ਸੁਖਬੀਰ ਵੱਲੋਂ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ
Posted on:- 03-09-2014
ਚੰਡੀਗੜ੍ਹ : ਅਕਾਲੀ
ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ
ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਪਹਿਲੀ ਸੁਚੀ ਵਜੋਂ ਦਲ ਦੇ ਸੀਨੀਅਰ
ਮੀਤ ਪ੍ਰਧਾਨਾਂ, ਸਕੱਤਰ ਜਨਰਲ, ਜਨਰਲ ਸਕੱਤਰਾਂ, ਮੀਤ ਪ੍ਰਧਾਨਾਂ, ਪਾਰਟੀ ਬੁਲਾਰਿਆਂ,
ਜ਼ਿਲ੍ਹਾ ਜਥੇਦਾਰਾਂ, ਬਾਹਰਲੇ ਸੂਬਿਆਂ ਦੇ ਪ੍ਰਧਾਨਾਂ ਤੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ
ਪ੍ਰਧਾਨਾਂ ਦਾ ਐਲਾਨ ਕੀਤਾ ਹੈ। ਅੱਜ ਜਾਰੀ ਕੀਤੀ ਗਈ ਸੂਚੀ ਅਨੁਸਾਰ ਰਣਜੀਤ ਸਿੰਘ
ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਗੁਰਦੇਵ ਸਿੰਘ ਬਾਦਲ, ਜਥੇਦਾਰ ਤੋਤਾ ਸਿੰਘ, ਬੀਬੀ
ਜਗੀਰ ਕੌਰ, ਬਲਵੰਤ ਸਿੰਘ ਰਾਮੂਵਾਲੀਆ ਤੇ ਡਾ. ਉਪਿੰਦਰਜੀਤ ਕੌਰ ਦਲ ਦੇ ਸੀਨੀਅਰ ਮੀਤ
ਬਣਾਏ ਗਏ ਹਨ।
ਸੁਖਦੇਵ ਸਿੰਘ ਢੀਂਡਸਾ ਪਹਿਲਾਂ ਦੀ ਤਰ੍ਹਾਂ ਸਕੱਤਰ ਜਨਰਲ ਤੇ ਡਾ.
ਦਲਜੀਤ ਸਿੰਘ ਚੀਮਾ ਲਗਾਤਾਰ ਤੀਜੀ ਵਾਰ ਦਲ ਦੇ ਸਕੱਤਰ ਅਤੇ ਬੁਲਾਰੇ ਬਣੇ ਰਹਿਣਗੇ। ਯੁਥ
ਵਿੰਗ ਦੇ ਰਹਿ ਚੁੱਕੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੂੰ ਅਹਿਮ ਜ਼ਿੰਮੇਵਾਰੀ ਦਿੰਦੇ ਹੋਏ
ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਜਾਰੀ ਕੀਤੀ ਗਈ ਸੂਚੀ ਅਨੁਸਾਰ ਜਿਨ੍ਹਾਂ
ਪਾਰਟੀ ਆਗੂਆਂ ਨੂੰ ਪਾਰਟੀ ਦੇ ਜਨਰਲ ਸਕੱਤਰ ਬਣਾਇਆ ਗਿਆ ਹੈ, ਉਨ੍ਹਾਂ 'ਚ ਮਹੇਸਇੰਦਰ
ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਨਿਰਮਲ ਸਿੰਘ ਕਾਹਲੋਂ, ਨਰੇਸ਼
ਗੁਜਰਾਲ, ਸੇਵਾ ਸਿੰਘ ਸੇਖਵਾਂ, ਅਵਤਾਰ ਸਿੰਘ ਬਰਾੜ, ਬਿਕਰਮ ਸਿੰਘ ਮਜੀਠੀਆ, ਜਨਮੇਜਾ
ਸਿੰਘ ਸੇਖੋਂ, ਡਾ. ਰÐਤਨ ਸਿੰਘ ਅਜਨਾਲਾ, ਸਰਵਣ ਸਿੰਘ ਫਿਲੌਰ ਤੇ ਹੀਰਾ ਸਿੰਘ ਗਾਬੜੀਆ
ਸ਼ਾਮਲ ਹਨ।
ਪਾਰਟੀ ਦੇ ਮੁੱਖ ਬੁਲਾਰਿਆਂ 'ਚ ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ
ਸਿੰਘ ਗਰੇਵਾਲ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਲ ਕੀਤੇ ਗਏ ਹਨ। ਜਦੋਂ ਕਿ
ਦਿੱਲੀ ਵਾਸਤੇ ਉਚੇਚੇ ਤੌਰ 'ਤੇ ਨਰੇਸ਼ ਗੁਜਰਾਲ ਤੇ ਮਨਜੀਤ ਸਿੰਘ ਜੀ.ਕੇ ਨੂੰ ਪਾਰਟੀ ਦੇ
ਬੁਲਾਰੇ ਵਜੋਂ ਐਲਾਨਿਆ ਗਿਆ ਹੈ। ਸ਼੍ਰੀ ਐਨ.ਕੇ.ਸ਼ਰਮਾ ਪਹਿਲਾਂ ਦੀ ਤਰਾਂ ਪਾਰਟੀ ਦੇ
ਖਜਾਨਚੀ ਬਣੇ ਰਹਿਣਗੇ।
ਸੁਚੀ ਅਨੁਸਾਰ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ
ਪ੍ਰਧਾਨ ਬਣਾ ਕੇ ਇਸਤਰੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਵੱਲ ਕਦਮ ਪੁੱਟਿਆ ਗਿਆ ਹੈ। ਸ.
ਗੁਲਜਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਤੇ ਸੁਰਿੰਦਰ ਸਿੰਘ ਪਹਿਲਵਾਨ ਪਹਿਲਾਂ ਦੀ
ਤਰਾਂ ਕ੍ਰਮਵਾਰ ਐਸ.ਸੀ ਵਿੰਗ, ਬੀ.ਸੀ ਵਿੰਗ ਅਤੇ ਮੁਲਾਜ਼ਮ ਵਿੰਗ ਦੇ ਪ੍ਰਧਾਨ ਹੋਣਗੇ।
ਵਪਾਰੀ ਵਿੰਗ ਦੀ ਜਿੰਮੇਵਾਰੀ ਸਰੁਪ ਚੰਦ ਸਿੰਗਲਾ ਨੂੰ ਅਤੇ ਟਰਾਂਸਪੋਰਟ ਵਿੰਗ ਦੇ
ਪ੍ਰਧਾਨ ਦੀ ਜਿੰਮੇਵਾਰੀ ਉਘੇ ਟਰਾਂਸਪੋਰਟਰ ਚਰਨ ਸਿੰਘ ਲੁਹਾਰਾ ਨੂੰ ਦਿੱਤੀ ਗਈ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਹੀ ਦਲ ਦੀ ਪੀ.ਏ.ਸੀ, ਵਰਕਿੰਗ ਕਮੇਟੀ, ਸਿਆਸੀ
ਸਲਾਹਕਾਰ, ਜਨਰਲ ਕੌਂਸਲ ਅਤੇ ਹੋਰ ਵਿੰਗਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਯੂਥ ਵਿੰਗ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਸਾਰੇ ਪੰਜਾਬ ਨੂੰ ਚਾਰ ਭਾਗਾਂ
ਵਿੱਚ ਵੰਡਿਆ ਗਿਆ ਹੈ ਅਤੇ ਇਹਨਾਂ ਚਾਰਾਂ ਦੇ ਅਲੱਗ -ਅਲੱਗ ਪ੍ਰਧਾਨ ਬਣਾ ਕੇ ਫਿਰ ਸੂਬਾ
ਪੱਧਰ ਤੇ ਇਹਨਾਂ ਦਾ ਇੱਕ ਕੁਆਰਡੀਨੇਟਰ ਬਣਾਇਆ ਜਾਵੇਗਾ। ਇਹਨਾਂ ਖੇਤਰਾਂ ਵਿੱਚ ਮਾਝੇ ਦਾ
ਇੱਕ, ਦੁਆਬੇ ਦਾ ਇੱਕ ਅਤੇ ਮਾਲਵੇ ਦੇ 14 ਜ਼ਿਲਿਆਂ ਨੂੰ 7-7 ਵਿੱਚ ਵੰਡ ਕੇ ਯੂਥ ਵਿੰਗ ਦੇ
2 ਪ੍ਰਧਾਨ ਬਣਾਏ ਜਾਣਗੇ।
ਸੂਚੀ ਅਨੁਸਾਰ ਬਾਹਰਲੇ ਸੁਬਿਆਂ ਵਿੱਚੋਂ ਜਗਜੀਤ ਸਿੰਘ
ਗੋਰਾ ਕੰਗ ਚੰਡੀਗੜ੍ਹ, ਮਨਜੀਤ ਸਿੰਘ ਜੀ.ਕੇ ਨੂੰ ਦੁਬਾਰਾ ਦਿੱਲੀ ਅਤੇ ਸ਼ਰਨਜੀਤ ਸਿੰਘ
ਸੋਥਾ ਨੂੰ ਦੁਬਾਰਾ ਹਰਿਆਣਾ ਸੂਬੇ ਦਾ ਪ੍ਰਧਾਨ ਐਲਾਨਿਆ ਗਿਆ ਹੈ। ਜੋ ਹੋਰ ਅਹੁਦੇਦਾਰ
ਐਲਾਨੇ ਗਏ ਹਨ ਉਨ੍ਹਾਂ 'ਚ ਜਿਨ੍ਹਾਂ ਆਗੁਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ
'ਚ ਸੰਤ ਜਗਜੀਤ ਸਿੰਘ ਲੋਪੋ, ਬੀਬੀ ਪਰਮਜੀਤ ਕੌਰ ਗੁਲਸ਼ਨ, ਹਰੀ ਸਿੰਘ ਜੀਰਾ, ਗੋਬਿੰਦ
ਸਿੰਘ ਲੋਂਗੋਵਾਲ, ਚੌਧਰੀ ਨੰਦ ਲਾਲ, ਪ੍ਰਕਾਸ਼ ਚੰਦ ਗਰਗ, ਰਜਿੰਦਰ ਸਿੰਘ ਕਾਂਝਲਾ,
ਉਂਕਾਰ ਸਿੰਘ ਥਾਪਰ ਦਿੱਲੀ, ਸ਼ਰਨਜੀਤ ਸਿੰਘ ਢਿੱਲੋਂ, ਅਮਰੀਕ ਸਿੰਘ ਆਲੀਵਾਲ, ਭਗਵਾਨ
ਦਾਸ ਜੁਨੇਜਾ, ਅਵਤਾਰ ਸਿੰਘ ਹਿੱਤ ਦਿੱਲੀ, ਇਜ਼ਹਾਰ ਆਲਮ, ਮੁਨੱਵਰ ਮਸੀਹ, ਵਰਿੰਦਰ
ਸਿੰਘ ਬਾਜਵਾ, ਭਾਈ ਰਾਮ ਸਿੰਘ, ਹੰਸ ਰਾਜ ਹੰਸ, ਸ਼ੇਰ ਸਿੰਘ ਘੁਬਾਇਆ, ਮਹੇਸਇੰਦਰ ਸਿੰਘ
ਨਿਹਾਲ ਸਿੰਘ ਵਾਲਾ, ਅਮਰੀਕ ਸਿੰਘ ਵਰਪਾਲ ਤੇ ਰਮਨਦੀਪ ਸਿੰਘ ਭਰੋਵਾਲ ਦੇ ਨਾਂ ਸ਼ਾਮਲ
ਹਨ।
ਸੂਚੀ ਅਨੁਸਾਰ ਦਲ ਦੇ ਜਥੇਬੰਦਕ ਸਕੱਤਰਾਂ 'ਚ ਸਰਬਜੀਤ ਸਿੰਘ ਮੱਕੜ, ਡਾ.
ਹਰਜਿੰਦਰ ਸਿੰਘ ਜੱਖੂ, ਅਮਰੀਕ ਸਿੰਘ ਮੋਹਾਲੀ, ਡਾ. ਤਜਿੰਦਰਪਾਲ ਸਿੰਘ, ਨਰੇਸ਼ ਕਟਾਰੀਆ,
ਨਿਧੜਕ ਸਿੰਘ ਬਰਾੜ, ਕਰਨ ਘੁਮਾਣ ਤੇ ਬਲਜੀਤ ਸਿੰਘ ਕੁੰਭੜਾ ਦੇ ਨਾਂ ਸ਼ਾਮਲ ਹਨ। ਪਰਮਜੀਤ
ਸਿੰਘ ਸਿੱਧਵਾਂ ਤੇ ਚਰਨਜੀਤ ਸਿੰਘ ਬਰਾੜ ਨੂੰ ਦਫਤਰ ਸਕੱਤਰ ਬਣਾਇਆ ਗਿਆ ਹੈ।
ਚੌਧਰੀ
ਅਬਦੁਲ ਗਫਾਰ, ਦਰਸ਼ਨ ਲਾਲ ਜੇਠੂਮਜਾਰਾ, ਪਵਨ ਕੁਮਾਰ ਟੀਨੂੰ ਤੇ ਸੁਖਵੰਤ ਸਿੰਘ ਸਰਾਓ
ਨੂੰ ਸੰਯੁਕਤ ਸਕੱਤਰ ਬਣਾਇਆ ਗਿਆ ਹੈ। ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹੇਵਾਰ ਜ਼ਿਲ੍ਹਾ ਜਥੇਦਾਰ
ਬਣਾਇਆ ਗਿਆ ਹੈ ਉਨ੍ਹਾਂ 'ਚ ਉਪਕਾਰ ਸਿੰਘ ਸੰਧੂ ਨੂੰ ਅੰਮ੍ਰਿਤਸਰ ਸ਼ਹਿਰੀ, ਵੀਰ ਸਿੰਘ
ਲੋਪੋਕੇ ਨੂੰ ਅੰਮ੍ਰਿਤਸਰ ਦਿਹਾਤੀ, ਸਿਕੰਦਰ ਸਿੰਘ ਮਲੁਕਾ ਨੂੰ ਬਠਿੰਡਾ ਦਿਹਾਤੀ, ਪਰਮਜੀਤ
