4700 ਤੋਂ ਵੱਧ ਐਸੋਸੀਏਟਿਡ ਸਕੂਲਾਂ 'ਤੇ ਛਾਂਟੀ ਦੀ ਤਲਵਾਰ ਲਟਕੀ
Posted on:- 08-09-2014
ਮੋਹਾਲੀ : ਪੰਜਾਬ
ਸਕੂਲ ਸਿੱਖਿਆ ਬੋਰਡ ਨਾਲ ਐਸੋਸੀਏਟਿਡ 4700 ਤੋਂ ਵੱਧ ਸਕੂਲਾਂ ਨੂੰ 2015 ਤੋਂ ਵਾਧੇ
'ਤੇ ਸਵਾਲਿਆ ਚਿੰਨ੍ਹ ਲੱਗ ਕੇ ਛਾਂਟੀ ਦੀ ਤਲਵਾਰ ਲਟਕ ਗਈ ਹੈ। ਮੀਟਿੰਗ ਵਿੱਚ
ਪੀ.ਪੀ.ਐਸ.ਓ ਵੱਲੋਂ ਪ੍ਰਾਈਵੇਟ ਪ੍ਰੀਖਿਆਵਾਂ ਸ਼ੁਰੂ ਕਰਨ ਦੀ ਮੰਗ ਕੀਤੀ ਗਈ।
ਅੱਜ
ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ
ਹੋਈ, ਜਿਸ ਵਿੱਚ ਸਿੱਖਿਆ ਸਕੱਤਰ ਅੰਜਲੀ ਭਾਂਵਰਾ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮਨਜੀਤ
ਸਿੰਘ.ਜੀ.ਕੇ, ਸਿੱਖਿਆ ਬੋਰਡ ਦੀ ਚੇਅਰਪਰਸਨ ਡਾ ਤੇਜਿੰਦਰ ਕੌਰ ਧਾਲੀਵਾਲ, ਸਕੱਤਰ
ਗੁਰਿੰਦਰਪਾਲ ਸਿੰਘ ਬਾਠ, ਡਾਇਰੈਕਟਰ ਅਕਾਦਮਿਕ ਅੰਮ੍ਰਿਤਾ ਗਿੱਲ, ਪੰਜਾਬ ਪ੍ਰਾਈਵੇਟ ਸਕੂਲ
ਆਰਗੇਨਾਈਜ਼ੇਸ (ਪੀਪੀਐਸਓ) ਦੇ ਪ੍ਰਧਾਨ ਦੀਦਾਰ ਸਿੰਘ ਢੀਂਡਸਾ, ਸਕੱਤਰ ਜਨਰਲ ਤੇਜਪਾਲ
ਸਿੰਘ, ਦੇਵਰਾਜ ਪਹੂਜਾ, ਯੂਨਾਈਟਿਡ ਐਸੋਸੀਏਸ਼ਨ ਸਕੂਲਜ਼ ਦੇ ਪ੍ਰਧਾਨ ਸੁਰਜੀਤ ਸਿੰਘ ਸੰਧੂ,
ਵਿੱਤ ਸਕੱਤਰ ਲਖਬੀਰ ਸਿੰਘ ਅਤੇ ਸਹਿਯੋਗੀ ਸਕੂਲਾਂ ਦੀਆਂ ਹੋਰ ਜਥੇਬੰਦੀਆਂ ਦੇ ਆਗੂ
ਸੁਦਰਸ਼ਨ ਸ਼ਰਮਾ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ
ਅਤੇ ਸਿੱਖਿਆ ਬੋਰਡ ਨੇ 4700 ਐਸੋਸੀਏਟਿਡ ਸਕੂਲਾਂ ਨੂੰ 2015 ਤੋਂ ਵਾਧੇ ਲਈ ਪ੍ਰਫਾਰਮੇ
ਦੀ ਥਾਂ 'ਤੇ ਸਾਰੇ ਸਕੂਲਾਂ ਪਾਸੋਂ ਸਵੈ ਘੋਸ਼ਣਾ ਪ੍ਰਫਾਰਮਾਂ 15 ਸਤੰਬਰ ਤੋਂ 30 ਸਤੰਬਰ
ਤੱਕ ਭਰਕੇ ਭੇਜਣਾ ਪਵੇਗਾ, ਜਿਸ ਵਿਚ ਸਕੂਲ ਨੂੰ ਦੱਸਣਾ ਪਵੇਗਾ ਕਿ ਪਿਛਲੇ ਤਿੰਨ ਸਾਲਾਂ
