ਜਿਮ ਪ੍ਰੈਂਟਿਸ ਨੇ ਜਿੱਤੀ ਪਾਰਟੀ ਲੀਡਰਸ਼ਿੱਪ ਦੀ ਚੋਣ
Posted on:- 08-09-2014
- ਹਰਬੰਸ ਬੁੱਟਰ
ਕੈਲਗਰੀ :ਪਾਰਟੀ ਲੀਡਰਸ਼ਿੱਪ ਦੀ ਦੌੜ ਵਿੱਚੋਂ ਜਿਮ ਪ੍ਰੈਂਟਿਸ ਨੇ ਆਪਣੇ ਮੁਕਾਬਲੇ ਵਿੱਚ ਖਲੋਤੇ ਦੋ ਹੋਰ ਨਾਮਵਰ ਉਮੀਂਦਵਾਰਾਂ ਨੂੰ ਹਰਾ ਕੇ ਪਾਰਟੀ ਦੀ ਲੀਡਰਸ਼ਿੱਪ ਦੌੜ ਬੜੇ ਵੱਡੇ ਫਰਕ ਨਾਲ ਜਿੱਤ ਲਈ ਹੈ ।
ਕੁੱਲ ਭੁਗਤੀਆਂ 23386 ਵੋਟਾਂ ਦਾ 77% ਹਿੱਸਾ ਵਟੋਰਦੇ ਹੋਏ ਜਿਮ ਨੇ 17963 ਵੋਟਾਂ ਆਪਣੇ ਹੱਕ ਵਿੱਚ ਕਰ ਲਈਆਂ ਜਦੋਂ ਕਿ ਵਿਰੋਧੀ ਉਮੀਦਵਾਰਾਂ ਰਿੱਕ ਮੈਕਾਈਵਰ ਨੂੰ 2742 ਵੋਟਾਂ ਪਈਆਂ ਜਦੋਂ ਕੁਝ ਮਹੀਨੇ ਪਹਿਲਾਂ ਹੀ ਅਲਬਰਟਾ ਦੇ ਵਾਈਸ ਪ੍ਰੀਮੀਅਰ ਰਹੇ ਥਾਮਸ ਲੁਕਾਸ ਨੂੰ ਸਿਰਫ 2681 ਵੋਟਾਂ ਹੀ ਪਈਆਂ । ਆਪਣੀ ਜਿੱਤ ਉਪਰ ਖੁਸ਼ੀ ਜ਼ਾਹਿਰ ਕਰਦਿਆਂ ਜਿਮ ਪ੍ਰੈਂਟਿਸ ਨੇ ਕਿਹਾ ਕਿ, ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ, ਅਸੀਂ ਅੱਜ ਹੀ ਸਰਕਾਰ ਬਣਾਉਣ ਦਾ ਕੰਮ ਸ਼ੁਰੂ ਕਰ ਦਿਆਗੇ" ਜਿਮ ਨੇ ਕਿਹਾ ਉਹ ਪਾਰਟੀ ਦੇ ਹੇਠਾਂ ਗਏ ਗਰਾਫ ਨੂੰ ਉੱਪਰ ਚੁੱਕਣ ਲਈ ਹਰ ਕੋਸ਼ਿਸ਼ ਕਰਨਗੇ।
ਵਰਨਣਯੋਗ ਹੈ ਪਾਰਟੀ ਦੀ ਪਹਿਲੀ ਪ੍ਰੀਮੀਅਰ ਰਹੀ ਐਲੀਸਨ ਨੇ ਆਪਣੇ ਖਰਚਿਆਂ ਸਬੰਧੀ ਵਿਵਾਦਾਂ ਵਿੱਚ ਘਿਰ ਜਾਣ ਤੋਂ ਬਾਅਦ ਪ੍ਰੀਮੀਅਰ ਦੇ ਔਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਫਿਰ ਸਿਆਸਤ ਤੋਂ ਵੀ ਸਆਿਸ ਲੈ ਲਿਆ ਸੀ, ਜਿਸ ਕਾਰਨ ਪਾਰਟੀ ਲੀਡਰ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਜਿਮ ਨੇ ਅਲਬਰਟਾ ਦੇ ਹਰ ਪਾਰਟੀ ਮੈਂਬਰ ਤੱਕ ਪਹੁੰਚ ਕਰਕੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਵੋਟਰਾਂ ਅੰਦਰ ਆਪਣਾ ਵਿਸੇਸ ਸਥਾਨ ਬਣਾਇਆ ਸੀ। ਅੱਜ ਜਿਓਂ ਹੀ ਵੋਟਾਂ ਦੇ ਨਤੀਜੇ ਆਏ ਤਾਂ ਪੰਜਾਬੀ ਭਾਈਚਾਰੇ ਅੰਦਰ ਜਿਮ ਦੇ ਸਮਰਥਕਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ।
ਇਸ ਮੌਕੇ ਖੁਸੀ ਦਾ ਪ੍ਰਗਟਾਵਾ ਕਰਨ ਵਾਲੇ ਸੱਜਣਾ ਵਿੱਚ ਐਂਮ ਪੀ ਦਵਿੰਦਰ ਸੋਰੀ, ਮਨਿਸਟਰ ਅਲਬਰਟਾ ਮਨਮੀਤ ਭੁੱਲਰ,ਹਰਮੀਤ ਸਿੰਘ ਖੁੱਡੀਆਂ,ਬੀਰ ਸਿੰਘ ਚੌਹਾਨ,ਸੁੱਖ ਬਰਾੜ, ਗੁਰਪ੍ਰੀਤ ਰਾਣਾ ਸਿੱਧੂ, ਗੁਰਲਾਲ ਮਾਣੂਕੇ,ਮੋਹਰ ਸਿੰਘ ਗਿੱਲ ਮਾਣੂਕੇ,ਰੋਮੀ ਸਿੱਧੂ, ਬਲਜਿੰਦਰ ਸਿੰਘ ਸੰਧੂ,ਰਾਜਪਾਲ ਬਰਾੜ,ਜੱਗਾ ਰਾਊਕੇ,ਲਾਲੀ ਸਿੱਧੂ, ਗੋਲਡੀ ਚੌਹਾਨ, ਗੁਰਪ੍ਰੀਤ ਤੂਰ,ਲਾਡੀ ਗਿੱਲ ਅਤੇ ਕੈਲਗਰੀ ਦੇ ਹੋਰ ਬਹੁਤ ਸਾਰੇ ਸੱਜਣਾ ਦੇ ਨਾਂ ਸਾਮਿਲ ਹਨ।ਕਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੀ ਇਸ ਜਿੱਤ ਉੱਪਰ ਜਿਮ ਪਰੈਂਟਿਸ ਨੂੰ ਮੁਬਾਰਕਬਾਦ ਭੇਜੀ ਹੈ ,ਹਾਰਪਰ ਦਾ ਕਹਿਣਾ ਹੈ ਕਿ ਉਹ ਜਿਮ ਪ੍ਰੈਂਟਿਸ ਵਰਗੇ ਕਾਬਲ ਵਿਆਕਤੀ ਨਾਲ ਕੰਮ ਕਰਕੇ ਅਲਬਰਟਾ ਦੀ ਆਰਥਿਕ ਹਾਲਤ ਹੋਰ ਮਜ਼ਬੂਤ ਕਰਨ ਲਈ ਨਵੀਆਂ ਨੌਕਰੀਆਂ ਪੈਦਾ ਕਰਕੇ ਖੁਸ਼ੀ ਮਹਿਸੂਸ ਕਰਨਗੇ।