ਸਿੰਘ ਖਾਲਸਾ ਨੂੰ ਬਰਨਾਲਾ ਦਿਹਾਤੀ, ਮਨਤਾਰ ਸਿੰਘ ਬਰਾੜ ਨੂੰ ਫਰੀਦਕੋਟ ਦਿਹਾਤੀ, ਅਸ਼ੋਕ
ਅਨੇਜਾ ਨੂੰ ਫਾਜ਼ਲਿਕਾ ਸ਼ਹਿਰੀ, ਅਵਤਾਰ ਸਿੰਘ ਮਿੰਨਾ ਨੂੰ ਫਿਰੋਜਪੁਰ ਦਿਹਾਤੀ, ਨਵਨੀਤ
ਖੁਰਾਣਾ ਨੂੰ ਫਿਰੋਜਪੁਰ ਸ਼ਹਿਰੀ, ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਦਿਹਾਤੀ,
ਸ਼ੁਭਾਸ ਉਹਰੀ ਨੂੰ ਗੁਰਦਾਸਪੁਰ ਸ਼ਹਿਰੀ, ਸੁਰਿੰਦਰ ਸਿੰਘ ਠੇਕੇਦਾਰ ਨੂੰ ਹੁਸ਼ਿਆਰਪੁਰ
ਦਿਹਾਤੀ, ਗੁਰਚਰਨ ਸਿੰਘ ਚੰਨੀ ਨੂੰ ਜਲੰਧਰ ਸ਼ਹਿਰੀ, ਅਜੀਤ ਸਿੰਘ ਕੋਹਾੜ ਨੂੰ ਜਲੰਧਰ
ਦਿਹਾਤੀ, ਜਰਨੈਲ ਸਿੰਘ ਵਾਹਦ ਨੂੰ ਕਪੂਰਥਲਾ ਦਿਹਾਤੀ, ਸੰਤਾ ਸਿੰਘ ਉਮੈਦਪੁਰ ਨੂੰ
ਲੁਧਿਆਣਾ ਦਿਹਾਤੀ, ਮਦਨ ਲਾਲ ਬੱਗਾ ਨੂੰ ਲੁਧਿਆਣਾ ਸ਼ਹਿਰੀ-1, ਹਰਭਜਨ ਸਿੰਘ ਡੰਗ ਨੂੰ
ਲੁਧਿਆਣਾ ਸ਼ਹਿਰੀ 2, ਪ੍ਰੇਮ ਕੁਮਾਰ ਕਬਾੜੀਆ ਨੂੰ ਮਾਨਸਾ ਸ਼ਹਿਰੀ, ਗੁਰਮੇਲ ਸਿੰਘ ਫਫੜੇ
ਭਾਈ ਕੇ ਨੂੰ ਮਾਨਸਾ ਦਿਹਾਤੀ, ਤੀਰਥ ਸਿੰਘ ਮਾਹਲਾ ਨੂੰ ਮੋਗਾ ਦਿਹਾਤੀ, ਜਥੇਦਾਰ ਉਜਾਗਰ
ਸਿੰਘ ਵਡਾਲੀ ਨੂੰ ਮੋਹਾਲੀ ਦਿਹਾਤੀ, ਦਿਆਲ ਸਿੰਘ ਕੋਇਲਿਆਂਵਾਲੀ ਨੂੰ ਸ੍ਰੀ ਮੁਕਤਸਰ
ਸਾਹਿਬ ਦਿਹਾਤੀ, ਬਾਬਾ ਰਾਮ ਸਿੰਘ ਨੂੰ ਨਵਾਂਸ਼ਹਿਰ ਦਿਹਾਤੀ, ਦੀਪਇੰਦਰ ਸਿੰਘ ਢਿੱਲੌਂ
ਨੂੰ ਪਟਿਆਲਾ ਦਿਹਾਤੀ, ਪਰਮਜੀਤ ਸਿੰਘ ਮੱਕੜ ਨੂੰ ਰੋਪੜ ਸ਼ਹਿਰੀ, ਜਥੇਦਾਰ ਮੋਹਣ ਸਿੰਘ
ਢਾਹੇ ਨੂੰ ਰੋਪੜ੍ਹ ਦਿਹਾਤੀ, ਤੇਜਾ ਸਿੰਘ ਕਮਾਲਪੁਰ ਨੂੰ ਸੰਗਰੂਰ ਦਿਹਾਤੀ ਤੇ
ਅਲਵਿੰਦਰਪਾਲ ਸਿੰਘ ਪੱਖੋਕੇ ਨੂੰ ਤਰਨ ਤਾਰਨ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।