ਵਿੱਚ ਸਕੂਲ ਵੱਲੋਂ ਕੀ ਡਿਵੈਲਪਮੈਂਟ ਕੀਤੀ ਗਈ ਹੈ, ਸਕੂਲ ਦੀ ਜ਼ਮੀਨ ਵਿੱਚ ਕਿੰਨਾਂ ਵਾਧਾ
ਕੀਤਾ ਗਿਆ ਹੈ, ਸਕੂਲ ਵਿੱਚ ਕਿੰਨੇ ਟਰੇਂਡ ਅਧਿਆਪਕ ਰੱਖੇ ਗਏ ਹਨ, ਸਕੂਲ ਦੇ ਕਮਰਿਆਂ ਦਾ
ਕੀ ਅਕਾਰ ਹੈ ਅਤੇ ਲਾਇਬਰੇਰੀ ਅਤੇ ਲਬਾਰਟਰੀਆਂ ਬਾਰੇ ਸੂਚਨਾ ਭਰਕੇ ਦੇਣੀ ਪਵੇਗੀ। ਇਸ ਦੇ
ਨਾਲ ਹੀ ਸਕੂਲ ਦੀ ਤਾਜ਼ਾ ਇਕ ਫੋਟੋ ਵੀ ਭੇਜਣੀ ਪਵੇਗੀ। ਮੀਟਿੰਗ ਵਿੱਚ ਅਧਿਕਾਰੀਆਂ ਦੀ ਇਕ
ਰਾÂੋ ਸੀ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲ ਦੇ ਇਨਫਰਾਸਟਰੈਕਚਰ ਨਾਲ
ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਕੂਲ ਸਹੀ ਅਰਥਾਂ ਵਿੱਚ ਸਕੂਲ ਲੱਗਣਾ
ਚਾਹੀਦਾ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਸਕੂਲਾਂ ਵੱਲੋਂ ਸਵੈ ਘੋਸ਼ਣਾ ਪ੍ਰਫਾਰਮਾਂ
ਪ੍ਰਾਪਤ ਹੋਣ 'ਤੇ ਸਿੱਖਿਆ ਬੋਰਡ ਅਤੇ ਸਰਕਾਰ ਇਸ ਤੇ ਫੈਸਲਾ ਕਰੇਗੀ ਕਿ ਕਿਹੜੇ ਸਕੂਲਾਂ
ਦਾ ਨਿਰੀਖਣ ਕੀਤਾ ਜਾਵੇ ਅਤੇ ਇਸ ਉਪਰੰਤ ਹੀ ਸਕੂਲਾਂ ਦੀ ਆਰਜ਼ੀ ਮਾਨਤਾ ਵਿੱਚ ਵਾਧਾ ਕੀਤਾ
ਜਾਵੇਗਾ।
ਇਸ ਸਬੰਧੀ ਸੰਪਰਕ ਕਰਨ 'ਤੇ ਪੰਜਾਬ ਪ੍ਰਾਈਵੇਟ ਸਕੂਲ ਆਰਗ਼ੇਨਾਈਜ਼ੇਸ਼ਨ ਦੇ
ਸਕੱਤਰ ਜਨਰਲ ਤੇਜਪਾਲ ਸਿੰਘ ਨੇ ਕਿਹਾ ਕਿ ਮੀਟਿੰਗ ਵਿੱਚ ਅਧਿਕਾਰੀਆਂ ਦਾ ਰੁੱਖ ਸਪੱਸ਼ਟ ਸੀ
ਕਿ ਐਸੋਸੀਏਸ਼ਨ ਖਤਮ ਕੀਤੀ ਜਾਵੇ, ਕਿਉਂਕਿ ਇਹ ਸਕੂਲਾਂ ਨੂੰ ਕੇਵਲ ਆਰਜ਼ੀ ਰਾਹਤ ਸੀ।
ਤੇਜਪਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਰਕ ਦਿੱਤਾ ਗਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ
ਹਾਈ ਕੋਰਟ ਨੇ ਇਕ ਪਟੀਸ਼ਨ ਵਿੱਚ ਸਰਕਾਰ ਦੇ ਐਸੋਸੀਏਟਿਡ ਦੇ ਸੰਕਲਪ ਨੂੰ ਰੱਦ ਨਹੀਂ ਕੀਤਾ
