ਅਧਿਆਪਕ ਦਿਵਸ ਮੌਕੇ ਦਿੱਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਅਧਿਆਪਕਾਂ ’ਤੇ ਵਿਆਪਕ ਅਸਰ
Posted on:- 10-09-2014
ਬੁਢਲਾਡਾ: ਅਧਿਆਪਕ ਦਿਵਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋ ਦਿੱਤੇ ਭਾਸ਼ਣ ਅਤੇ ਇਸ ਭਾਸ਼ਣ ਨੂੰ ਵਿਦਿਆਰਥੀਆਂ ਤੱਕ ਪੁੱਜਦਾ ਕਰਨ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਕੂਲ ਪੱਧਰ ’ਤੇ ਕੀਤੇ ਗਏ ਉਪਰਾਲਿਆਂ ਦੇ ਸਾਰਥਕ ਸਿੱਟੇ ਸਾਹਮਣੇ ਆਏ ਹਨ। ਹਲਕੇ ਦੇ ਸਰਕਾਰੀ ਸਕੂਲਾਂ ਚ ਪੂਰਾ ਦਿਨ ਪ੍ਰਧਾਨ ਮੰਤਰੀ ਵੱਲੋ ਅਧਿਆਪਕਾਂ ਅਤੇ ਬੱਚਿਆਂ ਬਾਰੇ ਦਿੱਤੇ ਭਾਸ਼ਣ ਅਤੇ ਇਸ ਸਮਾਮਗ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਵੱਲੋਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਦਿੱਤੀ ਜਾਣਕਾਰੀ, ਚਰਚਾ ਰਹੀ।
ਪ੍ਰਧਾਨ ਮੰਤਰੀ ਦੁਆਰਾ ਅਧਿਆਪਕਾਂ ਨੂੰ ਸਕੂਲ ਅਤੇ ਚੌਗਿਰਦੇ ਨੂੰ ਸਾਫ ਸੁਧਰਾ ਰੱਖਣ ਲਈ ਕੀਤੀ ਅਪੀਲ ਤੋਂ ਬਾਅਦ ਅੱਜ ਹਲਕੇ ਦੇ ਕਈ ਸਕੂਲਾਂ ਅੰਦਰ ਅਧਿਆਪਕ ਆਪਣੇ ਵਿਹਲੇ ਟਾਇਮ ਚ ਸਕੂਲ ਦੇ ਪਾਰਕਾਂ ਚੋਂ ਘਾਹ ਕੱਟਦੇ,ਫੁੱਲ ਅਤੇ ਫਲਦਾਰ ਪੌਦਿਆਂ ਦੀ ਜੰਗੀ ਪੱਧਰ ਉਪਰ ਦੇਖ-ਰੇਖ ਕਰਦੇ ਨਜ਼ਰ ਆਏ।
ਪੱਤਰਕਾਰਾਂ ਦੀ ਟੀਮ ਦੁਆਰਾ ਪ੍ਰਧਾਨ ਮੰਤਰੀ ਦੇ ਅਧਿਆਪਕ ਦਿਵਸ ਮੌਕੇ ਦਿੱਤੇ ਕੂਜੀਵਤ ਭਾਸ਼ਣ ਦੇ ਪ੍ਰਭਾਵਾਂ ਬਾਰੇ ਅੱਜ ਜਦ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਤਾਂ ਹਲਕੇ ਦੇ ਕਈ ਸਕੂਲਾਂ ਦੇ ਅਧਿਆਪਕ ਪ੍ਰਧਾਨ ਮੰਤਰੀ ਦੇ ਸ਼ਬਦਾਂ ਤੇ ਫੁੱਲ ਚੜਾਉਣੇ ਦਿਖਾਈ ਦਿੱਤੇ।ਸਰਕਾਰੀ ਪ੍ਰਾਇਮਰੀ ਸਕੂਲ ਰਿਉਦ ਕਲਾਂ ਦੇ ਮੈਦਾਨ ਚੋ ਘਾਹ ਕੱਟਣ ਦਾ ਕੰਮ ਕਰ ਰਹੀ ਅਧਿਆਪਕਾ ਬਲਵਿੰਦਰ ਕੌਰ ਅਤੇ ਬਿੱਕਰ ਸਿੰਘ ਸਹੋਤਾ ਨੇ ਦੱਸਿਆ ਕਿ ਅਧਿਆਪਕ ਦਿਵਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਕੁੰਜੀਵਤ ਭਾਸ਼ਣ ਨੇ ਉਨਾਂ ਚ ਨਵੀ ਰੂਹ ਫੂਕੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਉਹ ਪਹਿਲਾਂ ਵੀ ਇਸ ਤਰਾਂ ਦੀਆਂ ਗਤੀਵਿਧੀਆਂ ਕਰਦੇ ਆ ਰਹੇ ਹਨ, ਪਰ ਪ੍ਰਧਾਨ ਮੰਤਰੀ ਜੀ ਦੇ ਭਾਸ਼ਣ ਨਾਲ ਉਨ੍ਹਾਂ ਨੂੰ ਹੋਰ ਹੱਲਾਸ਼ੇਰੀ ਮਿਲੀ ਹੈ।ਸਕੂਲ ਮੁੱਖੀ ਪ੍ਰੀਤਮ ਸਿੰਘ ਮੱਲ ਸਿੰਘ ਵਾਲਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅਧਿਆਪਕ ਦਿਵਸ ਮੌਕੇ ਦਿੱਤਾ ਭਾਸ਼ਣ ਅਧਿਆਪਕਾਂ ਲਈ ਪ੍ਰੇਰਣਾ ਸਰੋਤ ਹੋ ਨਿੱਬੜਿਆ ਹੈ।ਉਨਾਂ ਨੂੰ ਅੱਜ ਸਕੂਲ ਚ ਕੰਮ ਕਰਦੇ ਅਧਿਆਪਕਾਂ ਚ ਨਵੀਂ ਰੂਹ ਦੇਣ ਨੂੰ ਮਿਲੀ ਹੈ।ਓਧਰ ਸਰਕਾਰੀ ਸੈਕੰਡਰੀ ਸਕੂਲ ਰਿਉਦ ਕਲਾਂ ਦੀ ਪ੍ਰਿੰਸੀਪਲ ਸ੍ਰ੍ਰੀਮਤੀ ਸੁਨੀਤਾ ਕੁਮਾਰੀ ਨੇ ਪ੍ਰਧਾਨ ਮੰਤਰੀ ਜੀ ਦੇ ਭਾਸ਼ਣ ਨੇ ਸਮਾਜਿਕ ਨਿਘਾਰ ਦਾ ਸ਼ਿਕਾਰ ਹੋ ਰਹੇ ਅਧਿਆਪਕ ਦੀ ਸਨਮਾਨਯੋਗ ਪਦਵੀ ਨੂੰ ਮੁੜ ਸਰਜੀਤ ਕਰਨ ਲਈ ਬੇਹੱਦ ਸ਼ਲਾਘਾਯੋਗ ਗਰਦਾਨਦਿਆਂ ਭਾਸ਼ਣ ਨੂੰ ਅਧਿਆਪਕ ਹਿੱਤ ਚ ਇੱਕ ਵੱਡਾ ਕਦਮ ਦੱਸਿਆ ਹੈ।