ਅਸਾਮ ਦੇ ਸਾਬਕਾ ਡੀਜੀਪੀ ਸ਼ੰਕਰ ਬਰੂਆ ਨੇ ਖੁਦਕਸ਼ੀ ਕੀਤੀ
Posted on:- 17-09-2014
ਗੁਹਾਟੀ : ਸ਼ਾਰਦਾ
ਘੁਟਾਲੇ ਦੇ ਸਿਲਸਿਲੇ ਵਿੱਚ ਹੁਣੇ ਹੀ ਸੀਬੀਆਈ ਵੱਲੋਂ ਕੀਤੀ ਕੁਝ ਪੜਤਾਲ ਵਿੱਚੋਂ
ਗੁਜ਼ਰੇ ਅਸਾਮ ਦੇ ਸਾਬਕਾ ਡੀਜੀਪੀ ਸ਼ੰਕਰ ਬਰੂਆ ਨੇ ਅੱਜ ਕਥਿਤ ਤੌਰ 'ਤੇ ਆਪਣੀ ਰਿਹਾਇਸ਼ 'ਤੇ
ਖੁਦ ਨੂੰ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ। ਕਰੋੜਾਂ ਰੁਪਏ ਦੇ ਸ਼ਾਰਦਾ ਘੁਟਾਲੇ ਦੀ
ਜਾਂਚ ਕਰ ਰਹੀ ਸੀਬੀਆਈ ਟੀਮ ਨੇ 28 ਅਗਸਤ ਨੂੰ ਬਰੂਆ ਸਮੇਤ ਕੁਲ 22 ਲੋਕਾਂ ਦੇ ਟਿਕਾਣਿਆਂ
'ਤੇ ਛਾਪਾਮਾਰੀ ਕੀਤੀ ਸੀ। ਸੀਬੀਆਈ ਨੇ ਪੁੱਛ ਪੜਤਾਲ ਦੇ ਲਈ ਬਰੂਆ ਨੂੰ ਸੰਮਨ ਵੀ ਭੇਜਿਆ
ਸੀ। ਸ੍ਰੀ ਬਰੂਆ 1974 ਬੈਚ ਦੇ ਆਈਪੀਐਸ ਅਫ਼ਸਰ ਸਨ।
ਗੁਹਾਟੀ ਦੇ ਸੀਨੀਅਰ ਪੁਲਿਸ
ਅਧਿਕਾਰੀ ਏਪੀ ਤਿਵਾੜੀ ਨੇ ਦੱਸਿਆ ਕਿ ਸ੍ਰੀ ਬਰੂਆ ਨੂੰ 12 ਵਜੇ ਤੁਰੰਤ ਇੱਕ ਨਰਸਿੰਗ ਹੋਮ
ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸ੍ਰੀ
ਤਿਵਾੜੀ ਨੇ ਦੱÎਸਿਆ ਕਿ ਸ੍ਰੀ ਬਰੂਆ ਨਹੀਂ ਰਹੇ, ਅਸੀਂ ਜਾਂਚ ਕਰ ਰਹੇ ਹਾਂ। ਅਜੇ ਕੁਝ
ਨਹੀਂ ਕਿਹਾ ਜਾ ਸਕਦਾ। ਬਸ ਜਾਂਚ ਦੇ ਮਗਰੋਂ ਹੀ ਵਿਸਥਾਰ ਵਿੱਚ ਕੁਝ ਜਾਣਕਾਰੀ ਦਿੱਤੀ ਜਾ
ਸਕਦੀ ਹੈ। ਸ੍ਰੀ ਬਰੂਆ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ। ਉਨ੍ਹਾਂ ਨੂੰ ਪਿਛਲੇ ਹਫ਼ਤੇ
ਦਿਲ ਵਿੱਚ ਗੜਬੜ ਹੋਣ ਕਾਰਨ ਇੱਕ ਹੋਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੋਂ
ਅੱਜ ਸਵੇਰੇ ਹੀ ਉਨ੍ਹਾਂ ਨੂੰ ਛੁੱਟੀ ਮਿਲੀ ਸੀ। ਉਨ੍ਹਾਂ ਦੀ ਪਰਿਵਾਰ ਦੇ ਨੇੜਲੇ ਮੈਂਬਰ
ਨੇ ਦੱਸਿਆ ਕਿ ਉਹ ਹਸਪਤਾਲ ਤੋਂ ਆਏ ਅਤੇ ਅੱਧੇ ਘੰਟੇ ਦੇ ਅੰਦਰ ਛੱਤ 'ਤੇ ਗਏ, ਜਿੱਥੇ
ਉਨ੍ਹਾਂ ਨੇ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ
ਤੁਰੰਤ ਇੱਕ ਨੇੜਲੇ ਹਸਪਤਾਲ ਵਿੱਚ ਲੈ ਗਏ।