ਸਗੋਂ ਅਸਿੱਧੇ ਤੌਰਤੇ ਪ੍ਰਵਾਨਗੀ ਦਿਤੀ ਹੈ।
ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ
ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਏਜੰਸੀਆਂ ਨੇ ਸਾਰਿਆਂ ਲਈ ਸਿੱਖਿਆ ਦਾ ਟੀਚਾ
2015 ਮਿਥਿਆ ਗਿਆ ਸੀ ਜੋ ਕਿ ਵਰਤਮਾਨ ਹਾਲਤ ਵਿੱਚ ਇਹ ਟੀਚਾ ਪ੍ਰਾਪਤ ਨਹੀਂ ਹੋ ਸਕਿਆ ।
ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਇਹ ਵਰਲਡ ਬੈਂਕ ਵੱਲੋਂ ਇਹ ਟੀਚਾ 2030 ਤੱਕ ਮਿਥਿਆ
ਗਿਆ ਹੈ ਇਸ ਲਈ ਪੰਜਾਬ ਐਸੋਸੀਏਟਿਡ ਸਕੂਲਾਂ ਨੂੰ ਢਾਂਚਾ ਵਿਕਸਤ ਕਰਨ ਲਈ ਵੀ 2030 ਤੱਕ
ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੀਪੀਐਸਓ ਵੱਲੋਂ ਮੰਗ ਕੀਤੀ ਗਈ ਕਿ ਜੇਕਰ
ਸਰਕਾਰ ਨੇ ਐਸੋਸੀਏਟਿਡ ਸਕੂਲ ਬੰਦ ਕਰਨੇ ਹਨ ਤਾਂ ਦਸਵੀਂ ਅਤੇ ਬਾਰਵੀਂ ਸ੍ਰੇਣੀ ਦੀ
ਪ੍ਰਾਈਵੇਟ ਪ੍ਰੀਖਿਆ ਦੇਣ ਦੀ ਆਗਿਆ ਦਿਤੀ ਜਾਵੇ। ਤੇਜਪਾਲ ਨੇ ਦੱਸਿਆ ਕਿ ਸਿੱਖਿਆ ਮੰਤਰੀ
ਵੱਲੋਂ ਇਹ ਭਰੋਸਾ ਦਿਤਾ ਗਿਆ ਕਿ ਉਹ ਇਸ ਮੰਗ ਤੇ ਹਮਦਰਦੀ ਨਾਲ ਵਿਚਾਰ ਕਰਕੇ ਕੋਈ ਫੈਸਲਾ
ਕਰਨਗੇ। ਇਸ ਦੌਰਾਨ ਯੂਨਾਈਟਿਡ ਐਸੋਸੀਏਸ਼ਨ ਸਕੂਲ ਦੇ ਪ੍ਰਧਾਨ ਸੁਰਜੀਤ ਸਿੰਘ ਸੰਧੂ, ਵਿੱਤ
ਸਕੱਤਰ ਲਖਬੀਰ ਸਿੰਘ ਨੇ ਦੱਸਿਆ ਮੀਟਿੰਗ ਵਿੱਚ ਸ਼ਾਮਲ ਕੇਵਲ ਐਸੋਸੀਏਟਿਡ ਸਕੂਲ ਦੇ ਆਗੂਆਂ
ਵੱਲੋਂ ਇਕ ਜਾਇੰਟ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਹਰ ਐਸੋਸੀਏਟਿਡ
ਜਥੇਬੰਦੀ ਦੇ ਦੋ ਆਗੂ ਸ਼ਾਮਲ ਹੋਣਗੇ ਅਤੇ ਉਹ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਅਤੇ ਉਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ ਅਤੇ ਅਗਲੇ ਐਕਸਨ ਤਹਿ
ਕਰਨਗੇ।