ਸੋਹਰਾਬੂਦੀਨ ਫਰਜ਼ੀ ਮੁਕਾਬਲਾ : ਡੀਜੀ ਵੰਜਾਰਾ ਨੂੰ ਮਿਲੀ ਜ਼ਮਾਨਤ
Posted on:- 11-09-2014
ਮੁੰਬਈ :
ਸੋਹਰਾਬੂਦੀਨ ਅਤੇ ਤੁਲਸੀ ਪ੍ਰਜਾਪਤੀ ਫਰਜ਼ੀ ਮੁਕਾਬਲੇ 'ਚ ਦੋਸ਼ੀ ਗੁਜਰਾਤ ਪੁਲਿਸ ਦੇ
ਸਾਬਕਾ ਡੀਆਈਜੀ, ਡੀਜੀ ਵੰਜਾਰਾ ਨੂੰ ਬੰਬੇ ਹਾਈ ਕੋਰਟ ਨੇ ਅੱਜ 7 ਸਾਲ ਬਾਅਦ ਸ਼ਰਤਾਂ ਨਾਲ
ਜ਼ਮਾਨਤ ਦੇ ਦਿੱਤੀ ਹੈ।
ਅਦਾਲਤ ਨੇ ਆਪਣੇ ਹੁਕਮ ਵਿੱਚ ਉਨ੍ਹਾਂ ਨੂੰ 2 ਲੱਖ ਰੁਪਏ
ਦਾ ਜ਼ਮਾਨਤੀ ਬਾਂਡ ਭਰਨ ਦੀ ਸ਼ਰਤ 'ਤੇ ਜ਼ਮਾਨਤ ਦਿੰਦਿਆਂ ਕਿਹਾ ਕਿ ਵੰਜਾਰਾ ਨੂੰ ਆਪਣਾ
ਪਾਸਪੋਰਟ ਜਮ੍ਹਾਂ ਕਰਵਾਉਣਾ ਹੋਵੇਗਾ। ਜ਼ਮਾਨਤ ਮਿਲਣ ਦੇ ਬਾਵਜੂਦ ਡੀਜੀ ਵੰਜਾਰਾ ਨੂੰ
ਅਮਿਹਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਹੀ ਰਹਿਣਾ ਹੋਵੇਗਾ, ਕਿਉਂਕਿ ਉਹ ਇਸ਼ਰਤ ਜਹਾਂ
ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਵੀ ਦੋਸ਼ੀ ਹਨ। ਸ੍ਰੀ ਵੰਜਾਰਾ ਨੂੰ ਸਾਲ 2007 ਵਿੱਚ
ਸੋਹਰਾਬੂਦੀਨ ਸ਼ੇਖ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਪਣੀ
ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਉਨ੍ਹਾਂ ਨੇ ਪੁਲਿਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੱਸਣਾ
ਬਣਦਾ ਹੈ ਕਿ ਡੀਜੀ ਵੰਜਾਰਾ ਇਸ਼ਰਤ ਜਹਾਂ ਮੁਕਾਬਲੇ ਦੇ ਮਾਮਲੇ ਵਿੱਚ ਵੀ ਦੋਸ਼ੀ ਹਨ।
ਸੀਬੀਆਈ ਦੀ ਸ਼ਿਕਾਇਤ ਮੁਤਾਬਕ ਡੀਜੀ ਵੰਜਾਰਾ ਨੇ 15 ਜੂਨ 2004 ਨੂੰ ਅਮਿਹਦਾਬਾਦ ਦੀ
ਡੇਟੇਕਸ਼ਨ ਆਫ਼ ਕਰਾਇਮ ਬ੍ਰਾਂਚ (ਡੀਸੀਬੀ) ਦੀ ਟੀਮ ਦੀ ਅਗਵਾਈ ਕੀਤੀ ਸੀ। ਇਸ ਟੀਮ ਨੇ ਇਸ਼ਰਤ
ਜਹਾਂ, ਜਾਵੇਦ ਸ਼ੇਖ ਉਰਫ਼ ਪ੍ਰਨੇਸ਼ ਪਿੱਲੇ ਅਤੇ ਦੋ ਕਥਿਤ ਪਾਕਿਸਤਾਨੀ ਨਾਗਰਿਕਾਂ ਜੀਸ਼ਨ
ਜੋਹਰ ਅਤੇ ਅਮਜ਼ਦ ਅਲੀ ਰਾਣਾ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।
ਡੀਜੀ ਵੰਜਾਰਾ
ਉਸ ਸਮੇਂ ਹੋਰ ਸੁਰਖ਼ੀਆਂ ਵਿੱਚ ਆਏ ਜਦੋਂ ਉਨ੍ਹਾਂ ਨੇ ਗੁਜਰਾਤ ਦੇ ਤੱਤਕਲੀਨ ਮੁੱਖ ਮੰਤਰੀ
ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਸ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ
ਕਰਨ ਵਾਲੇ ਖ਼ੁਦ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਨਾ ਬਚਾਉਣ ਦਾ ਦੋਸ਼ ਲਗਾਇਆ ਸੀ।
Reena Satin
Jab saiyaan bhaye kotwaal tab dar kaahe ka..