ਜੰਮੂ ਕਸ਼ਮੀਰ : ਸਵਾ ਦੋ ਲੱਖ ਲੋਕਾਂ ਨੂੰ ਬਚਾਇਆ, ਲੱਖਾਂ ਹਾਲੇ ਵੀ ਮੁਸੀਬਤ 'ਚ
Posted on:- 15-09-2014
ਜੰਮੂ, ਸ੍ਰੀਨਗਰ, : ਜੰਮੂ–ਕਸ਼ਮੀਰ ਵਿਚ ਹੜ੍ਹ ਦੇ ਕਹਿਰ ਤੋਂ ਬਾਅਦ ਜਿਵੇਂ–ਜਿਵੇਂ ਪਾਣੀ ਦਾ ਪੱਧਰ ਘੱਟ ਰਿਹਾ ਹੈ ਤਾਂ ਤਬਾਹੀ ਦੇ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਦਿਖ ਰਹੇ ਹਨ।
ਰਾਹਤ
ਕੰਮਾਂ ਵਿਚ ਜੁਟੀਆਂ ਫੌਜ ਦੀਆਂ ਟੁਕੜੀਆਂ ਅਤੇ ਹੋਰਨਾਂ ਏਜੰਸੀਆਂ ਨੇ ਕਰੀਬ ਸਵਾ ਦੋ ਲੱਖ
ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਹੈ, ਪਰ ਹਾਲੇ ਵੀ ਲੱਖਾਂ ਲੋਕ
ਮੁਸੀਬਤ 'ਚ ਫ਼ਸੇ ਹੋਏ ਹਨ, ਜੋ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ ਹਨ।
ਸ਼ਹਿਰ ਦੇ ਹੜ੍ਹ
ਪ੍ਰਭਾਵਤ ਰਾਜ ਬਾਗ ਅਤੇ ਜਵਾਹਰ ਨਗਰ ਇਲਕਿਆਂ ਵਿਚ ਪਾਣੀ ਨੂੰ ਬਾਹਰ ਕੱਢਣ ਦੀ ਮੁਹਿੰਮ
ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਵਿਚ ਓਐਨਜੀਸੀ ਦੁਆਰਾ ਉਪਲਬਧ ਕਰਵਾਏ ਗਏ ਦੋ ਹੈਵੀ ਡਿਊਟੀ
ਪੰਪਾਂ ਸਮੇਤ ਕਰੀਬ 30 ਵਾਟਰ ਪੰਪ ਲਗਾਏ ਗਏ ਹਨ। ਪਾਣੀ ਕੱਢਣ ਦੀ ਮਿਹੰਮ ਤੇ ਨਜ਼ਰ ਰੱਖ
ਰਹੇ ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਜਬਾਗ ਅਤੇ ਨੇੜਲੇ ਇਲਾਕਿਆਂ ਤੋਂ
ਪਾਣੀ ਕੱਢਣ ਲਈ ਅਸੀਂ 30 ਵਾਟਰ ਪੰਪ ਲਗਾਏ ਹਨ। ਫ਼ਾਇਰਬ੍ਰਿਗੇਡ ਅਤੇ ਅਮਰਜੈਂਸੀ ਵਿਭਾਗ ਨੇ
ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਤ ਰਾਜਬਾਗ, ਜਵਾਹਰ ਨਗਰ, ਗੋਗਜੀਬਾਗ ਅਤੇ ਇਖਰਾਜਪੁਰ
ਇਲਾਕਿਆਂ ਵਿਚੋਂ ਪਾਣੀ ਕੱਢ ਲਈ 30 ਫ਼ਾਇਰਬ੍ਰਿਗੇਡ ਦੀਆਂ ਗੱਡੀਆਂ ਲਗਾਈਆਂ ਹਨ।
ਦਿਲ
ਦਹਿਲਾ ਦੇਣ ਵਾਲੇ ਦ੍ਰਿਸ਼ਾਂ ਵਿਚ ਕਿਤੇ ਕੋਈ ਲੜਕੀ ਵਿਆਹ ਦੇ ਜੋੜੇ ਵਿਚ ਹੀ ਮੌਤ ਦੇ ਮੁੰਹ
ਵਿਚ ਚਲੀ ਗਈ ਅਤੇ ਕਿਸੇ ਦੇ ਹੱਥਾਂ 'ਤੇ ਲੱਗੀ ਮਹਿੰਦੀ ਆਪਣੇ ਪਤੀ ਦੇ ਇੰਤਜਾਰ ਵਿਚ
ਫ਼ਿੱਕੀ ਪੈ ਰਹੀ ਹੈ। ਇਕ ਮਹਿਲਾ ਦੀ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਤਾਂ ਉਸ ਦੀ
ਪਿੱਠ 'ਤੇ ਉਸ ਦੇ ਪੁੱਤਰ ਦੀ ਲਾਸ਼ ਬੰਨੀ ਹੋਈ ਸੀ। ਇਕ ਜੋੜਾ ਹੜ੍ਹ ਤੋਂ ਬਾਅਦ ਆਪਣੇ
ਇਕੱਲੇ ਨਵ ਜੰਮੇ ਬੱਚੇ ਨੂੰ ਘਰ ਵਿਚ ਛੱਡ ਕੇ ਚਲਿਆ ਗਿਆ।
ਇਸੇ ਦਰਮਿਆਨ ਲੋਕਾਂ ਨੂੰ
ਬਚਾਉਣ ਲਈ ਆਪਣੀ ਜਾਣ ਦਾਅ 'ਤੇ ਲਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਸ੍ਰੀਨਗਰ ਦੇ ਇਕ
ਪੱਤਰਕਾਰ ਨੇ 300 ਤੋਂ ਵੱਧ ਲੋਕਾਂ ਦੀ ਜਾਨ ਬਚਾਈ। ਸ੍ਰੀਨਗਰ ਦੇ ਇਕ ਪੱਤਰਕਾਰ ਨੇ ਦੱਸਿਆ
ਕਿ ਜਵਾਹਰ ਨਗਰ ਦੇ ਇਕ ਨੌਜਵਾਨ ਦਾ ਵਿਆਹ ਹੋਣਾ ਸੀ ਪਰ ਉਹ ਮਹਿੰਦੀ ਲੱਗਣ ਵਾਲੀ ਰਾਤ
ਤੋਂ ਹੀ ਲਾਪਤਾ ਹੈ। ਉਸ ਦੀ ਪਤਨੀ ਦੇ ਹੱਥਾਂ 'ਤੇ ਮਹਿੰਦੀ ਹਾਲੇ ਵੀ ਲੱਗੀ ਹੋਈ ਹੈ।