ਪਾਕਿਸਤਾਨ : ਹੜ੍ਹ ਨਾਲ ਹੁਣ ਤੱਕ 86 ਮੌਤਾਂ, ਕਈ ਜ਼ਖਮੀ
Posted on:- 06-09-2014
ਰਾਵਲਪਿੰਡੀ : ਪਾਕਿਸਤਾਨ
ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਉਤਰੀ-ਪੂਰਬੀ ਪੰਜਾਬ ਸੂਬੇ 'ਚ ਸ਼ੁੱਕਰਵਾਰ ਨੂੰ ਹੋਈ ਤੇਜ਼
ਬਾਰਸ਼ ਨਾਲ ਆਏ ਹੜ੍ਹ 'ਚ ਹੁਣ ਤੱਕ 86 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਮੌਤਾਂ ਲਾਹੌਰ ਸ਼ਹਿਰ 'ਚ ਹੋਈਆਂ ਹਨ।
ਰਾਵਲਪਿੰਡੀ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫਸੇ ਲੋਕਾਂ ਨੂੰ ਹੈਲੀਕਾਪਟਰ ਜ਼ਰੀਏ
ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ। ਜ਼ਿਆਦਾਤਰ ਲੋਕਾਂ ਦੀ ਮੌਤ ਘਰਾਂ ਦੀ ਛੱਤ
ਡਿੱਗਣ , ਜ਼ਮੀਨ ਖਿਸਕਣ ਅਤੇ ਕੁਝ ਦੀ ਕਰੰਟ ਲੱਗਣ ਨਾਲ ਹੋਈ ਹੈ।
ਪਾਕਿਸਤਾਨ ਦੇ ਮੌਸਮ
ਵਿਭਾਗ ਨੇ ਉਤਰੀ-ਪੂਰੀਬ ਪੰਜਾਬ ਅਤੇ ਕਸ਼ਮੀਰ 'ਚ ਹੜ੍ਹ ਦੀ ਚਿਤਾਵਨੀ ਜਾਰ ਕਰ ਦਿੱਤੀ ਹੈ।
ਆਉਣ ਵਾਲੇ ਦਿਨਾਂ 'ਚ ਹੋਰ ਜ਼ਿਆਦਾ ਬਾਰਸ਼ ਦੀ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ
ਜਾਨੀ-ਮਾਲੀ ਨੂੰ ਕਾਫੀ ਖਤਰਾ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ ਪਿਛਲੇ ਤਿੰਨ
ਹਫਤਿਆਂ ਤੋਂ ਵਿਰੋਧੀ ਪਾਰਟੀਆਂ ਦੇ ਜਾਰੀ ਪ੍ਰਦਰਸ਼ਨ ਨਾਲ ਦੇਸ਼ 'ਚ ਰਾਜਨੀਤਿਕ ਹਾਲਾਤ
ਪਹਿਲਾਂ ਤੋਂ ਹੀ ਕਾਫੀ ਗੰਭੀਰ ਬਣੇ ਹੋਏ ਹਨ। ਅਜਿਹੇ 'ਚ ਕੁਦਰਤੀ ਆਫਤ ਨੇ ਸਥਿਤੀ ਹੋਰ
ਗੰਭੀਰ ਕਰ ਦਿੱਤੀ ਹੈ।