ਕੁੱਤਿਆਂ ਦੀਆਂ ਦੌੜਾ ਦਾ ਦੂਸਰਾ ਸਾਲਾ ਟੂਰਨਮੈਂਟ ਹੋਇਆ
Posted on:- 08-09-2014
- ਹਰਬੰਸ ਬੁੱਟਰ
ਕੈਲਗਰੀ ਗਰੇਅਹੁੰਡ ਵੱਲੋਂ ਇਸ ਵਾਰ ਕੁਤਿਆਂ ਦੀਆਂ ਦੌੜਾ ਦਾ ਦੂਸਰਾ ਸਾਲਾਨਾ ਟੂਰਨਮੈਂਟ ਕਰਵਾਇਆ ਗਿਆ, ਜਿਸ ਵਿੱਚ ਕੈਨੇਡਾ ਵਿਚਲੇ 9 ਕੁੱਤਿਆਂ ਦੀ ਟੀਮ ਬ੍ਰਿਟਿਸ਼ ਕੋਲੰਬੀਆਂ ਤੋਂ ਬਾਕੀ ਅਮਰੀਕਾ ਅਤੇ ਕੁੱਲ ਮਿਲਾ ਕੇ 21 ਸ਼ਿਕਾਰੀ ਕੁੱਤਿਆਂ ਦੀਆਂ ਟੀਮਾਂ ਨੇ ਬਹੁਤ ਹੀ ਭਰਵੇਂ ਹੁੰਗਾਰੇ ਨਾਲ ਹਿੱਸਾ ਲਿਆ। ਪਹਿਲਾ ਇਨਾਮ 1100 ਡਾਲਰ ਸਰੀ ਨਿਵਾਸੀ ਉਦੇਸਵੀਰ ਸੰਧੂ ਦਾ ਕੁੱਤਾ ਜੈਕ ,ਮਨਤੇਜ ਸਿੰਘ ਗੁੱਜਰਵਾਲ ਦੇ ਕੁੱਤੇ ਸੁਪਰ ਸਪਾਰਕ ਨੂੰ ਹਰਾਕੇ ਬਾਜ਼ੀ ਲੈ ਗਿਆ ।
ਇਸ ਮੌਕੇ ਬਾਕੀ ਹੋਰ ਚਾਰ ਕਰਮ ਬਾਰ ਜੇਤੂ ਰਹਿਣ ਵਾਲੇ ਕੁੱਤਿਆਂ ਨੂੰ ਵੀ ਇਨਾਮ ਦਿੱਤੇ ਗਏ । ਸਪਾਂਸਰ ਵੀਰਾਂ ਨੂੰ ਵਿਸ਼ੇਸ਼ ਟਰਾਫੀਆਂ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਪਰਬੰਧਕਾਂ ਵਿੱਚੋਂ ਰਾਜਾ ਮੋਖਾ ਨੇ ਦੱਸਿਆ ਕਿ ਸੌਂਕ ਵੱਜੋਂ ਇਹ ਦੌੜਾਂ ਦਾ ਆਯੋਜਿਨ ਕਰਦੇ ਹਨ। ਭਾਵੇਂ ਕੁਝ ਸੰਸਥਾਵਾਂ ਇਹਨਾਂ ਦੌੜਾ ਦਾ ਵਿਰੋਧ ਵੀ ਕਰਦੀਆਂ ਹਨ ਕਿ ਉਹ ਜਾਨਵਰਾਂ ਨੂੰ ਤੰਗ ਕਰਦੇ ਹਨ। ਪਰ ਰਾਜਾ ਮੋਖਾ ਅਨੁਸਾਰ ਉਹ ਕੁੱਤਿਆਂ ਦੇ ਅੱਗੇ ਸਿਰਫ ਨਕਲੀ ਖਰਗੋਸ ਹੀ ਦੌੜਾਉਂਦੇ ਹਨ ਸੋ ਜਿਸ ਵਜਾਹ ਕਰਕੇ ਉਹ ਕਿਸੇ ਜਾਨਵਰ ਨੂੰ ਤੰਗ ਨਹੀਂ ਕਰਦੇ ।
ਜਿੱਥੇ ਇਸ ਮੌਕੇ ਲੋਕਾਂ ਨੇ ਦੋੜਾਂ ਦਾ ਆਨੰਦ ਮਾਣਿਆ ਉੱਥੇ ਨਾਲੋ ਨਾਲ ਬਲਬੀਰ ਗੋਰਾ ਦੀ ਸ਼ੇਅਰੋ ਸ਼ਾਇਰੀ ਵਾਲੀ ਕੁਮੈਂਟਰੀ ਅਤੇ ਸਰੂਪ ਮੰਡੇਰ ਦੀ ਕੁੱਤਿਆਂ ਬਾਰੇ ਕਵੀਸ਼ਰੀ ਵੀ ਖਿੱਚ ਦਾ ਕੇਂਦਰ ਰਹੀ। ਪਰਬੰਧਕਾਂ ਦੀ ਟੀਮ ਵੱਲੋਂ ਰਾਜ ਗਰੇਵਾਲ ਅਤੇ ਅੰਮ੍ਰਿਤਪਾਲ ਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਨੇ ਇਹਨਾਂ ਦੌੜਾ ਲਈ ਆਪਣਾ ਫਾਰਮ ਹਾਉਸ ਮੁਹੱਈਆ ਕਰਵਾਇਆ। ਰਾਜਾ ਮੋਖਾ ਅਨੁਸਾਰ ਇਹਨਾਂ ਦੌੜਾ ਲਈ ਸਪਾਂਸਰ ਵੀਰਾਂ ਤੋਂ ਇਲਾਵਾ ਗੁਰਪ੍ਰੀਤ ਮਾਨ, ਮੋਹਣਾ ਗਰੇਵਾਲ, ਸੱਤੀ ਢੱਟ, ਹੈਪੀ ਰਸੀਨ ,ਜੱਸਾ ਪੱਡਾ ,ਹੈਰੀ ਗੋਸਲ, ਰਾਮਾ ਬਰਾੜ ਨੇ ਵਿਸੇਸ ਸਹਿਯੋਗ ਦਿੱਤਾ ।