ਚਾਰ ਖੱਬੀਆਂ ਪਾਰਟੀਆਂ ਵੱਲੋਂ ਲੋਕ ਮਸਲਿਆਂ ਨੂੰ ਲੈ ਕੇ ਵੱਖ-ਵੱਖ ਥਾਈਂ ਰੋਸ ਮੁਜ਼ਾਹਰੇ
Posted on:- 03-09-2014
ਤਰਨਤਾਰਨ : ਪੰਜਾਬ
ਦੀਆਂ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਅੱਜ ਹਜ਼ਾਰਾਂ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ
ਗਾਂਧੀ ਪਾਰਕ ਤਰਨ ਤਾਰਨ 'ਚ ਇੱਕਠ ਕਰਕੇ ਮਜ਼ਦੂਰਾਂ, ਕਿਸਾਨਾਂ ਦੇ ਭਖਦੇ ਮਸਲਿਆਂ ਨੂੰ
ਲੈ ਕੇ ਤਰਨ ਤਾਰਨ ਸ਼ਹਿਰ ਦੇ ਬਜ਼ਾਰਾਂ 'ਚ ਰੋਸ ਮਾਰਚ ਕੀਤਾ, ਜਿਸ ਦੀ ਪ੍ਰਧਾਨਗੀ
ਸੀ.ਪੀ.ਆਈ ਦੇ ਆਗੂ ਸੁਖਚੈਨ ਸਿੰਘ, ਸੀ.ਪੀ.ਆਈ.(ਐਮ) ਦੇ ਆਗੂ ਕੁਲਵੰਤ ਸਿੰਘ ਝਬਾਲ,
ਸੀ.ਪੀ.ਐਮ. ਪੰਜਾਬ ਦੇ ਆਗੂ ਜਸਪਾਲ ਸਿੰਘ ਢਿਲੋਂ ਨੇ ਕੀਤੀ।
ਇਸ ਮੌਕੇ ਵਿਸ਼ਾਲ ਇੱਕਠ
ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ ਦੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਹਰਭਜਨ ਸਿੰਘ,
ਸੀ.ਪੀ.ਐਮ ਪੰਜਾਬ ਦੇ ਜਿਲਾ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ ਅਤੇ ਸੀ.ਪੀ.ਆਈ (ਐਮ) ਦੇ
ਜਿਲਾ ਸਕੱਤਰ ਕਾਮਰੇਡ ਦਵਿੰਦਰ ਸਿੰਘ ਢਿਲੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ
ਵੱਲੋਂ ਪਿਛਲੀ ਸਰਕਾਰ ਵੱਲੋਂ ਅਪਨਾਈਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ
ਹੈ, ਜਿਨ੍ਹਾਂ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਨਪੜ੍ਹਤਾ,
ਫਿਰਕਾਰਪ੍ਰਸਤੀ ਆਦਿ ਅਲਾਮਤਾਂ ਨੂੰ ਜਨਮ ਦਿੱਤਾ ਹੈ। ਦੇਸ਼ ਅੰਦਰ ਨਵ-ਉਦਾਰਵਾਦੀ ਨੀਤੀਆਂ
ਨੂੰ ਦੇਸ਼ ਅੰਦਰ ਪੂਰੀ ਤਨਦੇਹੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਆਗੂਆਂ
ਨੇ ਕਿਹਾ ਕਿ ਆਰ.ਐਸ.ਐਸ. ਦੀ ਰਾਜਸੀ ਸੰਸਥਾਵਾਂ 'ਚ ਤੇਜੀ ਨਾਲ ਹੋ ਰਹੀ ਘੁਸਪੈਠ ਕਾਰਨ
ਵਿਦਿਆ ਪ੍ਰਣਾਲੀ ਤੇ ਹੋਰ ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ 'ਚ ਫਿਰਕੂ ਜ਼ਹਿਰ ਫੈਲਾਇਆ
