ਰੇਲ ਮੰਤਰੀ ਦੇ ਪੁੱਤਰ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
Posted on:- 04-09-2014
ਬੰਗਲੁਰੂ : ਕੇਂਦਰੀ
ਰੇਲ ਮੰਤਰੀ ਡੀ ਵੀ ਸਦਾਨੰਦ ਗੌੜਾ ਦੇ ਪੁੱਤਰ ਕਾਰਤਿਕ ਗੌੜਾ ਦੀ ਮੁਸ਼ਕਲਾਂ ਵਧ ਗਈਆਂ ਹਨ।
ਬੰਗਲੁਰੂ ਕੋਰਟ ਨੇ ਵੀਰਵਾਰ ਨੂੰ ਉਸ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ
ਹੈ। ਇਸ ਤੋਂ ਇਲਾਵਾ ਉਸ ਦੇ ਖਿਲਾਫ਼ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਸ ਦੇ
ਤਹਿਤ ਅੰਤਰਰਾਸਟਰੀ ਏਅਰਪੋਰਟ, ਬੰਦਰਗਾਹ ਆਦਿ 'ਤੇ ਇਸ ਗੱਲ ਦੀ ਜਾਂਚ ਕੀਤੀ ਜਾਂਦੀ ਹੈ ਕਿ
ਯਾਤਰਾ ਕਰਨ ਵਾਲੇ ਸ਼ਖ਼ਸ ਦੀ ਪੁਲਿਸ ਭਾਲ ਤਾਂ ਨਹੀਂ ਕਰ ਰਹੀ। ਜ਼ਿਕਰਯੋਗ ਹੈ ਕਿ ਕਾਰਤਿਕ
'ਤੇ ਕੰਨੜ ਅਦਾਕਾਰਾ ਮੈਤ੍ਰੇਈ ਨੇ ਜਬਰ ਜਿਨਾਹ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ।
ਜਾਣਕਾਰੀ
ਅਨੁਸਾਰ ਪੁਲਿਸ ਦੇ ਦੋ ਵਾਰ ਨੋਟਿਸ ਜਾਰੀ ਕਰਨ ਮਗਰੋਂ ਵੀ ਕਾਰਤਿਕ ਪੇਸ਼ ਨਹੀਂ ਹੋਏ ਸਨ,
ਜਿਸ ਤੋਂ ਬਾਅਦ ਅਦਾਲਤ ਵੱਲੋਂ ਇਹ ਵਾਰੰਟ ਜਾਰੀ ਕੀਤਾ ਗਿਆ। ਪੁਲਿਸ ਨੇ ਕਾਰਤਿਕ ਦੇ
ਵਿਦੇਸ਼ ਭੱਜਣ ਦੀਆਂ ਸੰਭਾਵਨਵਾਂ ਦੇ ਮੱਦੇਨਜ਼ਰ ਅਦਾਲਤ ਤੋਂ ਲੁਕਆਊਟ ਨੋਟਿਸ ਵੀ ਜਾਰੀ ਕਰਨ
ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਪੁਲਿਸ ਨੇ ਅਦਾਕਾਰਾ
ਮੈਤ੍ਰੇਈ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰਤਿਕ ਦੇ ਖਿਲਾਫ਼ ਜਬਰ-ਜਿਨਾਹ, ਵਿਸ਼ਵਾਸਘਾਤ ਅਤੇ
ਧੋਖੇਬਾਜ਼ੀ ਦੇ ਤਹਿਤ ਧਾਰਾ 376, 406 ਅਤੇ 420 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਦੋਸ਼
ਲਾਇਆ ਸੀ