ਮੀਡੀਆ ਰਿਪੋਰਟਾਂ ਨੂੰ ਰੋਕਣ ਦੀ ਸੀਬੀਆਈ ਡਾਇਰੈਕਟਰ ਦੀ ਅਰਜ਼ੀ ਸੁਪਰੀਮ ਕੋਰਟ ਵੱਲੋਂ ਰੱਦ
Posted on:- 04-09-2014
ਨਵੀਂ ਦਿੱਲੀ : ਸੁਪਰੀਮ
ਕੋਰਟ ਨੇ ਅੱਜ ਕੇਂਦਰੀ ਜਾਂਚ ਬਿਊਰੋ ਦੇ ਮੁਖੀ ਰਣਜੀਤ ਸਿੰਘ ਦੀ ਉਹ ਅਰਜ਼ੀ ਖਾਰਜ਼ ਕਰ
ਦਿੱਤੀ, ਜਿਸ ਵਿੱਚ ਸੀਬੀਆਈ ਮੁਖੀ ਨੇ ਅਦਾਲਤ ਨੂੰ ਮੀਡੀਆ ਨੂੰ ਉਨ੍ਹਾਂ ਦੇ ਘਰ ਆਉਣ ਵਾਲੇ
ਲੋਕਾਂ ਬਾਰੇ ਖ਼ਬਰਾਂ ਦੇਣ ਤੋਂ ਰੋਕਣ ਲਈ ਕਿਹਾ ਸੀ।
ਬਹਰਹਾਲ, ਜਸਟਿਸ ਐਚਐਲ ਦੱਤੂ ਦੀ
ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸੀਬੀਆਈ ਦੇ ਮੁਖੀ ਦੇ ਘਰ ਦੀ 'ਵਿਜ਼ਟਰ ਬੁਕ' ਤੋਂ
ਉੱਠਦੇ ਮੁੱਦੇ ਬਹੁਤ ਸੰਵੇਦਨਸ਼ੀਲ ਹਨ ਅਤੇ ਆਸ ਹੈ ਕਿ ਮੀਡੀਆ ਜ਼ਿੰਮੇਵਾਰੀ ਨਾਲ ਕੰਮ
ਕਰੇਗਾ।
ਸੀਬੀਆਈ ਮੁਖੀ ਦੇ ਵਕੀਲ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸੀਬੀਆਈ ਡਾਇਰੈਕਟਰ ਦੇ
ਘਰ ਆਉਂਦੇ ਰਹੇ ਲੋਕਾਂ ਬਾਰੇ ਜਾਣਕਾਰੀ ਅਖ਼ਬਾਰਾਂ 'ਚ ਛਾਪਵਾ, ਉਨ੍ਹਾਂ ਦੇ ਨਿੱਜੀ ਜੀਵਨ
'ਤੇ ਵਕਾਰ 'ਚ ਨੇਕਨਾਮੀ ਦਾ ਉਲੰਘਣ ਹੈ। ਪਰ ਬੈਂਚ ਨੇ ਕਿਹਾ ''ਪ੍ਰੈਸ 'ਤੇ ਸਾਡਾ ਕੋਈ
ਨਿਯੰਤਰਣ ਨਹੀਂ, ਵਕੀਲ ਪ੍ਰਸ਼ਾਂਤ ਭੂਸ਼ਣ, ਜੋ ਸਰਕਾਰ ਸੰਗਠਨ ਵੱਲੋਂ ਕੇਸ ਲੜ ਰਿਹਾ ਹੈ,
ਅਨੁਸਾਰ 2ਜੀ ਅਤੇ ਕੋਲਾ ਖਦਾਨਾਂ ਦੀ ਵੰਡ ਨਾਲ ਸਬੰਧਤ ਮਾਮਲਿਆਂ 'ਚ ਦੋਸ਼ੀ ਰਹੇ ਕਈ
ਸੀਬੀਆਈ ਦੇ ਡਾਇਰੈਕਟਰ ਨੂੰ ਉਸ ਦੇ ਘਰ ਮਿਲਦੇ ਰਹੇ ਹਨ ਅਤੇ ਉਹ ਉਨ੍ਹਾਂ ਵਿੱਚੋਂ ਕੁਝ
ਨੂੰ ਬਚਾਉਂਦਾ ਵੀ ਰਿਹਾ ਹੈ। ਇਸੇ ਲਈ ਅਦਾਲਤ ਨੇ ਕਿਹਾ ਕਿ ਪਹਿਲਾਂ ਕੇਸ ਦਾ ਫੈਸਲਾ ਹੋ
ਜਾਵੇ, ਉਸ ਨੂੰ ਅਹੁਦੇ ਤੋਂ ਹਟਾਇਆ ਜਾਵੇ।