ਜਾ ਰਿਹਾ ਹੈ ਅਤੇ ਘੱਟ ਗਿਣਤੀਆਂ 'ਤੇ ਹਮਲੇ ਕੀਤੇ ਜਾ ਰਹੇ ਹਨ। ਜਨਵਾਦੀ ਨੌਜਵਾਨ ਸਭਾ ਦੇ
ਸੂਬਾਈ ਜੁਆਇੰਟ ਸਕੱਤਰ ਦਲਵਿੰਦਰ ਸਿੰਘ ਪੰਨੂੰ ਨੇ ਅਕਾਲੀ-ਭਾਜਪਾ ਸਰਕਾਰ ਦੇ ਰਾਜ 'ਚ
ਵਿਕ ਰਹੇ ਨਸ਼ੇ ਦੇ ਵਹਿਣ 'ਚ ਰੁੜ੍ਹ ਰਹੀ ਜਵਾਨੀ 'ਤੇ ਡੁੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ
ਕਿ ਨਸ਼ੇ ਦੇ ਵਪਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ
ਜਾਵੇ।
ਕਾਮਰੇਡ ਤਾਰਾ ਸਿੰਘ ਖਹਿਰਾ ਪ੍ਰਗਟ ਸਿੰਘ ਜਾਮਾਰਾਏ, ਗੁਰਨਾਮ ਸਿੰਘ ਦਾਉਦ ਅਤੇ
ਚਾਨਣ ਸਿੰਘ ਪਹਿਲਵਾਨਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ
ਗੱਠਜੋੜ ਦੀ ਸਰਕਾਰ ਲੋਕਾਂ ਦੀ ਅਵਾਜ਼ ਨੂੰ ਕੁਚਲਣ ਲਈ ਇੱਕ ਕਾਲਾ ਕਾਨੂੰਨ (ਸਰਕਾਰੀ ਤੇ
ਨਿਜੀ ਜਾਇਦਾਦ ਨੁਕਸਾਨ ਰੋਕੂ ਐਕਟ 2014) ਪਾਸ ਕਰਕੇ ਲੋਕਾਂ ਦਾ ਜਮਹੂਰੀ ਹੱਕ ਖੋਹਿਆ ਜਾ
ਰਿਹਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਮਕਦੇ ਆ ਰਹੇ ਲੋਕਾਂ ਦੇ
ਮਸਲਿਆਂ ਮਹਿੰਗਾਈ, ਬੇਰੁਜ਼ਗਾਰੀ, ਸਸਤੀ ਵਿਦਿਆ ਅਤੇ ਸਿਹਤ ਸੇਵਾਵਾਂ, ਬੁਢਾਪਾ ਪੈਨਸ਼ਨ,
ਬੇਘਰਿਆਂ ਨੂੰ ਘਰ ਬਨਾਉਣ ਲਈ ਪਲਾਟ ਦੇਣਾ, ਨਸ਼ਿਆਂ, ਰੇਤ, ਬਜਰੀ, ਟਰਾਂਸਪੋਰਟ ਤੇ ਭੂੰ
ਮਾਫੀਏ ਨੂੰ ਘਰ ਨੱਥ ਪਾਉਣਾ ਤੇ ਦੇਣਾ, ਖਾਸ ਕਰਕੇ ਔਰਤਾਂ ਨਾਲ ਵੱਧ ਰਹੀਆਂ ਹਿੰਸਕ
ਘਟਨਾਵਾਂ ਨੂੰ ਠੱਲ ਪਾਉਣਾ ਆਦਿ ਮੰਗਾਂ ਵੱਲ ਪੰਜਾਬ ਦੀ ਸਰਕਾਰ ਨੇ ਉਕਾ ਹੀ ਧਿਆਨ ਨਹੀਂ
ਦਿੱਤਾ। ਇਨ੍ਹਾਂ ਆਗੂਆਂ ਨੇ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਮਹੂਰੀਅਤ ਦਾ
ਕਤਲ ਕਰਨ ਵਾਲੇ ਜਾਲਮਾਨਾ ਕਾਲੇ ਕਾਨੂੰਨ ਨੂੰ ਤਰੁੰਤ ਵਾਪਸ ਲਿਆ ਜਾਵੇ, ਮਹਿੰਗਾਈ 'ਤੇ
ਰੋਕ ਲਗਾਈ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ।
ਸ਼ਹਿਰੀ ਜਾਇਦਾਦ
'ਤੇ ਲਾਇਆ ਗਿਆ ਪ੍ਰਾਪਰਟੀ ਟੈਕਸ ਖਤਮ ਕੀਤਾ ਜਾਵੇ, ਕੇਬਲ, ਬੁਢਾਪਾ ਅਤੇ ਵਿਧਵਾ ਪੈਨਸ਼ਨਾਂ
ਘੱਟੋ ਘੱਟ 3000 ਰੂਪੇ ਮਹੀਨਾ ਕੀਤੀਆਂ ਜਾਣ, ਹਰ ਬੇਘਰਾ ਨੂੰ ਘਰ ਬਣਾਉਣ ਲਈ 10-10
ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਘਰ ਉਸਾਰਨ ਲਈ ਤਿੰਨ ਲੱਖ ਦੀ ਗਰਾਂਟ ਦਿੱਤੀ ਜਾਵੇ,
ਬੇਰੁਜਗਾਰੀ ਭੱਤਾ ਦਿੱਤਾ ਜਾਵੇ ਅਤੇ ਸਰਕਾਰੀ ਵਿਭਾਗਾਂ 'ਚ ਖਾਲੀ ਪਈਆਂ ਆਸਾਮੀਆਂ ਭਰੀਆਂ
ਜਾਣ, ਸਮਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਜਿਣਸਾਂ ਦੇ ਘੱਟੋ ਘੱਟ ਭਾਅ
ਤੈਅ ਕੀਤੇ ਜਾਣ ਅਤੇ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ, ਸਸਤੀ ਵਿਦਿਆ ਅਤੇ ਸਿਹਤ
ਸੇਵਾਵਾਂ ਲੋਕਾਂ ਨੂੰ ਮੁਫਤ ਅਤੇ ਲਾਜ਼ਮੀ ਦਿੱਤੀਆਂ ਜਾਣ ਅਤੇ ਪੰਜਾਬ ਦੀਆਂ ਸਾਰੀਆਂ ਸੜਕਾਂ
ਤੋਂ ਟੋਲ ਪਲਾਜ਼ੇ ਹਟਾਏ ਜਾਣ।
ਇਸ ਮੌਕੇ ਕਾ. ਜਸਪਾਲ ਸਿੰਘ ਢਿਲੋਂ, ਕਾ. ਬਲਵਿੰਦਰ
ਸਿੰਘ ਭਿੱਖੀਵਿੰਡ, ਰਜਿੰਦਰਪਾਲ ਕੌਰ, ਅਰਸਾਲ ਸਿੰਘ ਨੰਧੂ, ਜਗੀਰੀ ਰਾਮ, ਮੇਜਰ ਸਿੰਘ
ਭਿੱਖੀਵਿੰਡ, ਚਮਨ ਲਾਲ, ਚਾਨਣ ਸਿੰਘ ਪਹਿਲਵਾਨਕੇ, ਦਵਿੰਦਰ ਸਿੰਘ ਸੋਹਲ, ਮੁਖਤਾਰ ਸਿੰਘ
ਮੋਲਾ, ਸੁਖਦੇਵ ਸਿੰਘ ਕੋਟ, ਹੀਰਾ ਸਿੰਘ, ਦਲਜੀਤ ਸਿੰਘ, ਗੁਰਦਿਆਲ ਸਿੰਘ, ਜਗੀਰ ਸਿੰਘ
ਲੋਹਕਾ, ਸਤਨਾਮ ਸਿੰਘ ਦੇਉ, ਪਾਲ ਸਿੰਘ, ਕਿਰਨਦੀਪ ਕੌਰ, ਇਸਤਰੀ ਸਭਾ ਦੀ ਆਗੂ ਸੀਮਾ ਸੋਹਲ
, ਲਖਵਿੰਦਰ ਕੌਰ ਝਬਾਲ, ਹਰਪ੍ਰੀਤ ਕੌਰ ਝਬਾਲ, ਚਰਨਜੀਤ ਸਿੰਘ ਬਾਠ, ਬਲਦੇਵ ਸਿੰਘ
ਜਾਮਾਰਾਏ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਕੋਟ ਈਸੇ ਖਾਂ : ਪੰਜਾਬ
ਪੱਧਰ ਤੇ ਲੋਕ ਮਸਲਿਆਂ ਨੂੰ ਲੈ ਕੇ ਇਕਠੀਆਂ ਹੋਈਆਂ ਚਾਰ ਖੱਬੀਆਂ ਪਾਰਟੀਆਂ ਜਿਨਾਂ 'ਚ
ਸੀ.ਪੀ.ਆਈ, ਸੀ.ਪੀ.ਆਈ (ਐਮ), ਸੀ.ਪੀ.ਐਮ ਪੰਜਾਬ ਅਤੇ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ
ਸ਼ਾਮਲ ਹਨ, ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਜਿਲਾ ਮੋਗਾ ਦੇ ਮੇਨ ਬੱਸ ਸਟੈਡ ਵਿਖੇ ਇਕ
ਰੋਹ ਭਰਪੂਰ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸੀ.ਪੀ ਆਈ ਦੇ ਨੈਸ਼ਨਲ ਕੌਂਸਲ
ਮੈਂਬਰ ਪੰਜਾਬ ਕਾ. ਜਗਰੂਪ ਸਿੰਘ, ਸੀ.ਪੀ.ਆਈ (ਐਮ) ਦੇ ਸਕੱਤਰੇਤ ਮੈਂਬਰ ਪੰਜਾਬ ਕਾ.
