ਭਾਰਤ-ਜਪਾਨ ਨੂੰ ਵਿਕਾਸ ਤੇ ਸ਼ਾਂਤੀ 'ਤੇ ਜ਼ੋਰ ਦੇਣ ਦੀ ਲੋੜ : ਪ੍ਰਧਾਨ ਮੰਤਰੀ
Posted on:- 02-09-2014
ਟੋਕੀਓ, ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਾਂਤੀ ਅਤੇ ਅਹਿੰਸਾ ਲਈ ਵਚਨਬੱਧਤਾ ਭਾਰਤੀ ਸਮਾਜ ਦੇ
ਡੀਐਨਏ ਵਿੱਚ ਸਮਾਈ ਹੋਈ ਹੈ। ਸ੍ਰੀ ਮੋਦੀ ਨੇ ਟੋਕੀਓ ਵਿੱਚ ਸੈਕਰੇਡ ਹਾਰਟ ਯੂਨੀਵਰਸਿਟੀ
ਵਿੱਚ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ
ਦਿੰਦਿਆਂ ਕਿਹਾ ਕਿ ਸ਼ਾਂਤੀ ਲਈ ਸਾਡੀ ਵਚਨਬੱਧਤਾ ਕਿਸੇ ਵੀ ਅੰਤਰਰਾਸ਼ਟਰੀ, ਸਮਝੌਤੇ ਅਤੇ
ਪ੍ਰਕ੍ਰਿਆਵਾਂ ਤੋਂ ਇਸ ਦਾ ਮਹੱਤਵ ਹੋਰ ਵੱਧ ਹੈ। ਭਾਰਤ ਭਗਵਾਨ ਬੌਧ ਦੀ ਧਰਤੀ ਹੈ,
ਜਿਨਾਂ੍ਹ ਦਾ ਜੀਵਨ ਸ਼ਾਂਤੀ ਲਈ ਸੀ ਅਤੇ ਉਨਾਂ੍ਹ ਨੇ ਪੂਰੇ ਵਿਸ਼ਵ ਵਿੱਚ ਸ਼ਾਂਤੀ ਦੇ ਸੁਨੇਹੇ
ਨੂੰ ਫੈਲਾਇਆ ਹੈ ।
ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਅਹਿੰਸਾ ਦੇ ਮਾਧਿਅਮ ਤੋਂ ਆਪਣੀ
ਆਜ਼ਾਦੀ ਹਾਸਲ ਕੀਤੀ। ਪਿਛਲੇ ਕਈ ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਪੂਰਾ ਵਿਸ਼ਵ ਸਾਡਾ ਪਰਿਵਾਰ
ਦੇ ਸਿਧਾਂਤ ਨੂੰ ਮੰਨਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਜੇ ਕਰ ਉਹ ਪੂਰੇ ਵਿਸ਼ਵ ਨੂੰ
ਆਪਣਾ ਪਰਿਵਾਰ ਮੰਨਦੇ ਹਾਂ ਤਾਂ ਅਸੀਂ ਅਜਿਹਾ ਕੁਝ ਕਰਨ ਬਾਰੇ ਕਿਵੇਂ ਸੋਚ ਸਕਦੇ ਹਾਂ,
ਜਿਸ ਦੇ ਨਾਲ ਕਿਸੇ ਦਾ ਨੁਕਸਾਨ ਹੋਵੇ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਪ੍ਰਧਾਨ
ਮੰਤਰੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਦੋਵੇਂ ਮੁਲਕਾਂ ਨੂੰ ਲੋਕਤੰਤਰ ਵਿਕਾਸ ਅਤੇ ਸ਼ਾਂਤੀ
ਦੇ ਸਾਂਝੇ ਮੁੱਲਾਂ ਉਤੇ ਜ਼ੋਰ ਦੇਣ ਦੀ ਲੋੜ ਹੈ ਅਤੇ ਇਹ ਲੋੜ ਅੰਧੇਰੇ ਵਿੱਚ ਇੱਕ ਦੀਵਾ
ਜਲਾਉਣ ਦੇ ਬਰਾਬਰ ਹੋਵੇਗਾ। ਪ੍ਰਧਾਨ ਮੰਤਰੀ ਨੇ ਆਪਣੀ ਗੱਲ ਉਤੇ ਜ਼ੋਰ ਦਿੰਦੇ ਹੋਏ ਕਿਹਾ
