ਯੂਰਪੀ ਸੰਘ ਵੱਲੋਂ ਹੜ੍ਹ ਪ੍ਰਭਾਵਿਤ ਨੇਪਾਲ ਨੂੰ 2 ਲੱਖ 50 ਹਜ਼ਾਰ ਯੂਰੋ ਪ੍ਰਦਾਨ
Posted on:- 03-09-2014
ਕਾਠਮੰਡੂ : ਭਾਰਤੀ
ਸੰਘ ਨੇ ਨੇਪਾਲ 'ਚ ਹਾਲ 'ਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ
ਲਈ ਐਮਰਜੈਂਸੀ ਸਹਾਇਤਾ ਦੇ ਤੌਰ 'ਤੇ 250,000 ਯੂਰੋ ਪ੍ਰਦਾਨ ਕੀਤੇ ਹਨ। ਨੇਪਾਲ 'ਚ
ਯੂਰਪੀ ਸੰਘ ਦੇ ਰਾਜਦੂਤ ਰੇਂਜਸੇ ਤੀਰਿੰਗ ਨੇ ਕਿਹਾ ਕਿ ਇਹ ਐਮਰਜੈਂਸੀ ਰਾਹਤ ਉਨ੍ਹਾਂ
ਲੋਕਾਂ ਦੇ ਪ੍ਰਤੀ ਯੂਰਪੀ ਲੋਕਾਂ ਦੀ ਇਕ ਜੁੱਟਤਾ ਹੈ ਜੋ ਐਮਰਜੈਂਸੀ ਨਾਲ ਭਿਆਨਕ ਢੰਗ ਨਾਲ
ਪ੍ਰਭਾਵਿਤ ਹੋਈ ਹੈ।
ਯੂਰਪੀ ਸੰਘ ਤੋਂ ਮਿਲੀ ਸਹਾਇਤਾ ਦੇ ਤਹਿਤ 6600 ਲਾਭ ਪ੍ਰਾਪਤ
ਕਰਨ ਵਾਲਿਆਂ ਨੂੰ ਅਸਥਾਈ ਘਰ ਦੇ ਸਾਜ਼ੋ ਸਾਮਾਨ ਅਤੇ ਕੱਪੜੇ, ਬਿਸਤਰ ਅਤੇ ਕੁਝ ਦੂਜਾ
ਸਾਮਾਨ ਮਿਲੇਗਾ।
ਤਾਜ਼ਾ ਅੰਕੜੇ ਅਨੁਸਾਰ ਨੇਪਾਲ 'ਚ ਹਾਲੀਆ ਹੜ੍ਹ ਅਤੇ ਜ਼ਮੀਨ ਖਿਸਕਰਣ
ਦੀਆਂ ਘਟਨਾਵਾਂ 'ਚ ਘੱਟੋ-ਘੱਟ 123 ਲੋਕ ਮਾਰੇ ਗਏ ਹਨ ਅਤੇ 67 ਜ਼ਖਮੀ ਹੋਏ ਹਨ। ਇਸ ਤੋਂ
ਇਲਾਵਾ 126 ਲੋਕ ਲਾਪਤਾ ਹਨ। ਭਾਰਤ ਅਤੇ ਅਮਰੀਕਾ ਨੇ ਵੀ ਨੇਪਾਲ ਨੂੰ ਸਹਾਇਤਾ ਪ੍ਰਦਾਨ
ਕੀਤੀ ਹੈ। ਨੇਪਾਲ 'ਚ ਪੀੜਤਾਂ ਲਈ ਭਾਰਤ ਨੇ 4.8 ਕਰੋੜ ਰੁਪਏ ਨੇਪਾਲੀ ਰੁਪਏ ਪ੍ਰਦਾਨ
ਕੀਤੇ ਹਨ।