ਗੁਰਮੇਜ ਸਿੰਘ ਅਤੇ ਸੀ.ਪੀ.ਐਮ ਪੰਜਾਬ ਦੇ ਕਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰ
ਦੀ ਮੋਦੀ ਸਰਕਾਰ ਵੀ ਪਿਛਲੀ ਸਰਕਾਰ ਵਾਂਗ ਨਵਉਦਾਰ ਵਾਦੀ ਨੀਤੀਆਂ ਨੂੰ ਜਾਰੀ ਰੱਖ ਰਹੀ
ਹੈ। ਰੇਲ ਕਿਰਾਏ ਵਿਚ ਵਾਧਾ ਕਰਨ ਅਤੇ ਲੋਕਾ ਉਤੇ ਮਹਿੰਗਾਈ ਦਾ ਬੇਲੋੜਾ ਬੋਝ ਪਾ ਰਹੀ ਹੈ
ਇਸ ਦੇ ਦੂਸਰੇ ਪਾਸੇ ਇਸ ਦੀਆ ਆਰ.ਐਸ.ਐਸ ਵਰਗੀਆ ਸ਼ਖਾਵਾ ਦੇਸ਼ ਵਿਚ ਫਿਰਕੂ ਰੰਗ ਨੂੰ ਬੜਾਵਾ
ਦੇ ਰਹੀਆ ਹਨ ਜਿਸ ਦੇ ਫਲਸਰੂਪ ਆਮ ਲੋਕਾ ਦੀਆ ਮੁਸ਼ਕਲਾ ਵਿਚ ਹੋਰ ਵਾਧਾ ਹੋਵੇਗਾ ਜੋ ਕਿ
ਦੇਸ਼ ਲਈ ਖਤਰੇ ਦੀ ਘੰਟੀ ਹੈ।ਇਸ ਤੋਂ ਉਪਰੰਤ ਕਾ. ਸੁਰਜੀਤ ਸਿੰਘ ਗਗੜਾ ਜਿਲਾ ਸਕੱਤਰ
ਸੀ.ਪੀ.ਆਈ (ਐਮ) ਤੇ ਕੁਲਦੀਪ ਸਿੰਘ ਭੋਲਾ ਜਿਲਾ ਸਕੱਤਰ ਸੀ.ਪੀ.ਆਈ ਨੇ ਲੋਕਾਂ ਨੂੰ ਦਰਪੇਸ਼
ਮੁਸਕਲਾਂ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ ਗਿਆ। ਇਸ ਸਮੇਂ ਕਾ. ਦਿਆਲ ਸਿੰਘ ਕੈਲਾ,
ਕਾ. ਬਲਕਰਨ ਸਿੰਘ ਮੋਗਾ, ਕਾ. ਉਦੈ ਸਿੰਘ, ਕਾ. ਜਗਜੀਤ ਸਿੰਘ ਧੂਰਕੋਟ, ਕਾ. ਪ੍ਰਵੀਨ
ਧਵਨ, ਕਾ. ਪਿਆਰਾ ਸਿੰਘ ਢਿਲੋਂ, ਕਾ. ਸੂਰਤ ਸਿੰਘ ਧਰਮਕੋਟ, ਕਾ. ਅਮਰਜੀਤ ਸਿੰਘ, ਕਾ.
