ਜੰਮੂ-ਕਸ਼ਮੀਰ 'ਚ ਹੜ੍ਹ ਦਾ ਪਾਣੀ ਘਟਣਾ ਸ਼ੁਰੂ, ਮੁੜ ਵਸੇਬੇ ਦੀ ਸਮੱਸਿਆ ਉਭਰੀ
Posted on:- 10-9-2014
ਜੰਮੂ,
ਸ੍ਰੀਨਗਰ : ਜੰਮੂ ਕਸ਼ਮੀਰ ਵਿੱਚ ਹੁਣ ਹੜ੍ਹ ਦਾ ਪਾਣੀ ਭਾਵੇਂ ਘਟਣਾ ਸ਼ੁਰੂ ਹੋ ਗਿਆ ਹੈ,
ਪਰ ਲੋਕਾਂ ਦੀ ਮੁਸੀਬਤ ਘਟ ਨਹੀਂ ਹੋ ਰਹੀ। ਤਾਜ਼ਾ ਰਿਪੋਰਟਾਂ ਅਨੁਸਾਰ ਹਾਲੇ ਵੀ ਕੋਈ 6
ਲੱਖ ਲੋਕ ਪਾਣੀ 'ਚ ਘਿਰੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਫੌਜ ਦਿਨ-ਰਾਤ ਅਣਥੱਕ ਯਤਨ
ਕਰ ਰਹੀ ਹੈ। ਜਦੋਂ ਕਿ ਹਾਲੇ ਤੱਕ 76500 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਆਂਦਾ ਜਾ
ਚੁੱਕਿਆ ਹੈ।
ਆਮ ਲੋਕਾਂ ਦੇ ਨਾਲ ਹੀ ਛਾਉਣੀਆਂ ਸਥਿਤ ਫੌਜ ਅਤੇ ਉਨ੍ਹਾਂ ਦੇ ਪਰਿਵਾਰ
ਵੀ, ਜਿਨ੍ਹਾਂ ਦੀ ਗਿਣਤੀ 1000 ਦੇ ਕਰੀਬ ਦੱਸੀ ਗਈ ਹੈ, ਭੁੱਖੇ ਪਿਆਸੇ ਪਾਣੀ ਵਿੱਚ ਫਸੇ
ਹੋਏ ਹਨ।
ਰਾਹਤ ਮਿਲਣ ਵਿੱਚ ਦੇਰੀ ਤੋਂ ਨਰਾਜ਼ ਲੋਕਾਂ ਨੇ ਗੁੱਸੇ ਵਿੱਚ ਆÀੁਂਦਿਆਂ ਅੱਜ
ਰਾਹਤ ਸਮੱਗਰੀ ਲੈ ਕੇ ਸ੍ਰੀਨਗਰ ਜਾ ਰਹੇ ਫੌਜ ਦੇ ਟਰੱਕਾਂ 'ਤੇ ਵੀ ਪਥਰਾਅ ਕੀਤਾ।
ਇਸ
ਤੋਂ ਪਹਿਲਾਂ ਉਨ੍ਹਾਂ ਨੇ ਐਨਡੀਆਰਐਫ਼ ਦੀ ਇੱਕ ਟੀਮ 'ਤੇ ਵੀ ਹਮਲਾ ਕੀਤਾ ਸੀ।
ਫੌਜ
ਮੁਖੀ ਦਲਬੀਰ ਸਿੰਘ ਸੁਹਾਗ ਨੇ ਕਿਹਾ ਹੈ ਕਿ ਲੋਕਾਂ ਦਾ ਗੁੱਸਾ ਵਿੱਚ ਆਉਣਾ ਅਸੁਭਾਵਿਕ
ਨਹੀਂ ਹੈ ਅਤੇ ਫੌਜ ਹਰੇਕ ਵਿਅਕਤੀ ਨੂੰ ਸੁਰੱਖਿਅਤ ਕੱਢੇ ਜਾਣ ਤੱਕ ਆਪਣੀ ਬਚਾਅ ਮੁਹਿੰਮ
ਜਾਰੀ ਰੱਖੇਗੀ। ਅੱਜ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਹਾਲਾਤ ਦਾ ਹਵਾਈ ਸਰਵੇਖ਼ਣ ਕੀਤਾ
ਅਤੇ ਰਾਹਤ ਸਮੱਗਰੀ ਸੁਟਵਾਈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਲੋਕਾਂ ਦਾ ਗੁੱਸਾ
