ਸਰਕਾਰੀ ਬੇਧਿਆਨੀ ਦਾ ਸ਼ਿਕਾਰ ਕਾਹਰੀ ਸਾਹਰੀ ਸੰਪਰਕ ਸੜਕ
Posted on:- 12-09-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ : ਪਿਛਲੇ ਕਾਫੀ ਸਮੇਂ ਤੋਂ ਸਰਕਾਰ ਅਤੇ ਪ੍ਰਸ਼ਾਸਨ ਦੀ ਅਨਦੇਖੀ ਦਾ ਸ਼ਿਕਾਰ ਹੁੰਦੀ ਆ ਰਹੀ ਕਾਹਰੀ ਸਾਹਰੀ ਪਿੰਡ ਨੂੰ ਜਾਣ ਵਾਲੀ ਸੜਕ ਜਿਸ ਨੂੰ ਬਣਾਉਣ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਸਰਕਾਰੀ ਅਧਿਕਾਰੀਆਂ ਅਤੇ ਮੰਤਰੀਆਂ ਦੇ ਕਈ ਵਾਰ ਦਰਬਾਜੇ ਖੜਕਾਏ ਪ੍ਰੰਤੂ ਅੱਜ ਤੱਕ ਉਹਨਾਂ ਇਸ ਪਾਸੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਉਕਤ ਮੌਸਮੀ ਆਗੂਆਂ ਨੇ ਸੜਕ ਤਾਂ ਕੀ ਬਣਾਉਣੀ ਸੀ ਉਹਨਾਂ ਤਾਂ ਡੇਢ ਡੇਢ ਫੁੱਟ ਪਏ ਖੱਡਿਆਂ ਅਤੇ ਟੋਇਆਂ ਵਿੱਚ ਮਿੱਟੀ ਪਾ ਕੇ ਭਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਉਕਤ ਸੜਕ ਦੀ ਖਸਤਾ ਹਾਲਤ ਨੂੰ ਦੇਖਦਿਆ ਸ੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈਲਫੇਅਰ ਸੂਸਾਇਟੀ ਵਲੋਂ ਹੁਸ਼ਿਆਰਪੁਰ- ਫਗਵਾੜਾ ਰੋੜ ਤੇ ਸਥਿਤ ਪਿੰਡ ਕਾਹਰੀ ਸਾਹਰੀ ਦੀ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਮੰਗ ਕੀਤੀ ਗਈ ਹੈ। ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸੜਕ ਪਿਛਲੇ ਕਈ ਸਾਲਾਂ ਤੋਂ ਬੜੀ ਖਰਾਬ ਹਾਲਤ ਵਿੱਚ ਹੈ। ਇਸ ਵਿੱਚ ਬੜੇ ਡੁੰਗੇ ਟੋਏ ਪਏ ਹੋਏ ਹਨ, ਜਿਸ ਕਰਕੇ ਇੱਥੋ ਗੁਜ਼ਰਨ ਵਾਲੇ ਮੁਸਾਫਿਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਨਾ ਪੈਂਦਾ ਹੈ। ਮੈਂਬਰਾਂ ਨੇ ਦੱਸਿਆ ਕਿ ਸੜਕ ਦੀ ਇਨੀ ਮਾੜੀ ਹਾਲਤ ਹੈ ਕਿ ਹਰ ਦੂਸਰੇ ਤਿਸਰੇ ਦਿਨ ਇੱਥੇ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ।
ਇਸ ਬਾਰੇ ਵਿੱਚ ਸੂਸਾਇਟੀ ਦੇ ਪ੍ਰਧਾਨ ਚੰਦਨ ਅੱਤੋਵਾਲ ਨੇ ਦੱਸਿਆ ਕਿ ਇਸ ਇਲਾਕੇ ਦੇ ਕਈ ਇਤਿਹਾਸਿਕ ਅਤੇ ਧਾਰਮਿਕ ਸਥਾਨ ਜਿਵੇਂ ਡੇਰਾ ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ, ਠਾਕੂਰ ਦੂਆਰਾ ਸਾਹਰੀ,ਡੇਰਾ ਬਾਬਾ ਮਾਹਨ ਦਾਸ ਜੀ ਸਾਹਰੀ,ਡੇਰਾ ਬਾਬਾ ਇੱਸ਼ਰ ਸਿੰਘ ਜੀ ਕਾਹਰੀ ,ਰਾਧਾ ਸੁਆਮੀ ਸੱਤਸੰਗ ਘਰ ਆਦਿ ਨੂੰ ਜਾਣ ਲਈ ਇਸ ਰਾਹ ਵਿੱਚੋਂ ਹੀ ਗੁਜ਼ਰਨਾ ਪੈਂਦਾ ਹੈ। ਚੰਦਨ ਅੱਤੋਵਾਲ ਨੇ ਅੱਗੇ ਕਿਹਾ ਕਿ ਨੇੜੇ ਹੀ ਆ ਰਹੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਕਾਸ਼ ਉਤਸਵ ਤੇ ਡੇਰਾ ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਤੋਂ ਨਿਕਲਣ ਵਾਲੇ ਮਹਾਨ ਨਗਰ ਕੀਰਤਨ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਸੜਕ ਵਿਭਾਗ ਨਾਲ ਜੁੜੇ ਅਧਿਕਾਰੀਆਂ ਅਤੇ ਉਹਨਾਂ ਮੁਖਿਆਂ ਨੂੰ ਜੋ ਇਸ ਸੜਕ ਨੂੰ ਬਨਾਉਣ ਵਿੱਚ ਯੋਗਦਾਨ ਦੇ ਸਕਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਸੜਕ ਨੂੰ ਠੀਕ ਕਰਵਾਉਣ ਤਾਂ ਕਿ ਇਲਾਕਾ ਵਾਸਿਆਂ ਅਤੇ ਦੂਰ ਦਰਾਜ ਤੋਂ ਆਉਣ ਵਾਲਿਆਂ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਹੋ ਸਕੇ। ਇਸ ਮੌਕੇ ਤੇ ਇਸ ਸੜਕ ਦੇ ਸੁਧਾਰ ਦੀ ਮੰਗ ਨੂੰ ਲੈਕੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਯੁਵਕ ਇਕੱਠੇ ਹੋਏ ਜਿਹਨਾਂ ਵਿੱਚ ਜਗਦੀਪ ਸਿੰਘ,ਮਲਕੀਅਤ ਸਿੰਘ,ਸੰਦੀਪ ਰਾਹੂਲ,ਪਵਨ ਕੁਮਾਰ,ਸਤਵਿੰਦਰ ਸਿੰਘ,ਹਰਵਿੰਦਰ ਸਿੰਘ ਆਦਿ ਸ਼ਾਮਿਲ ਸਨ।
Sandeep Kaur
ih tusi kitho lyee...ih ta sade ilake d hai.bhut tutti hoyee hai ih sarhak