ਕਿ ਇੱਕ ਹੋਣਹਾਰ ਵਿਅਕਤੀ ਕਿਸੇ ਕਮਰੇ ਵਿੱਚ ਅੰਧੇਰੇ ਦਾ ਮੁਕਾਬਲਾ ਝਾੜੂ, ਤਲਵਾਰ ਅਤੇ
ਕੰਬਲ ਨਾਲ ਨਹੀਂ ਕਰੇਗਾ। ਬਲਕਿ ਇੱਕ ਛੋਟੇ ਜਿਹੇ ਦੀਵੇ ਨਾਲ ਕਰੇਗਾ। ਉਨਾਂ੍ਹ ਨੇ ਕਿਹਾ
ਕਿ ਜੇ ਅਸੀਂ ਇੱਕ ਦੀਵਾ ਜਲਾਉਂਦੇ ਹਾਂ ਤਾਂ ਸਾਨੂੰ ਅੰਧੇਰੇ ਤੋਂ ਡਰਨ ਦੀ ਲੋੜ ਨਹੀਂ ਹੈ।
ਵਾਤਾਵਰਣ ਦੇ ਮੁੱਦੇ ਉਤੇ ਂਿÂੱਕ ਸਵਾਲ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਦਾ ਕੁਦਰਤ
ਦੇ ਨਾਲ ਬਹੁਤ ਪੁਰਾਣਾ ਸਬੰਧ ਹੈ।
ਇੱਥੋਂ ਦੇ ਬੱਚੇ ਚੰਦ ਨੂੰ ਆਪਣਾ ਮਾਮਾ ਕਹਿੰਦੇ ਹਨ
ਤੇ ਨਦੀਆਂ ਨੂੰ ਆਪਣੀ ਮਾਂ ਦੇ ਰੂਪ ਵਿੱਚ ਮੰਨਦੇ ਹਨ। ਉਨਾਂ੍ਹ ਨੇ ਕਿਹਾ ਕਿ ਅੱਜਕਲ
ਲੋਕਾਂ ਨੇ ਆਪਣੀਆਂ ਆਦਤਾਂ ਨੂੰ ਬਦਲ ਲਿਆ ਹੈ ਜਿਸ ਦੇ ਨਾਲ ਉਹ ਕੁਦਰਤ ਨਾਲ ਖਿਲਵਾੜ
ਕਰਨਾ ਸੁਰੂ ਕਰ ਦਿੱਤਾ ਹੈ। ਜਿਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਉਨਾਂ੍ਹ ਨੇ
ਵਿਦਿਆਰਥੀਆਂ ਨੂੰ ਕਿਹਾ ਕਿ ਉਨਾਂ੍ਹ ਤੋਂ ਸੋਸਲ ਮੀਡੀਆ ਉਤੇ ਵੀ ਸਵਾਲ ਪੁੱਛੇ ਸਕਦੇ ਹਨ
ਜਿਨਾਂ੍ਹ ਦਾ ਉਤਰ ਦੇਣ ਵਿੱਚ ਉਨਾਂ੍ਹ ਨੂੰ ਬਹੁਤ ਖੁਸ਼ੀ ਹੋਵੇਗੀ। ਉਨਾਂ੍ਹ ਨੇ ਕਿਹਾ ਕਿ
ਭਾਰਤ ਅਤੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਵੀ ਆਨਲਾਈਨ ਮਿੱਤਰ ਹਨ। ਪ੍ਰਧਾਨ ਮੰਤਰੀ
ਨੇ ਕਿਹਾ ਕਿ ਵਿਸ਼ਵ ਭਰ ਦੇ ਸਮਾਜਾਂ ਵਿਚਾਲੇ ਫਰਕ ਨੂੰ ਸਮਝਣ ਲਈ ਦੋ ਮੁੱਖ ਗੱਲਾਂ
ਮਹੱਤਵਪੂਰਨ ਹੁੰਦੀਆਂ ਹਨ ਉਨਾਂ੍ਹ ਦੀ ਸਿੱਖਿਆ ਪ੍ਰਣਾਲੀ ਅਤੇ ਉਨਾਂ੍ਹ ਦੀ ਕਲਾ ਅਤੇ
ਸਭਿਲਆਚਾਰ। ਇਸ ਮੌਕੇ 'ਤੇ ਉਨਾਂ੍ਹ ਨੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ
ਕਰਦਿਆਂ ਕਿਹਾ ਕਿ ਉਨਾਂ੍ਹ ਦੇ ਯਤਨ ਸਦਕਾ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਉਤੇ ਕੂੜੀਆਂ
ਦੀ ਸਿੱਖਿਆ ਲਈ ਕਾਫ਼ੀ ਕੰਮ ਕੀਤਾ।