ਸੁਭਾਵਿਕ ਹੈ। ਹਾਲਾਤ ਅਜਿਹੇ ਹਨ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਆਪਣੇ 90 ਫੀਸਦੀ
ਕੈਬਨਿਟ ਮੰਤਰੀਆਂ ਤੱਕ ਨਾਲ ਸੰਪਰਕ ਨਹੀਂ ਕਰ ਪਾ ਰਹੇ। ਆਵਾਜਾਈ ਭਾਵੇਂ ਕੁਝ ਹੱਦ ਤੱਕ
ਸ਼ੁਰੂ ਹੋਈ ਹੈ, ਪਰ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਬਿਜਲੀ ਅਤੇ ਸੰਚਾਰ ਦੇ ਸਾਧਨ ਠੱਪ ਪਏ
ਹਨ। ਕਸ਼ਮੀਰ ਦੇ ਵੱਖ-ਵੱਖ ਕੈਂਪਾਂ ਵਿੱਚ ਫੌਜ ਦੇ ਜਵਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ
ਕਰੀਬ ਹਜ਼ਾਰ ਲੋਕ ਹੜ੍ਹ ਵਿੱਚ ਫਸੇ ਹੋਏ ਹਨ। ਇੱਕ ਫੌਜ ਅਧਿਕਾਰੀ ਦਾ ਕਹਿਣਾ ਹੈ ਕਿ ਦੱਖਣੀ
ਕਸ਼ਮੀਰ ਅਤੇ ਸ੍ਰੀਨਗਰ ਦੇ ਕਈ ਕੈਂਪ ਹੜ੍ਹ ਵਿੱਚ ਘਿਰੇ ਹੋਏ ਹਨ।
ਭਾਰਤੀ ਹਵਾਈ ਸੈਨਾ
ਅਤੇ ਥਲ ਸੈਨਾ ਦੀ ਆਰਮੀ ਏਵਿਯੇਸ਼ਨ ਕੋਰ ਨੇ 79 ਆਵਾਜਾਈ ਜਹਾਜ਼ ਅਤੇ ਹੈਲੀਕਾਪਟਰ ਬਚਾਓ
ਕਾਰਜਾਂ ਵਿਚ ਲੱਗਾ ਦਿੱਤੇ ਹਨ। ਫੌਜ ਨੇ 329 ਟੁੱਕੜੀਆਂ ਰਾਹਤ ਅਤੇ ਬਚਾਓ ਕਾਰਜ ਵਿੱਚ
ਲਗਾਈਆਂ ਹਨ ਜਿਨਾਂ੍ਹ ਵਿੱਚੋਂ 244 ਸ਼੍ਰੀਨਗਰ ਖੇਤਰ ਵਿੱਚ ਅਤੇ 85 ਜੰਮੂ ਕਸ਼ਮੀਰ ਖੇਤਰ
ਵਿਚ ਤੈਨਾਤ ਕੀਤੀਆਂ ਗਈਆਂ ਹਨ। 8, 200 ਕੰਬਲ ਅਤੇ 650 ਤੰਬੂ ਵੰਡੇ ਗਏ ਹਨ। ਫੌਜ ਨੇ 1
ਲੱਖ 50 ਹਜ਼ਾਰ ਲੀਟਰ ਪਾਣੀ, 2.6 ਟਨ ਬਿਸਕੁਟ, 07 ਟਨ ਬੇਬੀ ਫੂਡ ਅਤੇ 28 ਹਜ਼ਾਰ ਖੁਰਾਕੀ
ਪਦਾਰਥਾਂ ਦੇ ਪੈਕੇਟ ਹੜ੍ਹ ਵਾਲੇ ਇਲਾਕਿਆਂ ਵਿੱਚ ਵੰਡੇ ਗਏ ਹਲ। ਇਸ ਦੇ ਇਲਾਵਾ ਚੰਡੀਗੜ੍ਹ
ਅਤੇ ਦਿੱਲੀ ਤੋਂ ਪਾਣੀ ਦੀਆਂ ਬੋਤਲਾਂ ਮੰਗਵਾਈਆਂ ਗਈਆਂ ਹਨ। ਲੋਕਾਂ ਨੂੰ ਤੇਜ਼ੀ ਨਾਲ
ਡਾਕਟਰੀ ਸਹਾਇਤਾ ਪਹੁੰਚਾਉਣ ਦੇ ਉਦੇਸ ਨਾਲ 80 ਮੈਡੀਕਲ ਟੀਮੇ ਚਿਕਿਤਸਾ ਕਾਰਜਾਂ ਵਿੱਚ
ਲੱਗ ਗਈਆਂ ਹਨ। ਜ਼ਿਆਦਾ ਰਾਹਤ ਸਮੱਗਰੀ ਅੱਜ ਇਨਾਂ੍ਹ ਖੇਤਰਾ ਨੂੰ ਪਹੁੰਚਾਈਆਂ ਜਾ ਰਹੀਆਂ