ਸ਼ੇਰ ਸਿੰਘ, ਕਾ. ਨਰਿੰਦਰ ਕੌਰ ਸੋਹਲ, ਕਾ. ਜੀਤ ਸਿੰਘ ਰੌਂਤਾ, ਕਾ. ਸੁਰਿੰਦਰ ਜੈਨ ਬੱਧਨੀ
ਆਦਿ ਵਲੋਂ ਵੀ ਇਸ ਰੈਲੀ ਨੂੰ ਸੰਬੋਧਨ ਕੀਤਾ ਗਿਆ। ਰੈਲੀ ਤੋਂ ਉਪਰੰਤ ਸ਼ਹਿਰ ਵਿਚ ਜਲੂਸ
ਦੀ ਸ਼ਕਲ ਵਿਚ ਹੱਥਾਂ ਵਿਚ ਲਾਲ ਝੰਡੇ ਅਤੇ ਬੈਨਰ ਫੜਕੇ ਨਾਹਰੇ ਮਾਰਦੇ ਹੋਏ ਇਕ ਵਿਸ਼ਾਲ ਰੋਸ
ਮਾਰਚ ਸਹਿਰ ਦੇ ਮੇਨ ਬਜ਼ਾਰ 'ਚ ਕੀਤਾ ਗਿਆ ਜੋ ਕਿ ਸਿਵਲ ਹਸਪਤਾਲ ਦੇ ਅੱਗੇ ਜਾ ਕੇ ਸਮਾਪਤ
ਕੀਤਾ ਗਿਆ।
ਫ਼ਤਹਿਗੜ੍ਹ ਸਾਹਿਬ : ਚਾਰ ਖੱਬੇ ਪੱਖੀ ਪਾਰਟੀਆਂ ਦੇ
ਸੱਦੇ 'ਤੇ ਸੀਪੀਆਈ, ਸੀਪੀਆਈ (ਐਮ), ਸੀਪੀਐਮ ਪੰਜਾਬ ਤੇ ਸੀਪੀਆਈ (ਐਮਐਲ) ਨੇ ਸਾਂਝੇ ਤੌਰ
'ਤੇ ਆਮ ਲੋਕਾਂ ਨਾਲ ਹੋ ਰਹੇ ਸ਼ੋਸਣ ਦੇ ਵਿਰੋਧ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ
ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦਾ ਪੁਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ
ਭੂਪ ਚੰਦ ਚੰਨੋ ਸੂਬਾ ਸਕੱਤਰੇਤ ਮੈਂਬਰ, ਗੁਰਦਰਸ਼ਨ ਸਿੰਘ ਖਾਸਪੁਰ ਜ਼ਿਲ੍ਹਾ ਸਕੱਤਰ,
ਧਰਮਪਾਲ ਸੀਲ, ਮੁਹੰਮਦ ਸਦੀਕ, ਜਗੀਰ ਸਿੰਘ, ਸੁਖਦੇਵ ਟਿੱਬੀ ਅਤੇ ਦਰਸ਼ਨ ਮੰਡੇਰ ਨੇ
ਸੰਬੋਧਨ ਕੀਤਾ। ਧਰਨੇ ਨੂੰ ਸੀਪੀਆਈ ਆਗੂ ਕਰਤਾਰ ਸਿੰਘ ਬੁਆਣੀ ਤੇ ਹੋਰਨਾਂ ਪਾਰਟੀਆਂ ਦੇ
ਆਗੂਆਂ ਨੇ ਵੀ ਸੰਬੋਧਨ ਕੀਤਾ। ਕਾ. ਚੰਨੋ ਤੇ ਕਾ. ਬੁਆਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ
ਅਕਾਲੀ ਭਾਜਪਾ ਸਰਕਾਰ ਕਿਸਾਨਾਂ, ਮਜ਼ਦੂਰਾਂ ,ਛੋਟੇ ਵਪਾਰੀਆਂ ਅਤੇ ਆਮ ਜਨਤਾ ਵਿਰੋਧੀ
ਸਰਕਾਰ ਹੈ। ਇਸ ਮੌਕੇ ਵਿਨੋਦ ਕੁਮਾਰ ਪੱਪੂ, ਕਾਮਰੇਡ ਰਘਵੀਰ ਸਿੰਘ, ਹਰਦੇਵ ਸਿੰਘ ਬਡਲਾ,
ਲਛਮਣ ਸਿੰਘ ਤੇ ਕਾ. ਅਮਰਨਾਥ, ਗੁਰਚਰਨ ਸਿੰਘ ਵਿਰਦੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ
ਵੱਖ ਵੱਖ ਪਾਰਟੀਆਂ ਦੇ ਵਰਕਰ ਤੇ ਆਹੁਦੇਦਾਰ ਮੌਜੂਦ ਸਨ।