ਜਵਾਹਿਰੀ ਦੇ ਐਲਾਨ ਮਗਰੋਂ ਦੇਸ਼ ਭਰ 'ਚ ਅਲਰਟ ਜਾਰੀ
Posted on:- 04-09-2014
ਨਵੀਂ ਦਿੱਲੀ : ਕੇਂਦਰ
ਦੀ ਸਰਕਾਰ ਨੇ ਅੱਜ ਅਲਕਾਇਦਾ ਦੇ ਉਸ ਵੀਡੀਓ ਬਾਅਦ ਦੇਸ਼ ਭਰ ਵਿੱਚ ਅਲਰਟ ਜਾਰੀ ਕੀਤਾ
ਹੈ, ਜਿਸ ਵਿੱਚ ਅਲਕਾਇਦਾ ਨੇ ਭਾਰਤ ਵਿੱਚ ਆਪਣੀ ਮੁਹਿੰਮ ਚਲਾਉਣ ਦੀ ਧਮਕੀ ਦਿੱਤੀ ਦੱਸੀ
ਜਾਂਦੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇੰਟੈਲੀਜੈਂਸ ਬਿਊਰੋ ਦੀ ਮੁੱਢਲੀ ਜਾਂਚ
ਵਿੱਚ ਵੀਡੀਓ ਅਸਲੀ ਪਾਏ ਜਾਣ ਬਾਅਦ Àੁੱਚ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ
ਤੋਂ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਰਾਜਾਂ ਨੂੰ ਇਹਤਿਆਤੀ ਕਦਮ ਚੁੱਕਣ ਲਈ ਕਿਹਾ
ਹੈ।
ਸੁਰੱਖਿਆ ਏਜੰਸੀਆਂ ਅਨੁਸਾਰ ਇਹ ਵੀਡੀਓ ਅਲਕਾਇਦਾ ਦੀ ਉਸ ਕਾਰਵਾਈ ਦਾ ਹਿੱਸਾ ਹੋ
ਸਕਦਾ ਹੈ, ਜਿਸ ਰਾਹੀਂ ਉਹ ਆਪਣੀ ਜਥੇਬੰਦੀ 'ਚ ਇਸ ਉਪ ਮਹਾਂਦੀਪ ਤੋਂ ਨਵੀਂ ਭਰਤੀ ਕਰਨੀ
ਚਾਹੁੰਦੇ ਹਨ, ਕਿਉਂÎਕਿ ਆਈਐਸਆਈਐਸ ਦੇ ਵਧਦੇ ਪ੍ਰਭਾਵ ਹੇਠ ਅਲਕਾਇਦਾ ਦਾ ਘੇਰਾ ਸੁੰਗੜ
ਰਿਹਾ ਹੈ।
ਗ੍ਰਹਿ ਮੰਤਰੀ ਨੇ ਸੁਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਮਗਰੋਂ ਦੱਸਿਆ ਕਿ
ਦਫ਼ਤਰ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਮੁਕੰਮਲ ਜਾਣਕਾਰੀ ਦੇ ਦਿੱਤੀ ਗਈ ਹੈ। ਗ੍ਰਹਿ
ਮੰਤਰਾਲੇ ਦੇ ਅਧਿਥਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਅਲਕਾਇਦਾ ਦੀ ਮੌਜੂਦਗੀ ਬਾਰੇ
ਠੀਕ-ਠੀਕ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਗ੍ਰਹਿ ਮੰਤਰਾਲੇ ਵਿੱਚ ਇਸ ਨਵੇਂ ਖੁਲਾਸੇ
ਨੂੰ ਲੈ ਕੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਰਾਸ਼ਟਰੀ ਸੁਰੱਖਿਆ
ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਮਾਮਲਿਆਂ ਦੀ ਖੁਫ਼ੀਆ ਏਜੰਸੀ ਦੇ ਮੁਖੀ ਅਲੋਕ ਜ਼ੋਸੀ ਵੀ
ਹਿੱਸਾ ਲੈਣ ਪਹੁੰਚੇ। ਇਹਤਿਆਤ ਦੇ ਤੌਰ 'ਤੇ ਇੰਟੈਲੀਜੈਂਸ ਬਿਊਰੋ ਨੇ ਵੱਖ-ਵੱਖ ਰਾਜਾਂ
ਲਈ ਚੌਕਸੀ ਵਧਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਗ੍ਰਹਿ ਮੰਤਰਾਲੇ ਨੇ
ਅਲਕਾਇਦਾ ਸਰਗਨਾ ਆਏਮਨ ਅਲ ਜਵਾਹਿਰੀ ਦੇ ਉਸ ਵੀਡੀਓ ਸਬੰਧੀ ਖੁਫ਼ੀਆ ਰਿਪੋਰਟ ਮੰਗੀ ਹੈ,
ਜਿਸ ਵਿੱਚ ਉਸ ਨੇ ਭਾਰਤੀ ਉਪ ਮਹਾਂਦੀਪ 'ਚ ਜੇਹਾਦੀ ਗਤੀਵਿਧੀਆਂ ਚਲਾਉਣ ਲਈ ਆਪਣੀ ਸ਼ਾਖਾ
ਖੁੱਲ੍ਹਣ ਦਾ ਐਲਾਨ ਕੀਤਾ ਹੈ। 55 ਮਿੰਟ ਦਾ ਇਹ ਵੀਡੀਓ ਕੱਲ੍ਹ ਆਨਲਾਇਨ ਜਾਰੀ ਕੀਤਾ ਗਿਆ।
ਇਸ ਸਬੰਧੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਖੁਫ਼ੀਆ ਏਜੰਸੀਆਂ ਤੋਂ
ਰਿਪੋਰਟ ਮੰਗੀ ਹੈ, ਜਿਸ ਵਿੱਚ ਇਸ ਵੀਡੀਓ ਦੀ ਅਸਲੀਅਤ ਦੀ ਜਾਂਚ ਕੀਤੀ ਜਾਵੇਗੀ। ਅਲਕਾਇਦਾ
ਦੀ ਪਾਕਿਸਤਾਨ ਲਈ ਸਰੀਆ ਕਮੇਟੀ ਦੇ ਸਰਗਨਾ ਅਸੀਮ ਉਮਰ ਨੂੰ ਕਾਇਦਾਤ ਅਲ ਜੇਹਾਦ ਨਾਂ ਨਾਲ
ਖੋਲ੍ਹੀ ਇਸ ਸ਼ਾਖਾ ਦਾ ਮੁਖੀ ਬਣਾਇਆ ਗਿਆ ਹੈ ਅਤੇ ਇਸ ਦਾ ਬੁਲਾਰਾ ਉਸਤਾਦ ਓਸਾਮਾ ਮਹਿਮੂਦ
ਨੂੰ ਬਣਾਇਆ ਗਿਆ ਹੈ।
ਇੰਟੈਲੀਜੈਂਸ ਬਿਊਰੋ, ਜੋ ਦੇਸ਼ ਅਤੇ ਗੁਆਂਢੀ ਦੇਸ਼ਾਂ ਵਿੱਚ
ਸਰਗਰਮ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ 'ਤੇ ਲਗਾਤਾਰ ਨਿਗਾ ਰੱਖਦਾ ਹੈ, ਇੱਕ-ਦੋ ਦਿਨਾਂ
ਵਿੱਚ ਇਸ ਸਬੰਧੀ ਆਪਣੀ ਰਿਪੋਰਟ ਦੇ ਦੇਵੇਗਾ।
ਅਮਰੀਕਾ ਦੇ ਮੀਡੀਆ ਅਤੇ ਖੁਫ਼ੀਆ ਏਜੰਸੀਆਂ ਨੇ ਵੀ ਕਿਹਾ ਸੀ ਕਿ ਅਲਕਾਇਦਾ ਨੇ ਭਾਰਤ ਵਿੱਚ ਜੇਹਾਦ ਸ਼ੁਰੂ ਕਰਨ ਲਈ ਇੱਕ ਨਵੀਂ ਸ਼ਾਖਾ ਸਥਾਪਤ ਕਰ ਲਈ ਹੈ।