ਹੈ। ਸ਼ੀ ਦੇ ਇਸ ਦੌਰੇ ਦੇ ਨਾਲ ਹੀ ਸਾਬਰਮਤੀ ਰੇਵਰਫਰੰਟ ਅੰਤਰਰਾਸ਼ਟਰੀ ਖ਼ਬਰਾਂ
ਵਿੱਚ ਆ ਗਿਆ ਹੈ।
ਦੋਵੇਂ ਨੇਤਾ ਬੁੱਧਵਾਰ ਦੇਰ ਸ਼ਾਮ ਨੂੰ ਦਿੱਲੀ ਦੇ ਲਈ ਰਵਾਨਾ ਹੋ ਜਾਣਗੇ। ਮੋਦੀ ਅਤੇ ਸ਼ੀ ਵੀਰਵਾਰ ਨੂੰ ਦਿੱਲੀ ਵਿੱਚ ਹੈਦਰਾਬਾਦ ਹਾਊਸ ਵਿੱਚ ਗੱਲਬਾਤ ਕਰਨਗੇ।
ਇਸ
ਤੋਂ ਬਾਅਦ ਦੋਵਾਂ ਦੇ ਵਿਚਕਾਰ ਕਈ ਹੋਰ ਸਮਝੌਤਿਆਂ 'ਤੇ ਵੀ ਦਸਤਖ਼ਤ ਕੀਤੇ ਜਾਣ ਦੀ
ਸੰਭਾਵਨਾ ਹੈ। ਮੋਦੀ ਅਤੇ ਜਿਨਪਿੰਗ ਦੀ ਹਾਜ਼ਰੀ ਵਿੱਚ ਅਹਿਮਦਾਬਾਦ 'ਚ ਤਿੰਨ ਸਮਝੌਤਿਆਂ
'ਤੇ ਦਸਤਖ਼ਤ ਕੀਤੇ ਗਏ। ਇਨ੍ਹਾਂ ਤਿੰਨ ਸਮਝੌਤਿਆਂ 'ਚ ਇਸ਼ਤਿਹਾਰਾਂ 'ਤੇ ਦਸਤਖ਼ਤ ਕੀਤੇ ਜਾਣ
ਤੋਂ ਬਾਅਦ ਹੁਣ ਚੀਨ ਦੀ ਉਦਯੋਗਿਕ, ਸਿਹਤ ਤੇ ਸਿਖਲਾਈ ਬੁਨਿਆਦੀ ਢਾਂਚਾ ਹੁਣ ਗੁਜਰਾਤ
ਵਿੱਚ ਹੀ ਤਿਆਰ ਹੋਵੇਗਾ। ਰਾਜ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਚਾਇਨਾ ਡਿਵੈਲਪਮੈਂਟ
ਬੈਂਕ ਅਤੇ ਗੁਜਰਾਤ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ, ਰਾਜ ਵਿਚ ਮਿਲ ਕਰ ਉਦਯੋਗਿਕ
ਪਾਰਕ ਦਾ ਨਿਰਮਾਣ ਕਰਨਗੇ। ਅਹਿਮਦਾਬਾਦ ਨਗਰ ਨਿਗਮ ਅਤੇ ਚੀਨੀ ਸਿਹਤ ਮੰਤਰਾਲੇ ਨੇ ਸਿਹਤ,
ਸ਼ਹਿਰੀ ਸਾਫ਼ ਸਫ਼ਾਈ ਅਤੇ ਸਿੱਖਿਆ ਬੁਨਿਆਦੀ ਢਾਂਚਾ ਉਪਲਬਧ ਕਰਵਾਉਣ ਦੇ ਲਈ ਸਮਝੌਤਾ ਕੀਤਾ
ਹੈ। ਤੀਜਾ ਸਮਝੌਤਾ ਚੀਨ ਦੇ ਗੁਆਂਗਦੋਂਗ ਸੂਬੇ ਅਤੇ ਗੁਜਰਾਤ ਦੀਆਂ ਸਰਕਾਰਾਂ ਦੇ ਵਿਚਕਾਰ
ਹੋਇਆ ਹੈ। ਦੋਵਾਂ ਦੇਸ਼ਾਂ ਦੇ ਕਈ ਵਪਾਰੀ ਵੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਅਤੇ ਮੰਤਰੀ
ਮੰਡਲ ਦੇ ਹੋਰ ਸਹਿਯੋਗੀ ਵੀ ਮੌਜੂਦ ਸਨ।