ਗੰਦਗੀ ਦੇ ਢੇਰਾਂ ਚੋਂ ਅਪਣਾ ਭਵਿੱਖ ਤਲਾਸ਼ਣ ਲਈ ਮਜਬੂਰ ਬੱਚੇ
Posted on:- 04-09-2014
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਭਾਰਤ ਜਗਾਓ ਅੰਦਲੋਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਦੇਸ਼ ਅੰਦਰ ਕੂੜੇ ਦੀਆਂ ਢੇਰੀਆਂ ਵਿਚੋਂ ਅਪਣੇ ਪੇਟ ਭਰਨ ਲਈ ਰੋਟੀ ਦਾ ਜੁਗਾੜ ਬਣਾਉਦੇ ਹੋਏ 14 ਸਾਲ ਦੀ ਉਮਰ ਤੋਂ ਘੱਟ ਗਰੀਬ ਬੱਚਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਅਤੇ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੇ ਮਨੁੱਖੀ ਭਵਿੱਖ ਲਈ ਯੋਜਨਾਵਾਂ ਉਲੀਕਣ ਵੱਲ ਧਿਆਨ ਨਾ ਦੇਣ ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਅੰਦਰ ਬੱਚੇ ਦੇਸ਼ ਦਾ ਭਵਿੱਖ ਸਿਰਫ ਕਹਿਣ ਤਕ ਹੀ ਸੀਮਤ ਹੋ ਕੇ ਰਹਿ ਰਹੇ ਹਨ।
ਉਹਨਾਂ ਦਸਿਆ ਕਿ ਪੂਰੇ ਦੇਸ਼ ਅੰਦਰ ਅਜਿਹੇ ਝੂਗੀ ਝੋਂਪੜੀ ਵਿਚ ਭਾਰਤੀ ਨਾਗਰਿਕਾਂ ਦੇ ਕਰੋੜਾਂ ਬੱਚੇ ਅਪਣਾ ਪੇਟ ਭਰਨ ਲਈ ਸੁੱਤੇ ਉਠਦਿਆਂ ਹੀ ਹੱਥਾਂ ਵਿਚ ਲੋਹੇ ਦੀਆਂ ਛੱੜੀਆਂ ਲੈ ਤੇ ਉਨ੍ਹਾਂ ਕੂੜੇ ਕਰਕਟ ਦੀਆਂ ਢੇਰੀਆਂ ਵਿਚੋਂ ਜੀਵਨ ਤਲਾਸ਼ ਦੇ ਹਨ ਜਿਸ ਕੂੜੇ ਕੋਲੋਂ ਆਮ ਲੋਕ ਲੰਘਣ ਤੋਂ ਵੀ ਗੂਰੇਜ ਕਰਦੇ ਹਨ, ਬੱਚੇ ਸਕੂਲਾਂ ਵਿਚ ਜਾਣ ਦੀ ਥਾਂ ਇਨ੍ਹਾਂ ਗੰਦਗੀ ਦੇ ਢੇਰਾਂ ਵਿਚ ਆਪਣਾ ਸਾਰਾ ਹਰਮਨ ਪਿਆਰਾ ਬਚਪਣ ਬਤੀਤ ਕਰ ਦਿੰਦੇ ਹਨ।
ਭਾਵੇਂ ਕੇਂਦਰ ਸਰਕਾਰ ਅੱਛੇ ਦਿਨ ਆਉਣ ਦੇ ਮੁੰਗੇਰੀ ਲਾਲ ਵਾਲੇ ਹਸੀਨ ਸਪਨੇ ਵਿਖਾ ਕੇ ਝੂਠੀ ਹੀ ਵਾਹ ਵਾਹ ਖੱਟਣ ਵਿਚ ਲੱਗੀ ਹੋਈ ਹੈ ਪਰ ਪੱਤਾ ਤਾਂ ਉਦੋਂ ਲੱਗੇਗਾ ਜਦੋਂ ਇਨ੍ਹਾਂ ਬੱਚਿਆਂ ਨੂੰ ਸਵੇਰੇ ਸੁੱਤੇ ਉਠ ਦਿਆਂ ਦੇਸ਼ ਦੇ ਮੰਤਰੀਆਂ ਵਾਂਗ ਵਧੀਆ ਭੋਜਨ ਤੇ ਇਨ੍ਹਾਂ ਦੇ ਹੱਥ ਵਿਚ ਕੂੜੇ ਦੇ ਬੋਰਿਆਂ ਦੀ ਥਾਂ ਕਿਤਾਬ ਵੇਖਣ ਨੂੰ ਮਿਲੇਗੀ। ਧੀਮਾਨ ਨੇ ਕਿਹਾ ਕਿ ਅਜਿਹਾ ਹੋਣਾ ਬਹੁਤ ਹੀ ਦੁਖਦਾਈ ਤੇ ਸ਼ਰਮ ਵਾਲੀ ਗੱਲ ਹੈ, ਇੲ ਹੋ ਵੀ ਉਸ ਦੇਸ਼ ਵਿਚ ਹੋ ਰਿਹਾ ਹੈ ਜੋ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਗੋਰਬ ਰੱਖਦਾ ਹੈ। ਧੀਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਉਹ ਦਿਨ ਕਦੋਂ ਆਉਣਗੇ ਜਦੋਂ ਜਪਾਨੀ ਬੰਚਿਆਂ ਵਾਂਗ ਇਹ ਵੀ ਤੁਹਾਨੂੰ ਢੋਲ ਖੜਕਾਉਦੇ ਵੇਖਣਗੇ।
ਉਹਨਾਂ ਕਿਹਾ ਕਿ ਜੇ ਬੱਚੇ ਦੇਸ਼ ਦਾ ਭਵਿੱਖ ਹਨ ਤਾਂ ਇਨ੍ਹਾਂ ਬੱਚਿਆਂ ਦਾ ਜੀਵਨ ਅਜਿਹਾ ਨਰਕ ਮਈ ਕਿਉ ਹੈ, ਅਜ਼ਾਦੀ ਦੇ 68 ਸਾਲ ਬੀਤ ਜਾਣਦੇ ਬਾਵਜੂਦ ਵੀ ਅਜਿਹੇ ਬੱਚਿਆਂ ਦੀ ਗਿਣਤੀ ਵਿਚ ਗਿਰਾਵਟ ਆਉਣ ਦੀ ਥਾਂ ਵਾਧਾ ਕਿਉ ਦਰਜ਼ ਹੋਇਆ ਹੈ। ਸਵਾਲ ਇਥੇ ਹੀ ਨਹੀਂ ਖਤਮ ਹੋ ਜਾਂਦਾ, ਅਗੋਂ ਇਨ੍ਹਾਂ ਦੇ ਹੋਣ ਵਾਲੇ ਬੱਚੇ ਵੀ ਅਜਿਹਾ ਨਰਕ ਮਈ ਜੀਵਨ ਬਤੀਤ ਕਰਦੇ ਹਨ। ਫਿਰ ਅਜਿਹੇ ਬੱਚੇ ਉਨ੍ਹਾਂ ਹੀ ਗੱਦੇ ਹੱਥਾਂ ਨਾਲ ਭੋਜਨ ਖਾਂਦੇ ਹਨ ਤੇ ਉਨ੍ਹਾਂ ਹੀ ਗੰਦੇ ਫੱਟੇ ਬੋਰਿਆਂ ਉਤੇ ਸੋਂਅ ਜਾਂਦੇ ਹਨ। ਦੇਸ਼ ਦਾ ਸੰਵਿਧਾਨ ਤਾਂ ਆਮ ਲੋਕਾਂ ਲਈ ਡੀਸੈਂਟ ਸਟੈਂਡਰਡ ਦੀ ਹਾਮੀ ਭਰਦਾ ਹੈ ਤੇ ਅਜਿਹੀ ਸਰਕਾਰ ਦੀ ਡਿਊਟੀ ਲਗਾਉਦਾ ਹੈ।
ਸਰਕਾਰ ਕੋਲ ਤਾਂ ਇਹ ਵੀ ਡਾਟਾ ਨਹੀਂ ਇਨ੍ਹਾਂ ਵਿਚੋਂ ਕਿੰਨੇ ਬੱਚੇ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹਨ। ਇਨ੍ਹਾਂ ਬੱਚਿਆਂ ਦੇ ਮਨਾਂ ਵਿਚ ਇਕ ਡਰ ਦਾ ਮਾਹੋਲ ਬਣਿਆਂ ਹੋਇਆ ਹੈ। ਇਹ ਵੀ ਹੈ ਕਿ ਜਦੋਂ ਇਹ ਬੱਚੇ ਅਗੋਂ ਅਪਣਾ ਇਕਠਾ ਕੀਤਾ ਸਮਾਨ ਕਿਸੇ ਨੂੰ ਵੇਚਦੇ ਹਨ ਤਾਂ ਊਨ੍ਹਾਂ ਨੂੰ ਪੂਰੇ ਪੈਸੇ ਵੀ ਨਹੀਂ ਮਿਲਦੇ, ਇਹ ਲੁਟ ਦਾ ਸ਼ਿਕਾਰ ਹੁੰਦੇ ਹਨ। ਉਹਨਾਂ ਕਿਹਾ ਕਿ ਫਰੀ ਤੇ ਲਾਜ਼ਮੀ ਵਿਦਿਆ ਦਾ ਮੁਢੱਲਾ ਅਧਿਕਾਰ ਵੀ ਵੇਖਣ ਤਕ ਹੀ ਸੀਮਤ ਹੈ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸੰਵਿਧਾਨ ਦਾ ਇਕ ਅਧਿਕਾਰ ਹੀ ਸਰਕਾਰ 68 ਸਾਲਾਂ ਵਿਚ ਨਹੀਂ ਦੇ ਸਕੀ ਤੇ ਹੋਰ ਕੀ ਦੇਵੇਗੀ। ਦੇਸ਼ ਦੇ ਲੋਕਾਂ ਦਾ ਭਵਿੱਖ ਕੰਮ ਉਤੇ ਨਿਰਭਰ ਕਰਦਾ ਹੈ ਨਾ ਕਿ ਗੱਪਾਂ ਮਾਰਨ ਉਤੇ।
ਕਿੰਨਾ ਹਾਸੋਹੀਣ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜਪਾਨੀਆਂ ਕਹਿ ਰਹੇ ਹਨ ਕਿ ਭਾਰਤ ਅੰਦਰ ਜਪਾਨੀ ਭਾਸ਼ਾਂ ਦੇ ਸਕੂਲ ਖੁਲਣਗੇ ਤੇ ਅਪਣੇ ਦੇਸ਼ ਦੇ ਬੱਚਿਆਂ ਲਈ ਨਾ ਟੀਚਰ ਤੇ ਸਕੂਲ ਨਹੀਂ ਤੇ ਬੱਚੇ ਢੇਰਾਂ ਵਿਚੋਂ ਭਵਿੱਖ ਦੀਆਂ ਉਮੀਦਾਂ ਤਲਾਸ਼ਦੇ ਹਨ। ਪਤਾ ਨਹੀਂ ਕਦੋਂ ਆਏਗੀ ਆਤਮ ਨਿਰਭਤਾ ਦੀ ਭਾਵਨਾ। ਉਹਨਾਂ ਦੱਸਿਆ ਕਿ ਉਹ ਹਰ ਹਾਲਤ ਵਿਚ ਇਨ੍ਹਾਂ ਬੱਚਿਆਂ ਦੇ ਵਧੀਆ ਭਵਿੱਖ ਲਈ ਲੋਕਾਂ ਦੇ ਸਹਿਯੋਗ ਨਾਲ ਅੰਦੋਲਨ ਚਲਾਉਣਗੇ ਤੇ ਸਰਕਾਰੀ ਨੀਤੀਆਂ ਵਿਚ ਬਦਲਾਓ ਲਈ ਕੇਂਦਰ ਸਰਕਾਰ ਦੀਆਂ ਗੱਪ ਮਾਰ ਨੀਤੀਆਂ ਨੂੰ ਲੋਕਾਂ ਵਿਚ ਦੱਬ ਕੇ ਭੰਡਣਗੇ। ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ 8 ਸਤੰਬਰ 2014 , ਦਿਨ ਸੋਮਵਾਰ, ਸਵੇਰੇ 9 ਵਜੇ , ਚੱਬੇਵਾਲ ਤੋਂ ਲੈ ਕੇ ਹੁਸ਼ਿਆਰਪੁਰ ਤਕ ਪੈਦਲ ਯਾਤਰਾ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੰਵਿਧਾਨਕ ਅਧਿਕਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਣਗੇ ਤੇ ਲੋਕਾਂ ਨੂੰ ਸਹਿਯੋਗ ਕਰਨ ਲਈ ਅਪੀਲ ਵੀ ਕੀਤੀ।