ਭਾਰਤ ਨੂੰ ਯੂਰੇਨੀਅਮ ਦੀ ਪੂਰਤੀ ਕਰ ਸਕਦਾ ਹੈ ਆਸਟਰੇਲੀਆ
Posted on:- 03-09-2014
ਸਿਡਨੀ : ਆਸਟਰੇਲੀਆ
ਨੇ ਕਿਹਾ ਹੈ ਕਿ ਉਹ ਭਾਰਤ ਨੂੰ ਪ੍ਰਮਾਣੂ ਊਰਜਾ ਉਤਪਾਦਨ ਲਈ ਯੂਰੇਨੀਅਮ ਦੀ ਪੂਰਤੀ ਕਰ
ਸਕਦਾ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ Âਬੋਟ ਨੇ ਇਸ ਸਬੰਧੀ ਜਾਰੀ ਬਿਆਨ ਵਿੱਚ
ਉਮੀਦ ਜਤਾਈ ਕਿ ਯੂਰੇਨੀਅਮ ਪੂਰਤੀ ਦੇ ਸਬੰਧ 'ਚ ਭਾਰਤ ਦੇ ਨਾਲ ਇਸ ਹਫ਼ਤੇ ਸਮਝੌਤਾ ਕੀਤਾ
ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਕੋਲ ਵਿਸ਼ਵ ਵਿੱਚ ਯੂਰੇਨੀਅਮ ਦੇ ਕੁੱਲ
ਭੰਡਾਰ ਦਾ 45 ਫੀਸਦੀ ਹਿੱਸਾ ਹੈ। ਆਸਟਰੇਲੀਆ ਨੇ ਪ੍ਰਮਾਣੂ ਅਪ੍ਰਸਾਰ ਸੰਧੀ 'ਤੇ ਭਾਰਤ
ਵੱਲੋਂ ਹਸਤਾਖ਼ਰ ਨਾ ਕੀਤੇ ਜਾਣ ਕਾਰਨ ਉਸ ਨੂੰ ਯੂਰੇਨੀਅਮ ਵੇਚਣ 'ਤੇ ਪਾਬੰਦੀ ਲਗਾ ਦਿੱਤੀ
ਸੀ। ਹਾਲਾਂਕਿ 2012 ਵਿੱਚ ਭਾਰਤ ਨੂੰ ਯੂਰੇਨੀਅਮ ਦੀ ਪੂਰਤੀ ਕਰਨ 'ਤੇ ਲੱਗੀ ਰੋਕ ਹਟਾ ਲਈ
ਗਈ ਅਤੇ ਉਦੋਂ ਤੋਂ ਦੋਵੇਂ ਦੇਸ਼ ਪੂਰਤੀ ਦਾ ਸਮਝੌਤਾ ਕਰਨ ਦੇ ਯਤਨ ਵਿੱਚ ਜੁਟ ਗਏ ਹਨ।
ਭਾਰਤ ਵਿੱਚ ਬਿਜਲੀ ਦੀ ਖ਼ਪਤ ਵਧੇਰੇ ਹੈ, ਪਰ ਪੂਰਤੀ ਬੇਹੱਦ ਘੱਟ ਹੈ। ਬਿਜਲੀ ਉਤਪਾਦਨ ਲਈ
ਦੇਸ਼ ਵਿੱਚ ਮੁੱਖ ਤੌਰ 'ਤੇ ਕੋਲੇ ਦਾ ਇਸਤੇਮਾਲ ਹੁੰਦਾ ਹੈ, ਪਰ ਇਸ ਦੀ ਤੰਗੀ ਹੋਣ ਦੀ
ਵਜ੍ਹਾ ਨਾਲ ਹੁਣ ਹੌਲੀ-ਹੌਲੀ ਪ੍ਰਮਾਣੂ ਊਰਜਾ ਦੇ ਇਸਤੇਮਾਲ ਵੱਲ ਕਦਮ ਵਧਾਇਆ ਜਾ ਰਿਹਾ
ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ Âਬੋਟ ਇਸ ਹਫ਼ਤੇ ਭਾਰਤ ਦੇ ਦੌਰੇ 'ਤੇ ਆਉਣ ਵਾਲੇ
ਹਨ। ਉਨ੍ਹਾਂ ਨੇ ਕੈਨਬਰਾ ਵਿੱਚ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਅੱਜ ਕਿਹਾ ਕਿ ਮੈਂ
ਭਾਰਤ ਨੂੰ ਯੂਰੇਨੀਅਮ ਪੂਰਤੀ ਕਰਨ ਲਈ ਇੱਕ ਸਮਝੌਤਾ ਕੀਤੇ ਜਾਣ ਦੀ ਉਮੀਦ ਜਤਾ ਰਿਹਾ ਹਾਂ।
ਵਪਾਰ ਮੰਤਰੀ ਐਂਡਰਿਊ ਰਾਵ ਨੇ ਏਬੀਸੀ ਰੇਡੀਓ 'ਤੇ ਦੱਸਿਆ ਕਿ ਭਾਰਤ ਅਤੇ ਆਸਟਰੇਲੀਆ
ਪ੍ਰਸ਼ਾਸਨ ਦੇ ਦਰਮਿਆਨ ਕੁਝ ਸਾਲਾਂ ਤੋਂ ਦੁਵੱਲਾ ਪ੍ਰਮਾਣੂ ਸਹਿਯੋਗ ਸਮਝੌਤਾ ਵਿਕਸਤ ਕੀਤੇ
ਜਾਣ ਬਾਰੇ ਗੱਲਬਾਤ ਜਾਰੀ ਸੀ। ਇਸ ਸਮਝੌਤੇ ਦੀ ਗੱਲਬਾਤ ਤੋਂ ਆਸਟਰੇਲੀਆਈ ਅਧਿਕਾਰੀ
ਸੰਤੁਸ਼ਟ ਹਨ।