ਵਿਦੇਸ਼ 'ਚ ਗਏ ਨੌਜਵਾਨ ਦਾ ਸਾਥੀਆਂ ਵੱਲੋਂ ਕਤਲ
Posted on:- 08-09-2014
ਅੰਬਾਲਾ : 44 ਸਾਲ ਦੇ ਜਰਨੈਲ ਦੀ
ਲਾਸ਼ ਕੋਰੀਆ ਤੋਂ ਅੰਬਾਲਾ ਆਉਂਦੇ ਹੀ ਕੋਹਰਾਮ ਮਚ ਗਿਆ। ਲਾਸ਼ ਦੇਖਦੇ ਹੀ ਔਰਤਾਂ ਚੀਕ
ਪਈਆਂ। ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਸਭ ਤੋਂ ਬੁਰੀ ਹਾਲਤ ਉਸ ਦੀ ਪਤਨੀ ਰਾਣੀ
ਦੀ ਸੀ। ਨਾਲ ਹੀ ਪਿਤਾ ਦੀ ਮੌਤ ਕਾਰਨ ਉਸ ਦੇ ਮਾਸੂਮ ਬੱਚੇ ਵੀ ਵਿਲਖ ਰਹੇ ਸਨ। ਸ਼ਿਕਾਇਤ
ਦੇ ਬਾਵਜੂਦ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਕਰਕੇ ਪਰਿਵਾਰ ਨੇ ਲਾਸ਼ ਨਾਲ ਅੰਬਾਲਾ ਹਿਸਾਰ
ਹਾਈਵੇ 'ਤੇ ਹੀ ਬੈਠਣ ਦਾ ਐਲਾਨ ਕਰ ਦਿੱਤਾ। ਵੱਡੀ ਗਿਣਤੀ ਵਿਚ ਔਰਤਾਂ ਵੀ ਸੜਕ ਤੇ ਬੈਠ
ਗਈਆਂ। ਹਾਈਵੇ 'ਤੇ ਆਵਾਜਾਈ ਵਿਵਸਥਾ ਵਿਗੜ ਗਈ। ਵਿਦੇਸ਼ 'ਚ ਬੈਠੇ ਦੋਸ਼ੀਆਂ ਖਿਲਾਫ ਕਾਰਵਾਈ
ਦਾ ਭਰੋਸਾ ਮਿਲਣ ਤੋਂ ਬਾਅਦ ਹੀ ਪਰਿਵਾਰ ਵਾਲੇ ਹਾਈਵੇ ਤੋਂ ਹਟਣ ਲਈ ਰਾਜ਼ੀ ਹੋਏ। ਬਾਅਦ
'ਚ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਕੋਰੀਆ 'ਚ ਲਗਭਗ ਤਿੰਨ
ਮਹੀਨੇ ਤੋਂ ਲਾਪਤਾ ਰੂਪੋਮਾਜਰਾ ਦੇ ਜਰਨੈਲ ਸਿੰਘ ਦੀ ਲਾਸ਼ ਕੁਝ ਦਿਨ ਪਹਿਲਾਂ ਹੀ ਕੋਰੀਆਈ
ਪੁਲਿਸ ਨੂੰ ਮਿਲੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਕਤਲ ਹੋਣ ਦੀ ਪੁਸ਼ਟੀ ਕੀਤੀ। ਜਦੋਂ
ਪਰਿਵਾਰ ਨੂੰ ਜਰਨੈਲ ਦੇ ਕਤਲ ਦੀ ਖਬਰ ਮਿਲੀ ਤਾਂ ਸ਼ੱਕ ਪਿੰਡ ਦੇ ਹੀ ਪਵਨ ਕੁਮਾਰ ਅਤੇ ਉਸ
ਦੇ ਭਰਾ ਰਾਮ ਸਿੰਘ 'ਤੇ ਗਿਆ। ਪਵਨ ਨੇ ਹੀ 7 ਲੱਖ ਰੁਪਏ ਲੈ ਕੇ ਉਸ ਨੂੰ ਕੋਰੀਆ 'ਚ ਸੈਟਲ
ਕਰਨ ਦੀ ਗੱਲ ਕਹੀ ਸੀ। ਛੋਟੇ ਭਰਾ ਬਲਵਿੰਦਰ ਨੇ ਦੱਸਿਆ ਕਿ ਕੁਝ ਦਿਨ ਬਾਅਦ ਹੀ ਜਰਨੈਲ
ਨੂੰ ਚੰਗਾ ਕੰਮ ਮਿਲ ਗਿਆ। ਕੁਝ ਮਹੀਨੇ ਤਕ ਤਾਂ ਸਭ ਕੁਝ ਠੀਕ ਰਿਹਾ। ਪਿੱਛੋਂ ਪਵਨ, ਰਾਮ
ਸਿੰਘ, ਨਰਾਇਣਗੜ੍ਹ ਦਾ ਨਗਾਂਵਾ ਦਾ ਭੁਪਿੰਦਰ ਸਿੰਘ, ਪਿਹੋਵਾ ਦਾ ਗੁਰਮੀਤ ਸਿੰਘ ਤੇ ਰੋਪੜ
ਦਾ ਬਿੰਦਰ ਸਿੰਘ ਉਸ ਨਾਲ ਰੰਜਿਸ਼ ਰੱਖਣ ਲੱਗ ਪਏ। ਬਲਵਿੰਦਰ ਦਾ ਦੋਸ਼ ਹੈ ਕਿ ਇਸੇ ਕਰਕੇ
ਉਸ ਦੇ ਭਰਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜ਼ਖਮੀ ਹਾਲਤ ਵਿਚ ਉਸ ਨੂੰ
ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਥੋਂ ਉਸ ਨੂੰ ਅਗਵਾ ਕਰ ਲਿਆ ਗਿਆ।