ਸੂਬੇ ਦੇ 163 ਸ਼ਹਿਰਾਂ, ਕਸਬਿਆਂ ਨੂੰ ਸੌ ਫੀਸਦੀ ਸੀਵਰੇਜ਼ ਤੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਦੇ ਹੁਕਮ
Posted on:- 08-09-2014
ਚੰਡੀਗੜ੍ਹ
: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਤੇ ਸਥਾਨਕ
ਸਰਕਾਰਾਂ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਸੂਬੇ ਦੇ ਸਾਰੇ 163 ਸ਼ਹਿਰਾਂ/ਕਸਬਿਆਂ ਨੂੰ
ਫਰਵਰੀ 2015 ਤੱਕ ਸੀਵਰੇਜ਼ ਤੇ ਪੀਣ ਵਾਲੇ ਪਾਣੀ ਦੀ ਸਪਲਾਈ 100 ਫੀਸਦੀ ਮੁਹੱਈਆ ਕਰਵਾਈ
ਜਾਵੇ।
ਸੂਬੇ 'ਚ ਚੱਲ ਰਹੇ ਸੀਵਰੇਜ਼ ਤੇ ਪਾਣੀ ਦੀ ਸਪਲਾਈ ਦੇ ਪ੍ਰਾਜੈਕਟÎਾਂ ਦਾ ਜਾਇਜ਼ਾ
ਲੈਂਦੇ ਹੋਏ ਸ. ਬਾਦਲ ਨੇ ਕਿਹਾ ਕਿ 10 ਨਗਰ ਨਿਗÎਮਾਂ, 22 ਪਹਿਲੀ ਸ਼੍ਰੇਣੀ ਦੇ, 43
ਦੂਜੀ ਸ਼੍ਰੇਣੀ ਦੇ, 28 ਤੀਜੀ ਸ਼੍ਰੇਣੀ ਦੇ ਅਤੇ 60 ਨਗਰ ਪੰਚਾਇਤਾਂ ਵਿਖੇ ਸੀਵਰੇਜ਼ ਪਾਉਣ,
ਪਾਣੀ ਦੀ ਸਪਲਾਈ ਪਹੁੰਚਾਉਣ ਅਤੇ ਸੀਵੇਰਜ਼ ਟ੍ਰੀਟਮੈਂਟ ਪਲਾਂਟ ਸਥਾਪਨਾ ਦਾ ਕੰਮ ਤੇਜ਼ੀ
ਨਾਲ ਮੁਕੰਮਲ ਕੀਤਾ ਜਾਵੇ।
ਕੰਮ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਸ. ਬਾਦਲ ਵਲੋਂ
ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ਨੂੰ ਆਜਾਦ ਏਜੰਸੀ ਵਲੋਂ ਨਾਮਜਦ ਕੀਤਾ ਗਿਆ ਹੈ ਜੋ ਕਿ
ਸਾਰੇ ਪ੍ਰਾਜੈਕਟਾਂ ਦੀ ਸਮੇਂ-ਸਮੇਂ ਸਿਰ ਜਾਂਚ ਕਰਕੇ ਗੁਣਵੱਤਾ ਬਾਰੇ ਰਿਪਰੋਟ ਪੇਸ਼
ਕਰੇਗੀ ।
ਜਵਾਹਰ ਲਾਲ ਨਹਿਰੂ ਅਰਬਨ ਰਿਨਿਊਵਲ ਮਿਸ਼ਨ ਤਹਿਤ ਚੱਲ ਰਹੇ ਪ੍ਰਾਜੈਕਟਾਂ ਦੀ
ਗੁਣਵੱਤਾ ਬਰਕਰਾਰ ਰੱਖਣ ਲਈ ਆਈ.ਆਰ.ਐਮ.ਏ. ਅਤੇ ਪੀ.ਆਈ.ਡੀ.ਬੀ. ਦੇ ਪ੍ਰਾਜੈਕਟਾਂ ਲਈ
ਵੈਪਕਾਸ ਏਜੰਸੀ ਤਕਨੀਕੀ ਗੁਣਵੱਤਾ ਬਾਰੇ ਨਿਗਰਾਨੀ ਕਰੇਗੀ। ਸ. ਬਾਦਲ ਨੇ ਨਾਲ ਹੀ ਕਿਹਾ
ਕਿ ਸਾਰੇ ਪ੍ਰਾਜੈਕਟਾਂ ਲਈ ਪੰਜਾਬ ਸੀਵਰੇਜ਼ ਤੇ ਵਾਟਰ ਸਪਲਾਈ ਬੋਰਡ ਓਵਰਆਲ ਨਿਗਰਾਨ ਏਜੰਸੀ
ਹੋਵੇਗੀ ਅਤੇ ਮੁੱਖ ਮੰਤਰੀ, ਪੰਜਾਬ ਦੇ ਤਕਨੀਕੀ ਸਲਾਹਕਾਰ ਅਧਿਕਾਰੀਆਂ ਦੀ ਟੀਮ ਦੀ
ਅਗਵਾਈ ਕਰਨਗੇ।
ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੇ ਉਪ ਮੁੱਖ ਮੰਤਰੀ ਨੂੰ ਜਾਣੁੰ
ਕਰਵਾਇਆ ਕਿ 69 ਸ਼ਹਿਰਾਂ ਵਿਚ ਪਾਣੀ ਦੀ ਸਪਲਾਈ, 47 ਵਿਚ ਸੀਵਰੇਜ਼ ਪ੍ਰਾਜੈਕਟ ਅਤੇ 61
ਵਿਚੋਂ 35 ਵਿਚ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਇਸ ਤੋਂ
ਇਲਾਵਾ ਬਾਕੀ 26 ਕਸਬਿਆਂ ਵਿਚ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਦੀ ਸਥਾਪਨਾ ਲਈ ਜਲਦ ਹੀ
ਕੰਮ ਸ਼ੁਰੂ ਕੀਤਾ ਜਾਵੇਗਾ ਜਦਕਿ 15 ਵਿਖੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਸਥਾਪਿਤ ਹੋ ਚੁੱਕੇ
ਹਨ।
ਸ. ਬਾਦਲ ਨੇ ਇਹ ਵੀ ਹੁਕਮ ਦਿੱਤੇ ਕਿ ਸੀਵਰੇਜ਼ ਦੀ ਸਫਾਈ ਲਈ ਅਤਿ ਆਧੁਨਿਕ
ਤਕਨੀਕ ਦਾ ਇਸਤੇਮਾਲ ਕੀਤਾ ਜਾਵੇ ਤੇ ਸੁਪਰ ਸਕਰ ਮਸ਼ੀਨਾਂ ਵਰਤੀਆਂ ਜਾਣ। ਉਪ ਮੁੱਖ ਮੰਤਰੀ
ਨੇ ਡਿਪਟੀ ਕਮਿਸ਼ਨਰਾਂ ਲਈ ਹਦਾਇਤ ਜਾਰੀ ਕੀਤੀ ਕਿ ਉਹ ਸੀਵਰੇਜ਼ ਟ੍ਰੀਟਮੈਂਟ ਪਲਾਂਟ ਸਥਾਪਿਤ
ਕਰਨ ਲਈ ਜ਼ਮੀਨ ਐਕਵਾਇਰ ਬਾਰੇ ਰਿਪੋਰਟ ਦੋ ਦਿਨਾਂ ਦੇ ਅੰਦਰ-ਅੰਦਰ ਭੇਜਣ ਤੇ ਨਾਲ ਹੀ
ਡਿਪਟੀ ਕਮਿਸ਼ਨਰਾਂ ਨੂੰ ਸਬੰਧਿਤ ਜਿਲਿਆਂ ਅੰਦਰ ਚੱਲ ਰਹੇ ਪ੍ਰਾਜੈਕਟਾਂ ਦੇ ਨਿਗਰਾਨ
ਅਧਿਕਾਰਤ ਕਰਕੇ ਮਹੀਨਾਵਾਰ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ।
ਇਸ ਮੌਕੇ ਮੁੱਖ
ਸੰਸਦੀ ਸਕੱਤਰ ਸੋਮ ਪ੍ਰਕਾਸ਼, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ,
ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਸ਼ੋਕ ਗੁਪਤਾ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼
ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੀ.ਕੇ. ਤਿਵਾੜੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
ਦੇ ਚੇਅਰਮੈਨ ਰਵਿੰਦਰ ਸਿੰਘ, ਪੀ.ਆਈ.ਡੀ.ਬੀ. ਦੇ ਐਮ.ਡੀ. ਯੋਗੇਸ਼ ਗੋਇਲ , ਮੁੱਖ
ਇੰਜੀਨੀਅਰ ਆਰ.ਕੇ.ਗੋਇਲ ਤੇ ਆਰ.ਪੀ. ਗੁਪਤਾ ਹਾਜ਼ਰ ਸਨ।