ਹਨ। ਇਨਾਂ੍ਹ ਵਿੱਚ ਹਸਪਤਾਲਾਂ ਦੇ ਬਿਤਰਿਆਂ ਵਿੱਚ ਕੰਮ ਆਉਣੀਆਂ ਵਾਲੀਆਂ 2 ਹਜ਼ਾਰ
ਚਾਦਰਾਂ, ਕੰਬਲ , ਤੰਬੂ, ਪਾਣੀ ਦੀਆਂ ਬੋਤਲਾਂ ਅਤੇ ਤਿਆਰ ਭੋਜਨ ਅੱਜ ਜਹਾਜ਼ ਰਾਹੀਂ ਭੇਜਿਆ
ਜਾ ਰਿਹਾ ਹੈ।
ਹੁਣ ਤੱਕ ਹਥਿਆਰਬੰਦ ਫੋਜਾਂ ਵੱਲੋਂ ਹੈਲੀਕਾਪਟਰਾਂ ਅਤੇ ਜਹਾਜ਼ਾਂ ਨੇ
613 ਉਡਾਣਾਂ ਭਰੀਆਂ ਹਨ ਅਤੇ 715 ਟਨ ਰਾਹਤ ਸਮੱਗਰੀ ਭਾਰਤੀ ਹਵਾਈ ਸੈਨਾ ਵੱਲੋਂ ਗਿਰਾਈ
ਗਈ ਹੈ।
ਸੈਨਾ ਦੀਆ 135 ਕਿਸਤੀਆ ਅਤੇ ਐਨ.ਡੀ.ਆਰ.ਐਫ. ਵੱਲੋਂ 148 ਕਿਸ਼ਤੀਆ ਬਚਾਓ ਕਾਰਜਾਂ ਵਿੱਚ ਲੱਗ ਗਈਆਂ ਹਨ।
ਸੜਕੀ
ਆਵਾਜਾਈ ਫਿਰ ਤੋਂ ਸ਼ੁਰੂ ਕਰਲ ਲਈ ਬਾਰਡਰ ਰੋਡ ਆਰਗੇਨਾਈਜੇਸਨ ਨੇ ਪੰਜ ਟੁਕੜਿਆਂ ਬਣਾਈਆਂ
ਹਨ ਜਿਨਾਂ੍ਹ ਵਿੱਚ 5 ,700 ਮਜ਼ਦੂਰ ਸ਼ਾਮਿਲ ਹਨ। ਇਨਾਂ੍ਹ ਨੂੰ ਰਾਹਤ ਕਾਰਜਾ ਵਿੱਚ ਲੱਗਾ
ਦਿੱਤਾ ਗਿਆ ਹੈ। ਤਾਜ਼ਾ ਸਥਿਤੀ ਦੇ ਅਨੁਸਾਰ ਇਨਾਂ੍ਹ ਨੇ ਬਟੋਟ –ਕਿਸ਼ਤਵਾੜ ਅਤੇ ਕਿਸ਼ਤਵਾੜ-
ਸਿਥਲ ਦਰੇ ਵਿਚਾਲੇ ਸੜਕੀ ਆਵਾਜਾਈ ਬਹਾਲ ਕਰ ਦਿੱਤੀ ਹੈ। ਸਿਥਨ ਦਰਿਆਂ ਉਤੇ ਅਨੰਤਨਾਗ
ਵਿਚਾਲੇ ਕੰਮ ਚਲ ਰਿਹਾ ਹੈ ਅਤੇ ਜੰਮੂ ਕਸ਼ਮੀਰ ਦੀ ਵੱਲ 172 ਕਿਲੋਮੀਟਰ ਤੱਕ ਹਲਕੀਆਂ
ਗੱਡੀਆਂ ਦਾ ਆਉਣਾ ਜਾਣਾ ਸ਼ੁਰੂ ਹੈ। ਜੰਮੂ -ਪੂੰਛ ਰੋਡ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ
ਗਿਆ ਹੈ।
ਇੰਜੀਨੀਅਰਿੰਗ ਟਾਕਸ ਫੋਰਸ ਦੀਆਂ 15 ਟੀਮਾਂ ਕਿਸਤੀਆਂ ਦੇ ਨਾਲ ਜਾਨ
ਬਚਾਉਣ ਵਾਲੇ ਉਪਕਰਣ ਲੈ ਕੇ ਹੜ ਵਾਲੇ ਇਲਾਕਿਆਂ ਵਿੱਚ ਪਹੁੰਚ ਗਈਆਂ ਹਨ ਅਤੇ ਇਨਾਂ੍ਹ ਨੇ
ਬਚਾਓ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਸਥਿਤੀ ਉਤੇ ਬਰਾਬਰ ਨਜ਼ਰ ਰੱਖੀ ਜਾ ਰਹੀ ਹੈ ਅਤੇ
ਨਵੀਂ ਦਿੱਲੀ ਦੇ ਹੈਡਕੁਆਰਟਰ ਆਈ.ਡੀ.ਐਸ਼ ਦਫਤਰ ਵਿੱਚ ਪ੍ਰਗਤੀ ਉਤੇ ਧਿਆਨ ਦਿੱਤਾ ਜਾ ਰਿਹਾ
ਹੈ ।