ਰਾਸ਼ਟਰਪਤੀ ਮੋਰਸੀ ਨੂੰ ਮਿਲ ਸਕਦੀ ਹੈ ਫਾਂਸੀ ਦੀ ਸਜ਼ਾ!
Posted on:- 08-09-2014
ਕਾਹਿਰਾ : ਮਿਸਰ ਦੇ
ਅਹੁਦਾਮੁਕਤ ਰਾਸ਼ਟਰਪਤੀ ਮੁਹੰਮਦ ਮੋਰਸੀ ਨੂੰ ਕਤਰ ਨੂੰ ਕੌਮੀ ਸੁਰੱਖਿਆ ਸਬੰਧੀ ਦਸਤਾਵੇਜ਼
ਲੀਕ ਕਰਨ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਹੋ ਸਕਦੀ ਹੈ। ਸੂਤਰਾਂ ਮੁਤਾਬਕ ਸਰਕਾਰੀ
ਇਸਤਿਗਾਸਾ ਪੱਖ ਨੇ ਮੋਰਸੀ ਖਿਲਾਫ ਕਈ ਗੰਭੀਰ ਦੋਸ਼ ਲਗਾਏ ਹਨ, ਜਿਨ੍ਹਾਂ 'ਚ ਮੌਤ ਦੀ ਸਜ਼ਾ
ਹੋ ਸਕਦੀ ਹੈ।
ਮੋਰਸੀ ਅਤੇ 10 ਹੋਰ 'ਤੇ ਕਤਰ ਦੀ ਖੁਫੀਆ ਏਜੰਸੀ ਅਤੇ ਦੋਹਾ ਸਥਿਤ
ਅਲ-ਜਜ਼ੀਰਾ ਚੈਨਲ ਨੂੰ ਕੌਮਾਂਤਰੀ ਸੰਗਠਨ ਮੁਸਲਿਮ ਬ੍ਰਦਰਹੁੱਡ ਦੇ ਹੁਕਮ 'ਤੇ ਕੌਮੀ
ਸੁਰੱਖਿਆ ਨਾਲ ਸਬੰਧਿਤ ਫਾਈਲਾਂ ਦੇਣ ਲਈ ਮੁਕੱਦਮਾ ਚੱਲੇਗਾ। ਮਿਸਰ 'ਚ ਸਾਲ 2013 ਦੇ ਮੱਧ
'ਚ ਮੋਰਸੀ ਦੇ ਸ਼ਾਸਨ ਖਿਲਾਫ ਪ੍ਰਦਰਸ਼ਨ ਤੋਂ ਬਾਅਦ ਫੌਜ ਨੇ ਉਨ੍ਹਾਂ ਦੀ ਸਰਕਾਰ ਡੇਗ
ਦਿੱਤੀ ਸੀ, ਜਿਸ ਤੋਂ ਬਾਅਦ ਮਿਸਰ ਅਤੇ ਕਤਰ ਦੇ ਸਬੰਧ ਤਣਾਅਪੂਰਨ ਹਨ। ਕਤਰ ਮਾਰਸੀ ਦੀ
ਮੁਸਲਿਮ ਬ੍ਰਦਰਹੁੱਡ ਪਾਰਟੀ ਦਾ ਇਕ ਮੁੱਖ ਸਹਿਯੋਗੀ ਹੈ, ਜਿਸ ਨੂੰ ਮਿਸਰ ਦੀ ਸਰਕਾਰ ਨੇ
ਦਸੰਬਰ 2013 'ਚ ਦਹਿਸ਼ਤਗਰਦ ਸੰਗਠਨ ਐਲਾਨ ਕਰ ਦਿੱਤਾ ਹੈ।