ਯੂਨੀਅਨ ਦੇ ਤਿੰਨ ਅਹੁਦੇਦਾਰ ਅਤੇ ਚਾਰ ਕਾਰਜਕਾਰਨੀ ਮੈਂਬਰਾਂ ਨੇ ਅਸਤੀਫ਼ੇ ਦਿੱਤੇ
Posted on:- 17-09-2014
ਮੋਹਾਲੀ : ਪੰਜਾਬ
ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵਿੱਚ ਧਮਾਕਾ, ਮੰਗ ਪੱਤਰ ਅਨੁਸਾਰ ਮੰਗਾਂ
ਪੂਰੀਆਂ ਕਰਨ ਤੋਂ ਬਗੈਰ ਹੀ ਸੰਘਰਸ਼ ਵਾਪਸ ਲੈਣ ਵਿਰੁੱਧ ਯੂਨੀਅਨ ਦੇ ਤਿੰਨ ਅਹੁਦੇਦਾਰ ਅਤੇ
ਚਾਰ ਕਾਰਜਕਾਰਨੀ ਮੈਂਬਰੀ ਤੋਂ ਰੋਸ ਵਜੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।
ਪ੍ਰੈਸ ਨੂੰ
ਅਸਤੀਫ਼ੇ ਦੀ ਕਾਪੀ ਦਿੰਦਿਆਂ ਯੂਨੀਅਨ ਦੇ ਪ੍ਰੈਸ ਸਕੱਤਰ ਗੁਰਚਰਨ ਸਿੰਘ ਤਰਮਾਲਾ ਤੇ ਸੁਨੀਲ
ਮਾਰਕੰਡਾ ਨੇ ਦੱਸਿਆ ਕਿ ਅਸਤੀਫ਼ਾ ਦੇਣ ਵਾਲਿਆਂ ਵਿੱਚ ਪ੍ਰੈਸ ਸਕੱਤਰ ਗੁਰਚਰਨ ਸਿੰਘ
ਤਰਮਾਲਾ, ਸਤਨਾਮ ਸਿੰਘ ਸੱਤਾ ਸੰਯੁਕਤ ਸਕੱਤਰ, ਸੰਗਠਨ ਸਕੱਤਰ ਰਜਿੰਦਰ ਸਿੰਘ ਮੈਣੀ,
ਕਾਰਜਕਾਰਨੀ ਮੈਂਬਰ ਸੁਨੀਲ ਮਾਰਕੰਡਾ, ਗੁਰਜੀਤ ਸਿੰਘ, ਜਸਵੀਰ ਸਿੰਘ ਚੋਟੀਆਂ ਅਤੇ ਸ਼ਸੀਪਾਲ
ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਅਪਣੀਆਂ ਮੰਗਾਂ ਦੀ ਪ੍ਰਾਪਤੀ ਲਈ
ਸੰਘਰਸ਼ ਆਰੰਭ ਕੀਤਾ ਗਿਆ ਸੀ, ਪਰ ਯੂਨੀਅਨ ਦੇ ਆਗੂਆਂ ਵੱਲੋਂ ਅਚਾਨਕ ਧਰਨਾ ਮੁਅੱਤਲ ਕਰ
ਦਿਤਾ ਗਿਆ, ਜਿਸ ਕਾਰਨ ਸਮੂਹ ਬੋਰਡ ਕਰਮਚਾਰੀਆਂ ਵਿੱਚ ਨਮੋਸ਼ੀ ਪਾਈ ਜਾ ਰਹੀ ਹੈ। ਸ੍ਰੀ
ਤਰਮਾਲਾ ਨੇ ਕਿਹਾ ਕਿ ਮੰਗ ਪੱਤਰ ਵਿੱਚ ਸੁਪਰਡੰਟ ਦੀਆਂ ਤਰੱਕੀਆਂ ਦਾ ਇਕ ਅਹਿਮ ਮਸਲਾ ਸੀ,
ਇਸ ਤੋਂ ਇਲਾਵਾ ਪ੍ਰਵਾਨਿਤ ਵਿਧੀ ਰਾਹੀਂ ਸਕੂਲਾਂ ਵਿੱਚ ਲੈਕਚਰਾਰ/ਅਧਿਆਪਕਾਂ ਅਤੇ
ਡੀਪੂਆਂ ਵਿੱਚ ਪੈਕਰਾਂ ਨੂੰ ਪੱਕਾ ਕਰਨਾ ਅਤੇ ਸਹਾਇਕ ਸਕੱਤਰਾਂ ਨੂੰ ਅੰਡਰ ਸੈਕਟਰੀ ਦਾ
ਗ੍ਰੇਡ ਦੇਣਾ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜਥੇਬੰਦੀ ਲੋਕਾਂ ਦੀ ਭਾਵਨਾਵਾਂ 'ਤੇ ਖਰੀ
ਨਹੀਂ ਉਤਰੀ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਇਆ ਗਿਆ। ਸ੍ਰੀ ਮਾਰਕੰਡਾ ਨੇ ਕਿਹਾ ਕਿ
15 ਸਤੰਬਰ ਦੀ ਮੀਟਿੰਗ ਵਿੱਚ ਮੰਗਾਂ ਦੀ ਪ੍ਰਾਪਤੀ ਤੱਕ ਧਰਨਾ ਜਾਰੀ ਰੱਖਣ ਲਈ ਕਿਹਾ ਗਿਆ
ਸੀ ਪਰ ਜਥੇਬੰਦੀ ਦੇ ਪ੍ਰਧਾਨ ਨੇ ਇਕ ਨਾ ਸੁਣੀ।
ਪ੍ਰਧਾਨ ਵੱਲੋਂ ਬੀਤੀ ਕੱਲ੍ਹ
ਵਿਸ਼ਵਾਸ ਦਿੱਤਾ ਗਿਆ ਸੀ ਕਿ ਉਹ 17 ਸਤੰਬਰ ਤੱਕ ਸੁਪਰਡੰਟਾਂ ਦੀਆਂ ਰੁਕੀਆਂ ਤਰੱਕੀਆਂ
ਕਰਵਾ ਦੇਵੇਗਾ ਪਰ ਉਹ ਮੁਲਾਜ਼ਮਾਂ ਦੀ ਅਹਿਮ ਮੰਗ ਮਨਵਾਉਣ ਅਤੇ ਵਾਅਦਾ ਪੁਰਾ ਕਰਨ ਵਿੱਚ
ਅਸਫਲ ਰਹੇ ਹਨ। ਇਸ ਲਈ ਅਸੀ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ
ਜਥੇਬੰਦੀ ਦੀ ਕਾਰਜਕਾਰਨੀ ਵਿਚੋਂ ਰੋਸ ਵੱਜੋਂ ਅਸਤੀਫ਼ੇ ਦੇ ਰਹੇ ਹਨ।