ਸੁਖਬੀਰ ਵੱਲੋਂ 84 ਦੇ ਦੰਗਾ ਤੇ ਦਹਿਸ਼ਤਵਾਦ ਪੀੜਤਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਹੁਕਮ
Posted on:- 10-9-2014
ਚੰਡੀਗੜ੍ਹ : ਉਪ
ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ 84 ਦੇ ਦੰਗਾ
ਪੀੜਤਾਂ ਤੇ ਅਦਹਿਸ਼ਤਵਾਦ ਪੀੜਤਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ 'ਤੇ ਜਲਦ ਹੀ ਨੌਕਰੀਆਂ
ਦਿੱਤੀਆਂ ਜਾਣਗੀਆਂ ਤੇ ਉਨ੍ਹਾਂ ਇਸ ਸਬੰਧੀ ਸਾਰੇ ਵਿਭਾਗੀ ਮੁਖੀਆਂ ਨੂੰ ਕਿਹਾ ਹੈ ਕਿ ਉਹ
ਇਸ ਮਾਮਲੇ 'ਚ ਵਿਭਾਗੀ ਪ੍ਰਕ੍ਰਿਆ ਜਲਦ ਸ਼ੁਰੂ ਕਰਨ। ਇਸ ਤੋਂ ਇਲਾਵਾ ਉਨ੍ਹਾਂ ਪੈਰਾ
ਉਲੰਪਿਕ 'ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀ ਉੱਘੀ ਐਥਲੀਟ ਬਲਵਿੰਦਰ ਕੌਰ ਨੂਰੀ ਨੂੰ
ਵੀ ਸਰਕਾਰੀ ਨੌਕਰੀ ਦੇਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਸਥਾਨਕ ਪੰਜਾਬ
ਭਵਨ 'ਚ ਅੱਜ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਅÎਾਂ ਸਮੱਸਿਆਵਾਂ ਸੁਣਦੇ ਹੋਏ ਸ. ਬਾਦਲ ਨੇ
ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਦਹਿਸ਼ਤਵਾਦ ਤੇ ਦੰਗਾ ਪੀੜਤਾਂ ਦੇ ਵਾਰਸਾਂ
ਦੇ ਨੌਕਰੀਆਂ ਵਾਲੇ ਕੇਸਾਂ ਨੂੰ ਤੁਰੰਤ ਵਿਚਾਰਨ ਤੇ ਯੋਗ ਬਿਨੈਕਾਰਾਂ ਨੂੰ ਨੌਕਰੀਆਂ
ਦਿੱਤੀਅÎਾਂ ਜਾਣ।
ਸੰਗਤ ਦਰਸ਼ਨ ਦੌਰਾਨ ਸ. ਬਾਦਲ ਨੇ ਉੱਘੀ ਪੈਰਾਉਲੰਪਿਕ ਐਥਲੀਟ ਬਲਵਿੰਦਰ
ਕੌਰ ਨੂੰ ਵੀ ਨੌਕਰੀ ਦੇਣ ਲਈ ਕਿਹਾ ਜਿਸਨੇ ਕੌਮਾਂਤਰੀ ਮੁਕਾਬਲਿਆਂ ਵਿਚ 15 ਸੋਨ, 4
ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤਣ ਤੋਂ ਇਲਾਵਾ ਫਰਵਰੀ ਦੌਰਾਨ ਹੋਈ ਵਿਸ਼ਵ ਅਥਲੈਟਿਕਸ
ਮੀਟ ਦੌਰਾਨ ਕਾਂਸੀ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਪੰਜਾਬ ਪੁਲਿਸ ਵੈਲਫੇਅਰ ਐਸ਼ੋਸੀਏਸ਼ਨ
ਦੀ ਅਰਜ਼ੀ 'ਤੇ ਪ੍ਰਮੁੱਖ ਸਕੱਤਰ ਪੀ.ਐਸ ਔਜਲਾ ਨੂੰ ਕਿਹਾ ਕਿ ਉਹ ਪੁਲਿਸ ਅਧਿਕਾਰੀਆਂ ਦੇ
ਵਾਰਸਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕਰਨ। ਇਸ ਤੋਂ ਇਲਾਵਾ
ਮੈਰਿਜ਼ ਪੈਲਸ ਮਾਲਕਾਂ ਦੀ ਐਸੋਸੀਏਸ਼ਨ ਅਤੇ ਲਾਟਰੀ ਵਿਕਰੇਤਾਵਾਂ ਦੀ ਐਸੋਸੀਏਸ਼ਨ ਵੱਲੋਂ ਵੀ
ਉਪ ਮੁੱਖ ਮੰਤਰੀ ਕੋਲ ਆਪਣੀਆਂਮੰਗਾਂ ਰੱਖੀਆਂ ਗਈਆਂ ਜਿਸ 'ਤੇ ਸ. ਬਾਦਲ ਨੇ ਕਿਹਾ ਕਿ
ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪਹਿਲਾਂ ਹੀ ਕਾਰਵਾਈ ਆਰੰਭੀ
ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ Îਇਨ੍ਹਾਂ ਖੇਤਰਾਂ 'ਚ ਵੈਟ ਅਤੇ ਆਬਕਾਰੀ ਕਰ ਸਬੰਧੀ
ਮਸਲਿਆਂ ਦਾ ਹੱਲ ਇਕ ਹਫਤੇ ਦੇ ਅੰਦਰ-ਅੰਦਰ ਕਰ ਦਿੱਤਾ ਜਾਵੇਗਾ। ਨਥਾਣਾ ਵਾਸੀਆਂ ਦੇ ਵਫਦ
ਵੱਲੋਂ ਰੱਖੀ ਮੰਗ ਬਾਰੇ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਨਥਾਣਾ ਨੂੰ ਮਾਰਕੀਟ ਕਮੇਟੀ ਬਣਾ
ਦਿੱਤਾ ਜਾਵੇਗਾ। ਅੱਜ ਸੰਗਤ ਦਰਸ਼ਨ ਦੋਰਾਨ 1200 ਤੋਂ ਵੱਧ ਲੋਕਾਂ ਦੀਆਂ ਵੱਖ-ਵੱਖ
ਵਿਭਾਗਾਂ ਨਾਲ ਸਬੰਧਤ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਗਿਆ।
ਇਸ
ਪ੍ਰੋਗਰਾਮ ਦੌਰਾਨ ਹੋਰਨਾਂ ਤੋਂ ਇਲਾਵਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਮੁੱਖ
ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ
ਜੰਗਵੀਰ ਸਿੰਘ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ ਔਜਲਾ, ਆਈ.ਜੀ ਅਮਨ ਤੇ
ਕਾਨੂੰਨ ਬੀ ਕੇ ਗਰਗ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ
ਸਿੱਧੂ, ਰਾਹੁਲ ਤਿਵਾੜੀ, ਅਜੈ ਮਹਾਜਨ ਤੇ ਅਸ਼ਵਨੀ ਕੁਮਾਰ ਸ਼ਰਮਾ ਅਤੇ ਵਿਸ਼ੇਸ਼ ਕਾਰਜ
ਅਫਸਰ ਚਰਨਜੀਤ ਸਿੰਘ ਬਰਾੜ ਅਤੇ ਸਿਆਸੀ ਸਕੱਤਰ ਪਰਮਜੀਤ ਸਿੰਘ ਸਿੱਧਵਾਂ ਵੀ ਆਮ ਜਨਤਾ
ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਾਜ਼ਰ ਸਨ।